Trident Group ਵੱਲੋਂ ਵਿਸ਼ੇਸ਼ ਯੋਗਤਾ ਵਾਲੇ ਵਿਦਿਆਰਥੀਆਂ ਨਾਲ ਧਰਤੀ ਦਿਵਸ 2026 ਮਨਾਇਆ
ਚੰਡੀਗੜ੍ਹ / ਪੰਜਾਬ , 23 ਅਪ੍ਰੈਲ :
ਵਾਤਾਵਰਣ ਸੁਰੱਖਿਆ ਅਤੇ ਸਮਾਜਿਕ ਸਮਾਵੇਸ਼ ਪ੍ਰਤੀ ਆਪਣੀ ਵਚਨਬੱਧਤਾ ਨੂੰ ਦੁਹਰਾਉਂਦਿਆਂ ਟ੍ਰਾਈਡੈਂਟ ਗਰੁੱਪ ਵੱਲੋਂ ਧਰਤੀ ਦਿਵਸ 2026 ਮੌਕੇ ਪਵਨ ਸੇਵਾ ਸਮਿਤੀ ਸਕੂਲ, ਬਰਨਾਲਾ ਦੇ ਵਿਸ਼ੇਸ਼ ਯੋਗਤਾ ਵਾਲੇ ਵਿਦਿਆਰਥੀਆਂ ਨਾਲ ਇਕ ਪ੍ਰੇਰਣਾਦਾਇਕ ਸਮਾਗਮ ਆਯੋਜਿਤ ਕੀਤਾ ਗਿਆ। ਇਸ ਸਾਲ ਦੇ ਥੀਮ “ਸਾਡੀ ਤਾਕਤ, ਸਾਡਾ ਗ੍ਰਹ” ਅਨੁਸਾਰ ਨਵਿਕਰਨਯੋਗ ਊਰਜਾ ਵੱਲ ਤੀਵਰ ਕਦਮ ਚੁੱਕਣ, ਸਮੂਹਕ ਭਾਗੀਦਾਰੀ ਨੂੰ ਮਜ਼ਬੂਤ ਕਰਨ ਅਤੇ ਧਰਤੀ ਦੀ ਰੱਖਿਆ ਲਈ ਜਾਗਰੂਕਤਾ ਫੈਲਾਉਣ ‘ਤੇ ਜ਼ੋਰ ਦਿੱਤਾ ਗਿਆ।
ਪ੍ਰੋਗਰਾਮ ਦੌਰਾਨ ਇੱਕ ਪੇਂਟਿੰਗ ਮੁਕਾਬਲਾ ਵੀ ਕਰਵਾਇਆ ਗਿਆ, ਜਿਸ ਵਿੱਚ ਵਿਦਿਆਰਥੀਆਂ ਨੇ ਵਾਤਾਵਰਣ ਸੰਰੱਖਣ, ਸਾਫ਼ ਊਰਜਾ ਅਤੇ ਸਾਂਝੀ ਜ਼ਿੰਮੇਵਾਰੀ ਵਰਗੇ ਵਿਸ਼ਿਆਂ ‘ਤੇ ਆਪਣੀ ਕਲਾ ਦਾ ਪ੍ਰਦਰਸ਼ਨ ਕੀਤਾ। ਬੱਚਿਆਂ ਦੀਆਂ ਰਚਨਾਵਾਂ ਵਿੱਚ ਕੁਦਰਤ ਨਾਲ ਡੂੰਘਾ ਨਾਤਾ ਅਤੇ ਛੋਟੇ ਯਤਨਾਂ ਨਾਲ ਵੱਡੇ ਬਦਲਾਅ ਲਿਆਉਣ ਦਾ ਸੰਦੇਸ਼ ਸਾਫ਼ ਨਜ਼ਰ ਆਇਆ।
ਸੰਕੇਤਕ ਭਾਸ਼ਾ ਰਾਹੀਂ ਵਿਦਿਆਰਥੀਆਂ ਨਾਲ ਸੰਚਾਰ ਨੇ ਇੱਕ ਖਾਸ ਜੁੜਾਅ ਬਣਾਇਆ ਅਤੇ ਧਰਤੀ ਦੀ ਸੰਭਾਲ ਲਈ ਸਾਂਝੀ ਜ਼ਿੰਮੇਵਾਰੀ ਦੀ ਭਾਵਨਾ ਨੂੰ ਹੋਰ ਮਜ਼ਬੂਤ ਕੀਤਾ। ਸਮਾਗਮ ਦੇ ਅੰਤ ਵਿੱਚ ਸਾਰੇ ਭਾਗੀਦਾਰਾਂ ਨੂੰ ਸਨਮਾਨਿਤ ਕੀਤਾ ਗਿਆ ਅਤੇ ਉਨ੍ਹਾਂ ਦੇ ਜੋਸ਼ ਤੇ ਰਚਨਾਤਮਕਤਾ ਦੀ ਕਦਰ ਕੀਤੀ ਗਈ।
ਇਸ ਤਰ੍ਹਾਂ ਦੇ ਉਪਰਾਲਿਆਂ ਰਾਹੀਂ ਟ੍ਰਾਈਡੈਂਟ ਗਰੁੱਪ ਸਮਾਜ ਵਿੱਚ ਸਕਾਰਾਤਮਕ ਬਦਲਾਅ ਲਿਆਉਣ, ਕਮਿਊਨਿਟੀਆਂ ਨੂੰ ਸਸ਼ਕਤ ਬਣਾਉਣ ਅਤੇ ਟਿਕਾਊ ਤੇ ਸਮਾਵੇਸ਼ੀ ਭਵਿੱਖ ਦੀ ਨਿਰਮਾਣ ਲਈ ਯਤਨਸ਼ੀਲ ਹੈ।
Click to Follow Babushahi Facebook page →