ਟਾਈਮਜ਼ ਹਾਇਰ ਐਜੂਕੇਸ਼ਨ ਏਸ਼ੀਆ ਯੂਨੀਵਰਸਿਟੀ ਰੈਂਕਿੰਗਜ਼ ” ਵਿੱਚ 251–300 ਰੈਂਕ ਬੈਂਡ ਪ੍ਰਾਪਤ
ਅਸ਼ੋਕ ਵਰਮਾ
ਬਠਿੰਡਾ, 24 ਅਪ੍ਰੈਲ 2026: ਪੰਜਾਬ ਕੇਂਦਰੀ ਯੂਨੀਵਰਸਿਟੀ (ਸੀਯੂ ਪੰਜਾਬ) ਨੇ ਪ੍ਰਤਿਸ਼ਠਿਤ “ਟਾਈਮਜ਼ ਹਾਇਰ ਐਜੂਕੇਸ਼ਨ ਏਸ਼ੀਆ ਯੂਨੀਵਰਸਿਟੀ ਰੈਂਕਿੰਗਜ਼ 2026” ਵਿੱਚ 251–300 ਰੈਂਕ ਬੈਂਡ ਪ੍ਰਾਪਤ ਕਰਦੇ ਹੋਏ ਏਸ਼ੀਆਈ ਅਕਾਦਮਿਕ ਮੰਚ 'ਤੇ ਆਪਣੀ ਪਹਿਚਾਣ ਨੂੰ ਹੋਰ ਮਜ਼ਬੂਤ ਕੀਤਾ ਹੈ। ਸੀਯੂ ਪੰਜਾਬ ਸਮੇਤ ਭਾਰਤ ਦੀਆਂ ਕੁੱਲ 6 ਕੇਂਦਰੀ ਯੂਨੀਵਰਸਿਟੀਆਂ ਨੂੰ ਏਸ਼ੀਆ ਦੇ ਟਾਪ 300 ਉੱਚ ਸਿੱਖਿਆ ਸੰਸਥਾਨਾਂ ਦੀ ਸੂਚੀ ਵਿੱਚ ਸਥਾਨ ਮਿਲਿਆ ਹੈ। ਸੀਯੂ ਪੰਜਾਬ ਨੂੰ 40.2–42.7 ਦਾ ਕੁੱਲ ਸਕੋਰ ਪ੍ਰਾਪਤ ਹੋਇਆ ਹੈ, ਨਾਲ ਹੀ 69.0 ਦਾ ਉਲੇਖਣੀਯ ਰਿਸਰਚ ਕੁਆਲਿਟੀ ਸਕੋਰ ਵੀ ਪ੍ਰਾਪਤ ਹੋਇਆ ਹੈ।
ਇਸ ਦਰਜਾਬੰਦੀ ਵਿੱਚ ਉੱਚ ਸਿੱਖਿਆ ਸੰਸਥਾਨਾਂ ਦਾ ਮੁਲਾਂਕਣ ਪੰਜ ਮੁੱਖ ਮਾਪਦੰਡਾਂ - ਟੀਚਿੰਗ, ਰਿਸਰਚ ਐਨਵਾਇਰਨਮੈਂਟ, ਰਿਸਰਚ ਕੁਆਲਿਟੀ, ਇੰਡਸਟਰੀ ਅਤੇ ਇੰਟਰਨੈਸ਼ਨਲ ਆਉਟਲੁੱਕ - ਦੇ ਆਧਾਰ 'ਤੇ ਕੀਤਾ ਗਿਆ ਹੈ। ਇਹਨਾਂ ਸਾਰੇ ਮਾਪਦੰਡਾਂ ਵਿੱਚ ਪੰਜਾਬ ਕੇਂਦਰੀ ਯੂਨੀਵਰਸਿਟੀ ਨੇ ਸ਼ਲਾਘਾਯੋਗ ਪ੍ਰਦਰਸ਼ਨ ਕੀਤਾ ਹੈ।
ਯੂਨੀਵਰਸਿਟੀ ਨੇ ਟਾਈਮਜ਼ ਹਾਇਰ ਐਜੂਕੇਸ਼ਨ ਰੈਂਕਿੰਗਜ਼ ਦੇ ਪਿਛਲੇ ਸੰਸਕਰਣਾਂ ਵਿੱਚ ਵੀ ਮਹੱਤਵਪੂਰਨ ਉਪਲਬਧੀਆਂ ਦਰਜ ਕੀਤੀਆਂ ਹਨ। ਜਨਵਰੀ 2026 ਵਿੱਚ ਜਾਰੀ ਟਾਈਮਜ਼ ਹਾਇਰ ਐਜੂਕੇਸ਼ਨ ਵਰਲਡ ਯੂਨੀਵਰਸਿਟੀ ਰੈਂਕਿੰਗਜ਼ ਬਾਈ ਸਬਜੈਕਟ 2026 ਵਿੱਚ ਯੂਨੀਵਰਸਿਟੀ ਨੇ ਮੈਡੀਸਿਨ ਐਂਡ ਹੈਲਥ ਵਿਸ਼ੇ ਵਿੱਚ 251–300, ਫਿਜ਼ਿਕਲ ਸਾਇੰਸਜ਼ ਵਿੱਚ 401–500 ਅਤੇ ਲਾਈਫ ਸਾਇੰਸਜ਼ ਵਿੱਚ 601–800 ਰੈਂਕ ਬੈਂਡ ਪ੍ਰਾਪਤ ਕੀਤਾ। ਇਸ ਤੋਂ ਇਲਾਵਾ ਨਵੰਬਰ 2025 ਵਿੱਚ ਜਾਰੀ ਟਾਈਮਜ਼ ਹਾਇਰ ਐਜੂਕੇਸ਼ਨ ਵਰਲਡ ਯੂਨੀਵਰਸਿਟੀ ਰੈਂਕਿੰਗਜ਼ 2026 ਵਿੱਚ ਯੂਨੀਵਰਸਿਟੀ ਨੇ ਗਲੋਬਲ ਪੱਧਰ 'ਤੇ 601–800 ਰੈਂਕ ਬੈਂਡ ਕਾਇਮ ਰੱਖਿਆ। ਰਾਸ਼ਟਰੀ ਪੱਧਰ 'ਤੇ ਵੀ ਯੂਨੀਵਰਸਿਟੀ ਨੇ ਲਗਾਤਾਰ ਤਰੱਕੀ ਕਰਦੇ ਹੋਏ ਨੇਸ਼ਨਲ ਇੰਸਟੀਟਿਊਸ਼ਨਲ ਰੈਂਕਿੰਗ ਫ੍ਰੇਮਵਰਕ 2025 ਵਿੱਚ 77ਵਾਂ ਸਥਾਨ ਪ੍ਰਾਪਤ ਕੀਤਾ ਹੈ ਅਤੇ ਹੋਰ ਰਾਸ਼ਟਰੀ ਰੈਂਕਿੰਗਜ਼ ਵਿੱਚ ਵੀ ਆਪਣੀ ਸਥਿਤੀ ਵਿੱਚ ਸੁਧਾਰ ਕੀਤਾ ਹੈ।
ਹਾਲ ਹੀ ਵਿੱਚ ਜਾਰੀ ਟਾਈਮਜ਼ ਹਾਇਰ ਐਜੂਕੇਸ਼ਨ ਏਸ਼ੀਆ ਰੈਂਕਿੰਗਜ਼ 2026 ਵਿੱਚ ਪੰਜਾਬ ਕੇਂਦਰੀ ਯੂਨੀਵਰਸਿਟੀ ਸਮੇਤ ਭਾਰਤ ਦੇ 31 ਉੱਚ ਸਿੱਖਿਆ ਸੰਸਥਾਨ—ਜਿਨ੍ਹਾਂ ਵਿੱਚ ਆਈਆਈਟੀ ਅਤੇ ਐਨਆਈਟੀ ਵਰਗੇ ਪ੍ਰਮੁੱਖ ਸੰਸਥਾਨ ਵੀ ਸ਼ਾਮਲ ਹਨ — ਨੂੰ ਏਸ਼ੀਆ ਦੇ ਟਾਪ 300 ਸੰਸਥਾਨਾਂ ਵਿੱਚ ਸਥਾਨ ਦਿੱਤਾ ਗਿਆ ਹੈ।
ਇਸ ਉਪਲਬਧੀ 'ਤੇ ਖੁਸ਼ੀ ਜ਼ਾਹਿਰ ਕਰਦੇ ਹੋਏ ਵਾਈਸ-ਚਾਂਸਲਰ ਪ੍ਰੋ. ਰਾਘਵੇਂਦਰ ਪ੍ਰਸਾਦ ਤਿਵਾੜੀ ਨੇ ਕਿਹਾ ਕਿ ਪੰਜਾਬ ਕੇਂਦਰੀ ਯੂਨੀਵਰਸਿਟੀ ਦਾ “ਟਾਈਮਜ਼ ਹਾਇਰ ਐਜੂਕੇਸ਼ਨ ਏਸ਼ੀਆ ਯੂਨੀਵਰਸਿਟੀ ਰੈਂਕਿੰਗਜ਼ 2026” ਵਿੱਚ 205–300 ਰੈਂਕ ਬੈਂਡ ਵਿੱਚ ਸ਼ਾਮਲ ਹੋਣਾ ਬਹੁਤ ਮਾਣ ਵਾਲੀ ਗੱਲ ਹੈ। ਯੂਨੀਵਰਸਿਟੀ ਦੇ ਰਿਸਰਚ ਆਉਟਪੁੱਟ ਅਤੇ ਸਾਈਟੇਸ਼ਨ ਇੰਪੈਕਟ ਵਿੱਚ ਲਗਾਤਾਰ ਵਾਧਾ ਇਸਦੇ ਮਜ਼ਬੂਤ ਰਿਸਰਚ ਇਕੋਸਿਸਟਮ ਨੂੰ ਦਰਸਾਉਂਦਾ ਹੈ, ਜਿਸ ਨੂੰ ਇਨ੍ਹਾਂ ਰੈਂਕਿੰਗਜ਼ ਵਿੱਚ ਯੋਗ ਮਾਨਤਾ ਮਿਲੀ ਹੈ। ਉਨ੍ਹਾਂ ਕਿਹਾ ਕਿ ਇਹ ਉਪਲਬਧੀ ਯੂਨੀਵਰਸਿਟੀ ਦੇ ਫੈਕਲਟੀ ਮੈਂਬਰਾਂ, ਰਿਸਰਚਰਾਂ, ਵਿਦਿਆਰਥੀਆਂ ਅਤੇ ਸਾਰੇ ਹਿਤਧਾਰਕਾਂ ਦੇ ਸਾਂਝੇ ਅਤੇ ਲਗਾਤਾਰ ਯਤਨਾਂ ਦਾ ਨਤੀਜਾ ਹੈ, ਜੋ ਉੱਚ ਸਿੱਖਿਆ ਅਤੇ ਰਿਸਰਚ ਵਿੱਚ ਉਤਕ੍ਰਿਸ਼ਟਤਾ ਪ੍ਰਤੀ ਸਾਡੀ ਵਚਨਬੱਧਤਾ ਨੂੰ ਦੁਹਰਾਉਂਦਾ ਹੈ।
Click to Follow Babushahi Facebook page →