ਬੇਰੁਗਾਰ ਲਾਇਨਮੈਨਾ ਦੇ ਹੱਕ ਵਿਚ ਡਟੇ ਪ੍ਰੋ. ਚੰਦੂਮਾਜਰਾ
ਸਾਰੀਆਂ ਸਿਆਸੀ ਧਿਰਾਂ ਬੇਰੁਜਗਾਰ ਲਾਇਨਮੈਨਾਂ ‘ਤੇ ਹੋਏ ਗੈਰਮਨੁੱਖੀ ਤਸ਼ੱਦਦ ਲਈ ਇੱਕ ਮੰਚ ’ਤੇ ਇਕੱਠੇ ਹੋ ਕੇ ਸੰਘਰਸ਼ ਵਿੱਢਣ: ਪ੍ਰੋ ਚੰਦੂਮਾਜਰਾ
-ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਵੱਲੋਂ ਗੈਰਮਨੁੱਖੀ ਤਸ਼ੱਦਦ ਦੇ ਖਿਲਾਫ ਹਾਈਕੋਰਟ ਅਤੇ ਮਨੁੱਖੀ ਅਧਿਕਾਰ ਕਮਿਸ਼ਨਰ ਦੇ ਕੋਲ ਕੇਸ ਦਾਇਰ ਕਰਨ ਦੀ ਕੀਤਾ ਗਿਆ ਐਲਾਨ
ਪਟਿਆਲਾ, 7 ਜੂਨ():ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਸੀਨੀਅਰ ਆਗੂ ਅਤੇ ਸਾਬਕਾ ਮੈਂਬਰ ਪਾਰਲੀਮੈਂਟ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਪਾਰਟੀ ਦੇ ਸਮੁੱਚੇ ਆਹੁਦੇਦਾਰਾਂ ਦੇ ਨਾਲ ਬੇਰੁਜਗਾਰ ਲਾਇਨਮੈਨਾਂ ਵੱਲੋਂ ਰੁਜਗਾਰ ਪ੍ਰਾਪਤੀ ਲਈ ਕੀਤੇ ਜਾ ਰਹੇ ਸੰਘਰਸ਼ ਵਿਚ ਉਨ੍ਹਾਂ ਦੇ ਨਾਲ ਸ਼ਾਮਲ ਹੋ ਗਏ ਅਤੇ ਉਨ੍ਹਾਂ ਦੇ ਸੰਘਰਸ਼ ਦਾ ਸਮਰਥਨ ਵੀ ਕੀਤਾ। ਪ੍ਰੋ. ਚੰਦੂਮਾਜਰਾ ਨੇ ਨਾ ਕੇਵਲ ਸੰਘਰਸ਼ ਵਿਚ ਸਾਥ ਦੇਣ ਦਾ ਐਲਾਨ ਕੀਤਾ, ਸਗੋਂ ਬੇਰੁਜਗਾਰ ਲਾਇਨਮੈਨਾ ’ਤੇ ਕੀਤੇ ਗਏ ਗੈਰ ਮਨੁੱਖੀ ਤਸ਼ੱਦਦ ਦੇ ਵਿਰੋਧ ਵਿਚ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿਚ ਪਟੀਸ਼ਨ ਦਾਇਰ ਕਰਨ ਅਤੇ ਮਨੁੱਖੀ ਅਧਿਕਾਰ ਕਮਿਸ਼ਨਰ ਦੇ ਕੋਲ ਸਿਕਾਇਤ ਦਰਜ਼ ਕਰਵਾਉਣ ਦਾ ਐਲਾਨ ਵੀ ਕੀਤਾ। ਪ੍ਰੋ. ਚੰਦੂਮਾਜਰਾ ਨੇ ਸਾਰੀਆਂ ਸਿਆਸੀ ਧਿਰਾਂ ਨੂੰ ਸੱਦਾ ਵੀ ਦਿੱਤਾ ਗਿਆ ਕਿ ਉਹ ਪਾਰਟੀਬਾਜੀ ਤੋਂ ਉਪਰ ਉਠ ਕੇ ਇੱਕ ਸਾਂਝਾ ਮੰਚ ਬਣਾ ਕੇ ਉਸ ’ਤੇ ਇਕੱਠੇ ਹੋਣ ਅਤੇ ਇਨ੍ਹਾਂ ਨੌਜਵਾਨਾ ਨੂੰ ਇਨਸਾਫ ਦਿਵਾਉਣ ਲਈ ਸੰਘਰਸ਼ ਵਿੱਢਣ। ਪ੍ਰੋ ਚੰਦੂਮਾਜਰਾ ਨੇ ਕਿਹਾ ਕਿ ਉਨ੍ਹਾਂ ਜਿੰਦਗੀ ਭਰ ਲੋਕ ਹਿੱਤਾਂ ਲਈ ਸੰਘਰਸ਼ ਕੀਤਾ ਹੈ ਅਤੇ ਜਦੋਂ ਜਨ ਸ਼ਕਤੀ ਇੱਕ ਮੰਚ ’ਤੇ ਇਕੱਠੀ ਹੋ ਕੇ ਸੰਘਰਸ਼ ਦੇ ਮੈਦਾਨ ਵਿਚ ਉਤਰਦੀ ਹੈ ਤਾਂ ਫੇਰ ਵੱਡੇ ਵੱਡੇ ਤਖਤ ਹਿੱਲ ਜਾਂਦੇ ਹਨ, ਇਹ ਸਰਕਾਰ ਤਾਂ ਫੇਰ ਚੀਜ਼ ਹੀ ਕੀ ਹੈ। ਉਨ੍ਹਾਂ ਇਹ ਵੀ ਐਲਾਨ ਕੀਤਾ ਕਿ ਸਮਾਂ ਆਉਣ ’ਤੇ ਇਨ੍ਹਾਂ ਤਸ਼ੱਦਦ ਕਰਨ ਵਾਲਿਆਂ ਤੋਂ ਹਿਸਾਬ ਵੀ ਲਿਆ ਜਾਵੇਗਾ ਅਤੇ ਸਰਕਾਰ ਤੋਂ ਮੰਗ ਕੀਤੀ ਕਿ ਜਿਹੜੇ ਪੁਲਸ ਅਧਿਕਾਰੀਆਂ ਵੱਲੋਂ ਇਹ ਤਸ਼ੱਦਦ ਕੀਤਾ ਗਿਆ ਉਨ੍ਹਾਂ ਦੇ ਖਿਲਾਫ ਤੁਰੰਤ ਐਕਸ਼ਨ ਲਿਆ ਜਾਵੇ ਅਤੇ ਉਨ੍ਹਾਂ ਨੂੰ ਬਰਖਾਸ਼ਤ ਕੀਤਾ ਜਾਵੇ। ਪ੍ਰੋ. ਚੰਦੂਮਾਜਰਾ ਨੇ ਕਿਹਾ ਕਿ ਸਰਕਾਰ ਬੇਰੁਜਗਾਰਾਂ ਨੂੰ ਰੁਜਗਾਰ ਦੇਣ ਦਾ ਵਾਅਦਾ ਕਰਕੇ ਸੱਤਾ ਵਿਚ ਆਈ ਪਰ ਹੁਣ ਤਾਨਾਸਾਹ ਬਣ ਕੇ ਬਹਿ ਗਈ ਹੈ, ਇਸ ਦੇ ਪਿਛੇ ਕਾਰਨ ਇਹ ਹੈ ਕਿ ਸੱਤਾ ਦੀ ਚਾਬੀ ਉਨ੍ਹਾਂ ਦਿੱਲੀ ਵਾਲਿਆਂ ਦੇ ਹੱਥ ਵਿਚ ਹੈ, ਜਿਨ੍ਹਾਂ ਨੂੰ ਪੰਜਾਬ ਦਾ ਕੋਈ ਦਰਦ ਨਹੀਂ। ਸਰਕਾਰੀ ਨੌਕਰੀਆਂ ਤੋਂ ਲੈ ਕੇ ਵੱਡੇ ਸਰਕਾਰੀ ਆਹੁਦੇ ਤਾਂ ਸੂਬੇ ਤੋਂ ਬਾਹਰ ਵਾਲਿਆਂ ਨੂੰ ਦਿੱਤੇ ਜਾ ਰਹੇ ਹਨ ਤਾਂ ਫੇਰ ਇਨ੍ਹਾਂ ਸੰਘਰਸ਼ ਕਰ ਰਹੇ ਨੌਜਵਾਨਾ ਦੀ ਕੋਣ ਸੁਣੇਗਾਾ। ਪ੍ਰੋ ਚੰਦੂਮਾਜਰਾ ਨੇ ਐਲਾਨ ਕੀਤਾ ਜਦੋਂ ਸੰਘਰਸ਼ੀਲ ਨੌਜਵਾਨਾ ਵੱਲੋਂ ਕੋਈ ਪ੍ਰੋਗਰਾਮ ਦਿੱਤਾ ਜਾਵੇਗਾ ਤਾਂ ਉਨ੍ਹਾਂ ਦੀ ਪਾਰਟੀ ਉਸ ਪ੍ਰੋਗਰਾਮ ਵਿਚ ਵਧ ਚੜ ਕੇ ਭਾਗ ਲਵੇਗੀ ਅਤੇ ਅਧਿਕਾਰ ਪ੍ਰਾਪਤੀ ਲਈ ਕੀਤੇ ਜਾ ਰਹੇ ਸ਼ੰਘਰਸ਼ ਵਿਚ ਆਪਣਾ ਬਣਦਾ ਯੋਗਦਾਨ ਪਾਵੇਗੀ।
ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਸਰਕਾਰ ਵੱਲੋਂ ਕਿਸਾਨਾ, ਮੁਲਾਜ਼ਮਾ ਸਮੇਤ ਸਾਰੇ ਵਰਗਾਂ ਨਾਲ ਧੱਕਾ ਕੀਤਾ ਜਾ ਰਿਹਾ ਹੈ। ਮੁਲਾਜਮਾਂ ਨੂੰ ਉਨ੍ਹਾਂ ਦਾ ਡੀ.ਏ. ਦੇਣ ਤੋਂ ਸਰਕਾਰ ਮੁੱਕਰ ਹੀ ਗਈ ਹੈ। ਸਰਕਾਰ ਦੇ ਕੋਲ ਕੇਜਰੀਵਾਲ ਦੇ ਤਾਮਿਲਨਾਡੂ ਅਤੇ ਆਂਧਰਾ ਪ੍ਰਦੇਸ਼ ਵਿਚ ਬੋਰਡ ਲਗਾਉਣ ਲਈ ਤਾਂ ਪੈਸੇ ਹਨ ਪਰ ਮੁਲਾਜ਼ਮਾਂ ਨੂੰ ਦੇਣ ਨਹੀਂ ਹਨ। ਪਰ ਸਰਕਾਰ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਹੁਣ ਪੰਜਾਬ ਦੇ ਲੋਕ ਜਾਗ ਗਏ ਹਨ ਅਤੇ ਇਥੇ 20 ਮੁਲਾਜ਼ਮਾਂ ਜਥੇਬੰਦੀਆਂ ਨੇ ਫੈਸਲਾ ਵੀ ਕਰ ਲਿਆ ਹੈ। ਨੌਜਵਾਨਾ ਦੀਆਂ ਬਾਹਾਂ ਤੋੜਨ ਵਾਲਿਆਂ ਨੂੰ ਸੱਤਾ ਵਿਚੋਂ ਬਾਹਰ ਕਰਕੇ ਹੀ ਸਾਹ ਲੈਣਗੇ। ਇਸ ਮੌਕੇ ਕਰਨੈਲ ਸਿੰਘ ਪੰਜੋਲੀ ਮੈਂਬਰ ਐਸ. ਜੀ.ਪੀ.ਸੀ, ਰਣਧੀਰ ਸਿੰਘ ਰੱਖੜਾ ਜਿਲਾ ਪ੍ਰਧਾਨ ਪਟਿਆਲਾ ਦਿਹਾਤੀ, ਰਵਿੰਦਰ ਸਿੰਘ ਵਿੰਦਾ ਗਰੋਵਰ ਜਿਲਾ ਪ੍ਰਧਾਨ ਪਟਿਆਲਾ ਸ਼ਹਿਰੀ, ਜਰਨੈਲ ਸਿੰਘ ਕਰਤਾਰਪੁਰ ਮੈਂਬਰ ਐਸ.ਜੀ.ਪੀ.ਸੀ, ਭੁਪਿੰਦਰ ਸਿੰਘ ਸ਼ੇਖੂਪੁਰ, ਐਡ. ਰਵਿੰਦਰ ਸਿੰਘ ਸ਼ਾਹਪੁਰ, ਸੁਖਬੀਰ ਸਿੰਘ ਅਬਲੋਵਾਲ, ਮਹਿੰਦਰਪਾਲ ਸਿੰਘ ਸੋਢੀ,ਸਤਿੰਦਰ ਸਿੰਘ ਸ਼ੱਕੂ ਗਰੋਵਰ, ਗੁਰਵਿੰਦਰ ਸਿੰਘ ਸ਼ਕਤੀਮਾਨ, ਗੁਰਸ਼ਰਨ ਸਿੰਘ ਗਿੱਲ, ਕੁਲਵਿੰਦਰ ਸਿੰਘ ਲਵਲੀ,ਗੁਰਚਰਨ ਸਿੰਘ ਕੌਲੀ, ਲਖਵਿੰਦਰ ਸਿੰਘ ਚੀਮਾ, ਪ੍ਰੀਤਮ ਸਿੰਘ, ਚੰਦਰਭਾਨ ਗਾਬਾ, ਸ਼ਮਸ਼ੇਰ ਸਿੰਘ, ਵਰਿੰਦਰ ਸ਼ਰਮਾ, ਰਛਪਾਲ ਸਿੰਘ, ਹਰਵਿੰਦਰ ਸਿੰਘ , ਭੋਲਾ ਟੌਹੜਾ, ਰਣਧੀਰ ਸਿੰਘ ਨਲੀਨਾ, ਕੁਲਦੀਪ ਸਿੰਘ ਸਮਸਪੁਰ, ਗੁਰਜੰਟ ਸਿੰਘ ਨੂਰਖੇਹੜੀਆ, ਰਣਧੀਰ ਸਿੰਘ,ਗੁਰਮੁੱਖ ਸਿੰਘ ਸੁਹਾਗਹੇੜੀ, ਹਰਦਿਆਲ ਸਿੰਘ ਭਾਦਸੋਂ, ਅਰਵਿੰਦਰ ਸਿੰਘ ਵਿੱਟਾ, ਦਲਜੀਤ ਸਿੰਘ ਡਕੌਂਦਾ, ਬਹਾਦਰ ਖਾਨ ਟੋਹੜਾ,
ਲਾਡੀ ਪਹਾੜੀਪੁਰ, ਪ੍ਰਗਟ ਸਿੰਘ ਬੋਲੜ, ਹਰਜੀਤ ਸਿੰਘ ਕਰਨਪੁਰ, ਆਕਾਸ਼ ਨਾਰੰਗਵਾਲ, ਬਲਵਿੰਦਰ ਸਿੰਘ ਕਰਹੇੜੀ, ਮੋਹਨ ਸਿੰਘ ਮਹਿਮੂਦਪੁਰ, ਜਤਿੰਦਰ ਸਿੰਘ ਗਿੱਲ, ਜਤਿੰਦਰ ਸਿੰਘ ਮਹੁੱਬਤਪੁਰ, ਕਲਵੰਤ ਸਿੰਘ ਗਿੱਲ ਅਤੇ ਹੋਰ ਸਮੁੱਚੇ ਜਿਲਾ ਪਟਿਆਲਾ ਦਿਹਾਤੀ ਤੇ ਸ਼ਹਿਰੀ ਦੇ ਅਹੁਦੇਦਾਰ ਸਾਹਿਬਾਨ ਅਤੇ ਵੱਡੀ ਗਿਣਤੀ ਵਰਕਰ ਮੌਜੂਦ ਸਨ ।
- Download Babushahi App
-
-