ਬਾਰ ਐਸੋਸੀਏਸ਼ਨ ਦੇ ਜੁਆਇੰਟ ਸੈਕਟਰੀ ਬਣੇ ਦਰਿਪਣ ਸਾਹਨੀ ਦਾ ਭਾਜਪਾ ਵੱਲੋਂ ਸਨਮਾਨ
ਦੀਪਕ ਜੈਨ, ਜਗਰਾਓਂ - ਜਗਰਾਓਂ ਬਾਰ ਐਸੋਸੀਏਸ਼ਨ ਦੀਆਂ ਹਾਲ ਹੀ ਵਿੱਚ ਹੋਈਆਂ ਚੋਣਾਂ ਦੌਰਾਨ ਜੁਆਇੰਟ ਸੈਕਟਰੀ ਦੇ ਅਹੁਦੇ ਲਈ ਚੁਣੇ ਗਏ ਐਡਵੋਕੇਟ ਦਰਿਪਣ ਸਾਹਨੀ ਦਾ ਭਾਜਪਾ ਜ਼ਿਲ੍ਹਾ ਜਗਰਾਓਂ ਵੱਲੋਂ ਸਨਮਾਨ ਕੀਤਾ ਗਿਆ। ਇਸ ਮੌਕੇ ਪਾਰਟੀ ਆਗੂਆਂ ਅਤੇ ਵਰਕਰਾਂ ਨੇ ਉਨ੍ਹਾਂ ਨੂੰ ਚੋਣ ਵਿੱਚ ਮਿਲੀ ਸਫਲਤਾ ਲਈ ਵਧਾਈ ਦਿੱਤੀ।
ਭਾਜਪਾ ਜ਼ਿਲ੍ਹਾ ਪ੍ਰਧਾਨ ਡਾ. ਰਾਜਿੰਦਰ ਸ਼ਰਮਾ ਨੇ ਦਰਿਪਣ ਸਾਹਨੀ ਨੂੰ ਵਧਾਈ ਦਿੰਦਿਆਂ ਕਿਹਾ ਕਿ ਉਹ ਪਾਰਟੀ ਦੇ ਜ਼ਿਲ੍ਹਾ ਲੀਗਲ ਸੈੱਲ ਵਿੱਚ ਕੋ-ਕਨਵੀਨਰ ਵਜੋਂ ਜ਼ਿੰਮੇਵਾਰੀ ਨਿਭਾ ਰਹੇ ਹਨ। ਉਨ੍ਹਾਂ ਕਿਹਾ ਕਿ ਬਾਰ ਐਸੋਸੀਏਸ਼ਨ ਵਿੱਚ ਜੁਆਇੰਟ ਸੈਕਟਰੀ ਦੀ ਜ਼ਿੰਮੇਵਾਰੀ ਮਿਲਣਾ ਦਰਿਪਣ ਸਾਹਨੀ ਲਈ ਪੇਸ਼ੇਵਰ ਪੱਧਰ ’ਤੇ ਇੱਕ ਮਹੱਤਵਪੂਰਨ ਉਪਲਬਧੀ ਹੈ ਅਤੇ ਇਸ ਮੌਕੇ ’ਤੇ ਪਾਰਟੀ ਵੱਲੋਂ ਉਨ੍ਹਾਂ ਦਾ ਸਨਮਾਨ ਕੀਤਾ ਗਿਆ।
ਇਸ ਮੌਕੇ ਜ਼ਿਲ੍ਹਾ ਜਨਰਲ ਸਕੱਤਰ ਸੁਮਿਤ ਅਰੋੜਾ, ਅਜੀਤ ਸਿੰਘ ਅਖਾੜਾ, ਨਵੀਨ ਜੈਨ, ਜ਼ਿਲ੍ਹਾ ਕੈਸ਼ੀਅਰ ਰਾਜ ਵਰਮਾ, ਸਰਕਲ ਪ੍ਰਧਾਨ ਨਵਨੀਤ ਗੁਪਤਾ, ਟੋਨੀ ਵਰਮਾ, ਗੌਰਵ ਗੁਪਤਾ, ਐੱਮਸੀ ਸਤੀਸ਼ ਪੱਪੂ, ਐਡਵੋਕੇਟ ਵਿਵੇਕ ਭਾਰਦਵਾਜ, ਕ੍ਰਿਸ਼ਨ ਕੁਮਾਰ ਇੰਦੋਰਾ, ਅਨਿਲ ਕੁਮਾਰ ਸੈਂਟੀ ਚੋਪੜਾ, ਲਲਿਤ ਜੈਨ, ਜਤਿੰਦਰ ਅਰੋੜਾ ਮਿੱਠੂ, ਲਾਲ ਚੰਦ ਸੋਨੂੰ, ਪੁਲਕਿਤ ਲੂੰਬਾ, ਰਿੰਕੂ ਅਰੋੜਾ, ਰਾਜਪਾਲ ਜੈਨ, ਗੁਰਤੇਜ ਸਿੰਘ ਗੇਜਾ, ਰਾਕੇਸ਼ ਹੈਪੀ, ਕਪਿਲ ਪਰਜਾਪਤੀ, ਅਨੁਜ ਸ਼ਰਮਾ, ਅਭੀ ਗੋਇਲ, ਕੁਲਦੀਪ ਕੌੜਾ, ਜਨਕ ਰਾਜ, ਪੰਡਤ ਵਿਪਨ ਸ਼ਰਮਾ, ਜਗਦੀਸ਼ ਓਹਰੀ, ਮਾਤਾ ਪ੍ਰਸ਼ਾਦ, ਅਰੁਣ ਗੁਪਤਾ, ਵੈਭਵ ਜੈਨ, ਕਮਲਪ੍ਰੀਤ ਸਾਹਨੀ, ਇਆਨ ਸਾਹਨੀ, ਦਵਿੰਦਰ ਅਰੋੜਾ ਅਤੇ ਇੰਦਰਜੀਤ ਸਿੰਘ ਸਮੇਤ ਹੋਰ ਪਾਰਟੀ ਵਰਕਰ ਹਾਜ਼ਰ ਰਹੇ।
- Download Babushahi App
-
-