ਬਾਦਲਾਂ ਦੇ ਗੜ੍ਹ ’ਚ ‘ਆਮ ਆਦਮੀ ਪਾਰਟੀ ’ ਦਾ ਹੱਲਾ ਬੋਲ, ਸਿਕੰਦਰ ਮਲੂਕਾ ਦਾ ਪੁਤਲਾ ਫੂਕਿਆ
ਅਸ਼ੋਕ ਵਰਮਾ
ਲੰਬੀ, 22 ਅਕਤੂਬਰ 2026: ਮਹਿਲਾਵਾਂ ਪ੍ਰਤੀ ਅਪਸ਼ਬਦ ਵਰਤਣ ਦੇ ਮਾਮਲੇ ਨੂੰ ਲੈ ਕੇ ਆਮ ਆਦਮੀ ਪਾਰਟੀ ਦੀਆਂ ਮਹਿਲਾ ਆਗੂਆਂ ਵੱਲੋਂ ਅੱਜ ਬਾਦਲ ਵਿਖੇ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਦਾ ਪੁਤਲਾ ਫੂਕਿਆ ਗਿਆ ਅਤੇ ਹਰਸਿਮਰਤ ਕੌਰ ਬਾਦਲ ਦੇ ਘਰ ਦਾ ਘਿਰਾਓ ਕਰਕੇ ਇਸ ਮਾਮਲੇ ਪ੍ਰਤੀ ਰੋਸ ਜ਼ਾਹਰ ਕੀਤਾ ਗਿਆ।
'ਆਪ’ ਮਹਿਲਾ ਆਗੂਆਂ ਨੇ ਮਹਿਲਾਵਾਂ ਪ੍ਰਤੀ ਕਥਿਤ ਤੌਰ ’ਤੇ ਅਪਸ਼ਬਦ ਵਰਤਣ ਦੇ ਮਾਮਲੇ ’ਤੇ ਇਤਰਾਜ਼ ਪ੍ਰਗਟਾਉਂਦਿਆਂ ਕਿਹਾ ਕਿ ਮਹਿਲਾਵਾਂ ਦਾ ਸਨਮਾਨ ਕਰਨਾ ਹਰ ਵਿਅਕਤੀ ਦੀ ਜ਼ਿੰਮੇਵਾਰੀ ਹੈ ਅਤੇ ਮਹਿਲਾਵਾਂ ਪ੍ਰਤੀ ਅਜਿਹੀ ਸ਼ਬਦਾਵਲੀ ਦੀ ਵਰਤੋਂ ਨਿੰਦਣਯੋਗ ਹੈ।ਇਸ ਮਾਮਲੇ ਵਿੱਚ ਪੰਜਾਬ ਰਾਜ ਮਹਿਲਾ ਕਮਿਸ਼ਨ ਵੱਲੋਂ ਸਿਕੰਦਰ ਸਿੰਘ ਮਲੂਕਾ ਨੂੰ ਸੂਓ ਮੋਟੋ ਨੋਟਿਸ ਜਾਰੀ ਕਰਕੇ ਸਪਸ਼ਟੀਕਰਨ ਵੀ ਮੰਗਿਆ ਗਿਆ ਹੈ।
‘ਆਪ’ ਮਹਿਲਾ ਆਗੂਆਂ ਨੇ ਇਸ ਮਾਮਲੇ ਨੂੰ ਮਹਿਲਾਵਾਂ ਦੇ ਮਾਣ-ਸਨਮਾਨ ਨਾਲ ਜੁੜਿਆ ਮੁੱਦਾ ਦੱਸਦਿਆਂ ਆਪਣਾ ਵਿਰੋਧ ਦਰਜ ਕਰਵਾਇਆ।ਇਸ ਮੌਕੇ ਪਰਮਿੰਦਰ ਕੌਰ ਜ਼ਿਲ੍ਹਾ ਪ੍ਰਧਾਨ, ਨੀਸ਼ਾ ਸ਼ਰਮਾ ਜੋਨ ਇੰਚਾਰਜ, ਰੁਪਿੰਦਰ ਕੌਰ ਵਾਈਸ ਚੇਅਰਮੈਨ ਮਹਿਲਾ ਕਮਿਸ਼ਨ, ਗੁਰਪ੍ਰੀਤ ਕੌਰ ਚੇਅਰਮੈਨ ਮਾਰਕੀਟ ਕਮੇਟੀ ਰਾਮਾਂ ਮੰਡੀ, ਕਿੰਦਰਪਾਲ ਕੌਰ ਜ਼ਿਲ੍ਹਾ ਪ੍ਰਧਾਨ ਬਠਿੰਡਾ, ਬਲਜਿੰਦਰ ਕੌਰ ਸੰਗਠਨ ਇੰਚਾਰਜ, ਰਜਿੰਦਰ ਕੌਰ ਜੋਨ ਇੰਚਾਰਜ ਲੁਧਿਆਣਾ, ਸਰਬਜੀਤ ਕੌਰ ਜ਼ਿਲ੍ਹਾ ਪ੍ਰਧਾਨ ਫਰੀਦਕੋਟ, ਕੋਮਲਪ੍ਰੀਤ ਕੌਰ ਹਲਕਾ ਕੋਆਰਡੀਨੇਟਰ ਲੰਬੀ, ਖੁਸ਼ਪ੍ਰੀਤ ਕੌਰ ਜ਼ਿਲ੍ਹਾ ਪ੍ਰਧਾਨ ਸਟੂਡੈਂਟਸ ਵਿੰਗ, ਆਸ਼ੂ ਚਾਨਣਾ ਵਾਈਸ ਪ੍ਰਧਾਨ, ਪੂਜਾ ਰਾਣੀ ਅਤੇ ਕੁਲਦੀਪ ਕੌਰ ਬਲਾਕ ਇੰਚਾਰਜ, ਵੀਰਪਾਲ ਕੌਰ ਹਲਕਾ ਕੋਆਰਡੀਨੇਟਰ ਸ੍ਰੀ ਮੁਕਤਸਰ ਸਾਹਿਬ ਅਤੇ ਅਮਨਦੀਪ ਕੌਰ ਹਲਕਾ ਕੋਆਰਡੀਨੇਟਰ ਗਿੱਦੜਬਾਹਾ ਸਮੇਤ ਹੋਰ ਪਾਰਟੀ ਆਗੂ ਅਤੇ ਵਰਕਰ ਮੌਜੂਦ ਸਨ।
- Download Babushahi App
-
-