ਪੰਜਾਬ ਪੁਲਿਸ ਦੇ ਪੈਨਸ਼ਨਰਾਂ ਨੇ ਮੰਗਾਂ ਨਾ ਮੰਨਣ ਕਾਰਨ ਸਰਕਾਰ ਖਿਲਾਫ ਰੋਸ ਜਤਾਇਆ
ਅਸ਼ੋਕ ਵਰਮਾ
ਮਾਨਸਾ, 4 ਜੂਨ 2026 : ਪੁਲਿਸ ਪੈਨਸ਼ਨਰਜ ਜ਼ਿਲ੍ਹਾ ਇਕਾਈ ਮਾਨਸਾ ਨੇ ਆਪਣੀਆਂ ਮੰਗਾਂ ਨਾ ਮੰਨੇ ਜਾਣ ਨੂੰ ਲੈ ਕੇ ਪੰਜਾਬ ਸਰਕਾਰ ਖਿਲਾਫ ਆਪਣਾ ਰੋਸ ਜਤਾਇਆ ਹੈ।
ਸੀਨੀਅਰ ਮੀਤ ਪ੍ਰਧਾਨ ਦਰਸ਼ਨ ਕੁਮਾਰ ਗੇਹਲੇ ਦੀ ਪ੍ਰਧਾਨਗੀ ਹੇਠ ਸਟੇਜ ਸਕੱਤਰ ਜਗਜੀਤ ਸਿੰਘ ਨੰਗਲ ਨੇ ਦੱਸਿਆ ਕਿ ਜਥੇਬੰਦੀ ਲੰਮੇ ਸਮੇਂ ਤੋਂ ਆਪਣੀਆਂ ਮੰਗਾਂ ਸਬੰਧੀ ਮਸਲਾ ਉਠਾਉਂਦੀ ਆ ਰਹੀ ਹੈ ਪਰ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਪੁਲਿਸ ਦੇ ਪੈਨਸ਼ਨਰਾਂ ਨੇ ਆਪਣੀ ਜ਼ਿੰਦਗੀ ਦਾ ਸੁਨਹਿਰਾ ਸਮਾਂ ਪੁਲਿਸ ਦੀ ਸੇਵਾ ਵਿੱਚ ਲੰਘਾਇਆ ਹੈ ਪਰ ਜ਼ਿੰਦਗੀ ਦੇ ਇਸ ਬੋਰਡ ਤੇ ਆ ਕੇ ਸਰਕਾਰ ਮੰਗਾਂ ਨਾ ਮੰਨ ਕੇ ਉਹਨਾਂ ਨਾਲ ਧ੍ਰੋਹ ਕਮਾ ਰਹੀ ਹੈ । ਇਸ ਮੌਕੇ ਸੰਸਥਾ ਦੇ ਕਾਨੂੰਨੀ ਸਲਾਹਕਾਰ ਰਾਮ ਸਿੰਘ ਅੱਕਾਂਵਾਲੀ ਸੁਪਰੀਮ ਕੋਰਟ ਵਿੱਚ ਦਾਇਰ ਮਾਮਲਿਆਂ ਅਤੇ ਉਨਾਂ ਦੀ ਮੌਜੂਦਾ ਸਥਿਤੀ ਬਾਰੇ ਜਾਣਕਾਰੀ ਦਿੱਤੀ ਗਈ। ਇਸ ਮੌਕੇ ਸੰਸਥਾਂ ਦੀ ਇਮਾਰਤ ਅਤੇ ਪਾਰਕਿੰਗ ਸਬੰਧੀ ਵੀ ਵਿਚਾਰ ਵਟਾਂਦਰਾ ਕਰਦਿਆਂ ਯਤਨਾਂ ਦੀ ਸ਼ਲਾਘਾ ਕੀਤੀ ਗਈ।ਇਸ ਮੌਕੇ ਸਰਕਾਰ ਵੱਲੋਂ ਪੈਨਸ਼ਨਰਾਂ ਅਤੇ ਮੁਲਾਜ਼ਮਾਂ ਦਾ ਪੈਡਿੰਗ 18% ਡੀ.ਏ ਅਤੇ ਏਰੀਅਰ ਨਾ ਦੇਣ ਦੀ ਸਖਤ ਸਬਦਾਂ ਵਿੱਚ ਨਿਖੇਧੀ ਕੀਤੀ ਗਈ ਅਤੇ ਸਰਕਾਰ ਵੱਲੋਂ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਮੰਗਾਂ ਮੰਨਣ ਦੀ ਬਜਾਏ ਸਗੋਂ ਵਿਰੁੱਧ ਫੈਸਲਾ ਕਰਾਉਣ ਲਈ ਅਦਾਲਤਾਂ ਵਿੱਚ ਵੱਡੇ ਵੱਡੇ ਵਕੀਲ ਖੜੇ ਕਰਨ ਵਿਰੁੱਧ ਨਾਹਰੇ ਲਗਾ ਕੇ ਰੋਸ ਪ੍ਰਗਟ ਕੀਤਾ ਗਿਆ।
ਇਸ ਮੌਕੇ ਬੂਟਾ ਸਿੰਘ ਅਤੇ ਬੰਤ ਸਿੰਘ ਫੂਲਪੁਰੀ ਨੇ ਨਵੇੰ ਪੈਨਸ਼ਨ ਆਏ 4 ਸਾਥੀਆਂ ਸਾਬਕਾ ਇੰਸ: ਦਲੇਲ ਸਿੰਘ, ਸਾਬਕਾ ਸ:ਥ: ਰੇਸ਼ਮ ਸਿੰਘ, ਸਾਬਕਾ ਸ:ਥ: ਰਘਬੀਰ ਸਿੰਘ ਅਤੇ ਸਾਬਕਾ ਸ:ਥ: ਰਾਜ ਸਿੰਘ ਦੇ ਹਾਰ ਪਾ ਕੇ ਉਨ੍ਹਾਂ ਦਾ ਸਵਾਗਤ ਕੀਤਾ ਅਤੇ ਸੰਸਥਾਂ ਦੀ ਮੈਂਬਰਸ਼ਿਪ ਜਾਰੀ ਕੀਤੀ ।ਅਖੀਰ ਵਿੱਚ ਸੀਨੀਅਰ ਮੀਤ ਪ੍ਰਧਾਨ ਦਰਸ਼ਨ ਕੁਮਾਰ ਗੇਹਲੇ, ਸੁਰਜੀਤ ਰਾਜ, ਲਾਭ ਸਿੰਘ ਚੋਟੀਆ, ਗੁਰਵਿੰਦਰ ਸਿੰਘ, ਹਰਜਿੰਦਰ ਸਿੰਘ ਭੀਖੀ, ਹਰਭਜਨ ਸਿੰਘ, ਜੰਟਾ ਸਿੰਘ ਬੀਰੋਕੇ, ਰੌਣਕ ਰਾਮ, ਜਸਵੀਰ ਸਿੰਘ, ਸਤਨਾਮ ਸਿੰਘ ਉਡਤ ਸੈਦੇਵਾਲਾ, ਹਰਪਾਲ ਸਿੰਘ ਆਦਿ ਵੱਲੋਂ ਮੀਟਿੰਗ ਵਿੱਚ ਹਾਜ਼ਰ ਆਏ ਸਾਰੇ ਪੈਨਸ਼ਨਰ ਸਾਥੀਆਂ ਦਾ ਧੰਨਵਾਦ ਕੀਤਾ ਗਿਆ।
- Download Babushahi App
-
-