ਪੰਜਾਬ 'ਚ SIR ਤਹਿਤ ਘਰ-ਘਰ ਗਣਨਾ ਪੜਾਅ ਸਫਲਤਾਪੂਰਵਕ ਨੇਪਰੇ ਚੜ੍ਹਿਆ- ਅਨਿੰਦਿਤਾ ਮਿਤਰਾ
ਸੀ.ਈ.ਓ. ਵੱਲੋਂ ਚੋਣ ਅਮਲੇ, ਖਾਸ ਤੌਰ 'ਤੇ ਬੀਐਲਓਜ਼, ਨਾਗਰਿਕਾਂ ਤੇ ਰਾਜਨੀਤਿਕ ਪਾਰਟੀਆਂ ਦੇ ਸਹਿਯੋਗ ਅਤੇ ਐਸਆਈਆਰ ਦੀ ਸਮੁੱਚੀ ਪ੍ਰਕਿਰਿਆ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਮੀਡੀਆ ਦਾ ਕੀਤਾ ਧੰਨਵਾਦ
2,14,61,043 ਵੋਟਰਾਂ ਦੀ ਵੋਟਰ ਸੂਚੀ ਦੀ ਕੀਤੀ ਗਈ ਤਸਦੀਕ ਅਤੇ ਮ੍ਰਿਤਕ ਵੋਟਰਾਂ, ਡੁਪਲੀਕੇਟ ਐਂਟਰੀਆਂ, ਸਥਾਈ ਤੌਰ 'ਤੇ ਸਿਫਟ ਹੋਏ ਵਿਅਕਤੀਆਂ ਅਤੇ ਗੈਰਹਾਜ਼ਰ ਵਿਅਕਤੀਆਂ ਦੀਆਂ ਵੋਟਾਂ ਨੂੰ ਹਟਾਇਆ
ਪੋਲਿੰਗ ਬੂਥਾਂ ਦੀ ਭੌਤਿਕ ਤਸਦੀਕ ਅਤੇ ਪੋਲਿੰਗ ਸਟੇਸ਼ਨਾਂ ਨੂੰ ਕੀਤਾ ਗਿਆ ਰੈਸ਼ਨਲਾਈਜ਼
ਵੱਧ ਤੋਂ ਵੱਧ ਵੋਟਰਾਂ ਦੀ ਪਹੁੰਚ ਲਈ ਪੋਲਿੰਗ ਬੂਥਾਂ ਦੀ ਗਿਣਤੀ 24,453 ਤੋਂ ਵਧਾ ਕੇ 25,332 ਕੀਤੀ
ਚੰਡੀਗੜ੍ਹ, 04 ਅਗਸਤ 2026:
ਪੰਜਾਬ ਦੇ ਸਾਰੇ 23 ਜ਼ਿਲ੍ਹਿਆਂ ਅਤੇ 117 ਵਿਧਾਨ ਸਭਾ ਹਲਕਿਆਂ ਵਿੱਚ ਵਿਸ਼ੇਸ਼ ਗਹਿਰੀ ਸੁਧਾਈ (ਐਸਆਈਆਰ) 2026 ਦਾ ਘਰ-ਘਰ ਗਣਨਾ ਪੜਾਅ ਸਫਲਤਾਪੂਰਵਕ ਮੁਕੰਮਲ ਹੋ ਗਿਆ ਹੈ। ਇਹ ਸਾਰੇ ਯੋਗ ਤੇ ਅਸਲ ਵੋਟਰਾਂ ਨੂੰ ਸ਼ਾਮਲ ਕਰਨ, ਅਯੋਗ ਐਂਟਰੀਆਂ ਨੂੰ ਹਟਾਉਣ ਅਤੇ ਚੋਣ ਪ੍ਰਕਿਰਿਆ ਵਿੱਚ ਪਾਰਦਰਸ਼ਤਾ ਲਿਆਉਣ ਦੀ ਦਿਸ਼ਾ ਵਿੱਚ ਇਕ ਅਹਿਮ ਉਪਲੱਬਧੀ ਹੈ।
ਇਸ ਪੜਾਅ ਨੂੰ 23 ਜ਼ਿਲ੍ਹਾ ਚੋਣ ਅਧਿਕਾਰੀਆਂ (ਡੀ.ਈ.ਓ.), 117 ਚੋਣ ਰਜਿਸਟ੍ਰੇਸ਼ਨ ਅਧਿਕਾਰੀਆਂ (ਈ.ਆਰ.ਓ.), 234 ਸਹਾਇਕ ਚੋਣ ਰਜਿਸਟ੍ਰੇਸ਼ਨ ਅਧਿਕਾਰੀਆਂ (ਏ.ਈ.ਆਰ.ਓ.), 2501 ਸੁਪਰਵਾਈਜ਼ਰਾਂ ਅਤੇ 24,453 ਬੂਥ ਲੈਵਲ ਅਫਸਰਾਂ (ਬੀ.ਐਲ.ਓ.) ਦੇ ਸਮਰਪਿਤ ਯਤਨਾਂ ਸਦਕਾ ਨੇਪਰੇ ਚਾੜਿਆਂ ਗਿਆ ਹੈ ਜੋ ਮੁੱਖ ਚੋਣ ਅਫ਼ਸਰ, ਪੰਜਾਬ ਦੇ ਦਫ਼ਤਰ ਦੇ ਸਮੁੱਚੇ ਚੋਣ ਢਾਂਚੇ ਅਧੀਨ ਕੰਮ ਕਰ ਰਹੇ ਹਨ। ਸਾਰੀਆਂ ਮਾਨਤਾ ਪ੍ਰਾਪਤ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ, ਖਾਸ ਕਰਕੇ ਉਨ੍ਹਾਂ ਵੱਲੋਂ ਨਿਯੁਕਤ ਕੀਤੇ ਗਏ 87966 ਬੂਥ ਲੈਵਲ ਏਜੰਟਾਂ (ਬੀ.ਐਲ.ਏ.) ਨੇ ਵੀ ਅਹਿਮ ਭੂਮਿਕਾ ਨਿਭਾਈ।
ਘਰ-ਘਰ ਗਣਨਾ ਪੜਾਅ ਦੌਰਾਨ, ਬੀ.ਐਲ.ਓ. ਗਣਨਾ ਫਾਰਮ ਵੰਡਣ ਲਈ 2,14,61,043 ਵੋਟਰਾਂ ਦੇ ਰਿਕਾਰਡ ਕੀਤੇ ਪਤਿਆਂ 'ਤੇ ਗਏ, ਜਿਨ੍ਹਾਂ ਦੇ ਨਾਮ 9 ਜੂਨ 2026 ਨੂੰ ਵੋਟਰ ਸੂਚੀ ਵਿੱਚ ਦਰਸਾਏ ਗਏ ਸਨ। ਇਸ ਤੋਂ ਬਾਅਦ, ਉਹ ਭਰੇ ਹੋਏ ਫਾਰਮ ਇਕੱਠੇ ਕਰਨ ਲਈ ਘੱਟੋ-ਘੱਟ ਤਿੰਨ ਵਾਰ ਵੋਟਰਾਂ ਦੇ ਘਰ ਗਏ। ਇਸ ਦੌਰਾਨ ਜਿਹੜੇ ਵੋਟਰ ਘਰ ਮੌਜੂਦ ਨਹੀਂ ਸਨ, ਉਨ੍ਹਾਂ ਦੇ ਘਰਾਂ 'ਤੇ ਸੂਚਨਾ ਸਟਿੱਕਰ ਲਗਾਏ ਗਏ ਸਨ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਕਿਸੇ ਵੀ ਯੋਗ ਵੋਟਰ ਦਾ ਨਾਂ ਵੋਟਰ ਸੂਚੀ ਤੋਂ ਬਾਹਰ ਨਾ ਰਹੇ।
ਮਹੀਨਾ ਭਰ ਚੱਲਣ ਵਾਲੇ ਸਵੀਪ (ਸਿਸਟਮੈਟਿਕ ਵੋਟਰਜ਼ ਐਜੂਕੇਸ਼ਨ ਐਂਡ ਇਲੈਕਟੋਰਲ ਪਾਰਟੀਸੀਪੇਸ਼ਨ) ਯੋਜਨਾ ਨੂੰ ਮਲਟੀ ਚੈਨਲ ਆਊਟਰੀਚ ਜ਼ਰੀਏ ਲਾਗੂ ਕੀਤਾ ਗਿਆ। ਮੁੱਖ ਪਹਿਲਕਦਮੀਆਂ ਵਿੱਚ 23 ਜੂਨ ਨੂੰ ਐਸਆਈਆਰ 2026 ਦੀ ਸ਼ੁਰੂਆਤ ਕੀਤੀ ਗਈ, ਜਿਸ ਤਹਿਤ 2,000 ਤੋਂ ਵੱਧ ਨੌਜਵਾਨਾਂ ਨੇ ਇੱਕ ਮਨੁੱਖੀ ਲੜੀ ਬਣਾਈ, ਮੁੱਖ ਤਾਰੀਖਾਂ 'ਤੇ ਐਸਐਮਐਸ ਅਲਰਟ, ਰੇਡੀਓ ਜਿੰਗਲ, ਈ-ਰਿਕਸ਼ਾ ਰਾਹੀਂ ਆਡੀਓ ਸੁਨੇਹੇ ਅਤੇ ਬੀਐਲਓ ਫੀਲਡ ਅਨਾਊਂਸਮੈਂਟਾਂ ਸ਼ਾਮਲ ਸਨ। ਇਲੈਕਟੋਰਲ ਲਿਟਰੇਸੀ ਕਲੱਬਾਂ ਨੇ ਪੋਸਟਰ ਬਣਾਉਣ, ਵਿਚਾਰ-ਚਰਚਾਵਾਂ, ਸੈਮੀਨਾਰਾਂ ਅਤੇ ਰੰਗੋਲੀ ਮੁਕਾਬਲਿਆਂ ਰਾਹੀਂ ਨਾਗਰਿਕਾਂ ਦੀ ਸ਼ਮੂਲੀਅਤ ਵਧਾਈ, ਜਦੋਂ ਕਿ ਬੈਂਕਾਂ ਵਿੱਚ ਆਈਈਸੀ ਸਮੱਗਰੀ ਪ੍ਰਦਰਸ਼ਿਤ ਕੀਤੀ ਗਈ ਅਤੇ ਸੋਸ਼ਲ ਮੀਡੀਆ ਮੁਹਿੰਮਾਂ ਵਿੱਚ ਸਵੀਪ ਆਈਕਨ ਅਤੇ ਉੱਘੀਆਂ ਸ਼ਖਸੀਅਤਾਂ ਸ਼ਾਮਲ ਕੀਤੀਆਂ ਗਈਆਂ। ਡੀਈਓ/ਈਆਰਓ ਦਫ਼ਤਰਾਂ ਵਿੱਚ ਹੈਲਪ ਡੈਸਕ ਸਥਾਪਤ ਕੀਤੇ ਗਏ ਅਤੇ ਸੀਨੀਅਰ ਅਧਿਕਾਰੀਆਂ ਨੇ ਸੁਚਾਰੂ ਅਤੇ ਸਮੁੱਚੇ ਅਮਲ ਨੂੰ ਯਕੀਨੀ ਬਣਾਉਣ ਲਈ ਨਿਰੰਤਰ ਫੀਲਡ ਦੌਰੇ ਕੀਤੇ।
ਅਸਲ ਵੋਟਰਾਂ ਤੱਕ ਵੱਧ ਤੋਂ ਵੱਧ ਪਹੁੰਚ ਨੂੰ ਯਕੀਨੀ ਬਣਾਉਣ ਲਈ, 7 ਜੂਨ, 11-12 ਜੁਲਾਈ ਅਤੇ 19 ਜੁਲਾਈ 2026 ਨੂੰ ਸਾਰੇ 117 ਵਿਧਾਨ ਸਭਾ ਹਲਕਿਆਂ ਵਿੱਚ ਪੋਲਿੰਗ ਬੂਥਾਂ 'ਤੇ ਵਿਸ਼ੇਸ਼ ਕੈਂਪ ਵੀ ਲਗਾਏ ਗਏ। ਇਨ੍ਹਾਂ ਕੈਂਪਾਂ ਨੇ ਵੋਟਰਾਂ ਨੂੰ ਆਪਣੇ ਫਾਰਮ ਜਮ੍ਹਾਂ ਕਰਾਉਣ ਅਤੇ ਆਪਣੇ ਵੇਰਵਿਆਂ ਦੀ ਪੁਸ਼ਟੀ ਕਰਨ ਦੇ ਮੌਕੇ ਪ੍ਰਦਾਨ ਕੀਤੇ। ਇਹ ਦੱਸਣਾ ਜ਼ਰੂਰੀ ਹੈ ਕਿ ਚੋਣ ਅਮਲੇ ਦੇ ਯਤਨਾਂ ਨੂੰ ਹੋਰ ਸੁਚਾਰੂ ਬਣਾਉਣ ਲਈ, 25 ਜੂਨ ਤੋਂ 24 ਜੁਲਾਈ ਤੱਕ, ਸਾਰੇ ਬੀਐਲਓਜ਼ ਨੂੰ ਉਨ੍ਹਾਂ ਦੇ ਮੂਲ ਵਿਭਾਗਾਂ ਦੀਆਂ ਡਿਊਟੀਆਂ ਤੋਂ ਮੁਕਤ ਕਰ ਦਿੱਤਾ ਗਿਆ ਸੀ।
9 ਜੂਨ 2026 ਤੱਕ, ਪੰਜਾਬ ਵਿੱਚ 2,14,61,043 ਰਜਿਸਟਰਡ ਵੋਟਰ ਸਨ। ਇਹਨਾਂ ਵਿੱਚੋਂ, 3 ਅਗਸਤ 2026 ਤੱਕ 1,93,94,408 ਤੋਂ ਵੱਧ ਨਾਗਰਿਕਾਂ ਨੇ ਆਪਣੇ ਗਣਨਾ ਫਾਰਮ ਜਮ੍ਹਾਂ ਕਰਵਾ ਕੇ ਸਰਗਰਮੀ ਨਾਲ ਹਿੱਸਾ ਲਿਆ। ਪ੍ਰਾਪਤ ਨਾ ਕੀਤੇ ਗਏ ਯੋਗ ਫਾਰਮਾਂ (ਏਐਸਡੀਡੀ - ਗੈਰਹਾਜ਼ਰ/ਸ਼ਿਫਟਡ/ਮ੍ਰਿਤਕ/ਡੁਪਲੀਕੇਟ) ਦੀ ਕੁੱਲ ਗਿਣਤੀ 20,66,635 ਹੈ, ਜੋ ਕੁੱਲ ਵੋਟਰਾਂ ਦਾ 9.63 ਫੀਸਦ ਹੈ।
- Download Babushahi App
-
-