ਪਿੰਡ ਕੇਸਰ ਸਿੰਘ ਵਾਲਾ ਦੀ ਗੁਰਦੁਆਰਾ ਪ੍ਰਬੰਧਕੀ ਕਮੇਟੀ ਵੱਲੋਂ ਬੱਚਿਆਂ ਤੇ ਇਨਾਮਾਂ ਦੀ ਵਰਖਾ
ਅਸ਼ੋਕ ਵਰਮਾ
ਭਗਤਾ ਭਾਈ, 14 ਫਰਵਰੀ 2026 :ਪਿੰਡ ਕੇਸਰ ਸਿੰਘ ਵਾਲਾ ਦੇ ਗੁਰਦੁਆਰਾ ਪ੍ਰਬੰਧਕੀ ਕਮੇਟੀ ਵੱਲੋਂ ਗੁਰਬਾਣੀ ਦੇ ਪਾਠ ਨੂੰ ਸ਼ੁੱਧ ਪੜ੍ਹਨ ਵਾਲੇ ਪੰਜ ਬੱਚਿਆਂ ਨੂੰ ਨਕਦ ਰਾਸ਼ੀ 1100 ਰੁਪਏ ਪ੍ਰਤੀ ਬੱਚਾ ਦੇ ਕੇ ਸਨਮਾਨਿਤ ਕੀਤਾ ਗਿਆ। ਦਸਤਾਰ ਮੁਕਾਬਲੇ ਵਿੱਚ ਤੇਤੀ ਬੱਚਿਆਂ ਨੂੰ ਦਸਤਾਰਾਂ ਦਿੱਤੀਆਂ ਗਈਆਂ। ਇਹ ਜਾਣਕਾਰੀ ਗੁਰਦੁਆਰੇ ਦੇ ਪ੍ਰਧਾਨ ਸ.ਸੁਖਚੈਨ ਸਿੰਘ ਅਤੇ ਸਮੁੱਚੀ ਪ੍ਰਬੰਧਕੀ ਕਮੇਟੀ ਨੇ ਦਿੱਤੀ । ਉਹਨਾਂ ਫੈਸਲਾ ਲਿਆ ਕਿ ਜੋ ਬੱਚੇ ਭਵਿੱਖ ਵਿੱਚ ਸ਼ੁੱਧ ਪਾਠ ਅਤੇ ਸਿੱਖ ਇਤਿਹਾਸ ਬਾਰੇ ਸਹੀ ਜਾਣਕਾਰੀ ਰੱਖਣਗੇ ਉਹਨਾਂ ਨੂੰ ਵੀ ਹਰ ਸਾਲ ਸਨਮਾਨਿਤ ਕੀਤਾ ਜਾਇਆ ਕਰੇਗਾ। ਇਸ ਸਾਦੇ ਸਮਾਗਮ ਵਿੱਚ ਕਮੇਟੀ ਮੈਂਬਰ ਗੁਰਮੇਲ ਸਿੰਘ, ਮਾਸਟਰ ਸਵਰਨ ਸਿੰਘ,ਸਿਕੰਦਰ ਸਿੰਘ ਜਗਦੇਵ ਸਿੰਘ ਪੰਮਾ ,ਗੁਰਮੇਲ ਸਿੰਘ ਫੌਜੀ, ਸਵਰਨ ਸਿੰਘ, ਬਹਾਦਰ ਸਿੰਘ, ਮੰਗਤ ਸਿੰਘ, ਬਚਿੱਤਰ ਸਿੰਘ, ਬਲਜੀਤ ਸਿੰਘ, ਜਗਸੀਰ ਸਿੰਘ ਫੌਜੀ, ਮੇਜਰ ਸਿੰਘ, ਮਨਪ੍ਰੀਤ ਸਿੰਘ, ਅਵਤਾਰ ਸਿੰਘ, ਲਵਪ੍ਰੀਤ ਸਿੰਘ, ਸੁਖਚੈਨ ਸਿੰਘ, ਬੰਟੀ ਸਿੰਘ, ਰੇਸ਼ਮ ਸਿੰਘ ਬਾਬੂ ਸਿੰਘ, ਗੁਰਪਿਆਰਾ ਸਿੰਘ ਅਤੇ ਪ੍ਰਦੀਪ ਸਿੰਘ ਹਾਜ਼ਰ ਸਨ।