ਟਰੈਕਟਰ ਪਲਟਣ ਕਾਰਨ 19 ਸਾਲਾ ਨੌਜਵਾਨ ਦੀ ਮੌਤ
ਬਲਵਿੰਦਰ ਸਿੰਘ ਧਾਲੀਵਾਲ
ਸੁਲਤਾਨਪੁਰ ਲੋਧੀ 1 ਸਤੰਬਰ 2026: ਬਲਾਕ ਨਡਾਲਾ (ਕਪੂਰਥਲਾ )ਅਧੀਨ ਪੈਂਦੇ ਮੰਡ ਰਾਏਪੁਰ ਅਰਾਈਆਂ ਵਿਖੇ ਟਰੈਕਟਰ ਹਾਦਸੇ ਦੌਰਾਨ 19 ਸਾਲਾ ਨੌਜਵਾਨ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਲਖਬੀਰ ਸਿੰਘ ਪੁੱਤਰ ਸਵਰਨ ਸਿੰਘ ਵਾਸੀ ਮੰਡ ਰਾਏਪੁਰ ਅਰਾਈਆਂ ਹਾਲ ਵਾਸੀ ਕਪੂਰਥਲਾ ਵਜੋਂ ਹੋਈ ਹੈ।
ਜਾਣਕਾਰੀ ਦਿੰਦਿਆਂ ਮ੍ਰਿਤਕ ਦੇ ਭਰਾ ਕਿਰਪਾਲ ਸਿੰਘ ਨੇ ਦੱਸਿਆ ਕਿ ਲਖਬੀਰ ਸਿੰਘ ਰਸਤਾ ਪੱਧਰਾ ਕਰਨ ਲਈ ਟਰੈਕਟਰ ਨਾਲ ਮਿੱਟੀ ਪਾ ਰਿਹਾ ਸੀ। ਇਸ ਦੌਰਾਨ ਚੜ੍ਹਾਈ ਹੋਣ ਕਾਰਨ ਟਰੈਕਟਰ ਅੱਗੇ ਤੋਂ ਉੱਠ ਗਿਆ ਅਤੇ ਪਿੱਛੇ ਵੱਲ ਟਰਾਲੀ ਨਾਲ ਜਾ ਲੱਗਾ। ਇਸ ਹਾਦਸੇ ਦੌਰਾਨ ਲਖਬੀਰ ਸਿੰਘ ਦਾ ਦਮ ਘੁੱਟਣ ਕਾਰਨ ਉਹ ਬੇਹੋਸ਼ ਹੋ ਗਿਆ।
ਪਰਿਵਾਰਕ ਮੈਂਬਰਾਂ ਵੱਲੋਂ ਉਸਨੂੰ ਤੁਰੰਤ ਨੇੜਲੇ ਨਿੱਜੀ ਹਸਪਤਾਲ ਲਿਜਾਇਆ ਗਿਆ, ਜਿੱਥੇ ਡਿਊਟੀ ਡਾਕਟਰਾਂ ਨੇ ਜਾਂਚ ਉਪਰੰਤ ਉਸਨੂੰ ਮ੍ਰਿਤਕ ਐਲਾਨ ਦਿੱਤਾ। ਇਸ ਘਟਨਾ ਨਾਲ ਪਿੰਡ ਅਤੇ ਪਰਿਵਾਰ ਵਿੱਚ ਸੋਗ ਦੀ ਲਹਿਰ ਦੌੜ ਗਈ।
- Download Babushahi App
-
-