ਜ਼ਿਲਾ ਹਸਪਤਾਲ ਵਿੱਚ 47 ਸਾਲਾ ਮਹਿਲਾ ਦੀ ਬੱਚੇਦਾਨੀ ਦਾ ਕੀਤਾ ਸਫਲ ਅਪ੍ਰੇਸ਼ਨ
2.5 ਕਿੱਲੋ ਦੀ ਰੋਗ ਗ੍ਰਸਤ ਬੱਚੇਦਾਨੀ ਕੱਢਕੇ ਮਰੀਜ਼ ਦੀ ਬਚਾਈ ਜਾਨ :- ਡਾ ਗਗਨਦੀਪ
ਗੁਰਪ੍ਰੀਤ ਸਿੰਘ ਜਖਵਾਲੀ
ਫਤਿਹਗੜ੍ਹ ਸਾਹਿਬ:-29 ਜੁਲਾਈ 2026- ਸੀਨੀਅਰ ਮੈਡੀਕਲ ਅਫਸਰ (ਕ) ਡਾ ਅਮਰਿੰਦਰ ਪਾਲ ਸਿੰਘ ਦੀ ਅਗਵਾਈ ਹੇਠ ਜ਼ਿਲਾ ਹਸਪਤਾਲ ਫਤਿਹਗੜ੍ਹ ਸਾਹਿਬ ਦੀ ਗਾਇਨੀ ਵਿਭਾਗ ਦੀ ਮਾਹਰ ਟੀਮ ਜਿਸ ਵਿੱਚ ਔਰਤ ਰੋਗਾਂ ਦੇ ਮਾਹਿਰ ਡਾ ਗਗਨਦੀਪ ਕੌਰ , ਡਾ ਪੁਨੀਤ , ਬੇਹੋਸ਼ੀ ਦੇ ਮਾਹਰ ਡਾ ਮਨਜਿੰਦਰ ਕੌਰ, ਡਾ ਸੋਮੀਆ, ਸਟਾਫ ਨਰਸ ਕੁਲਵਿੰਦਰ ਕੌਰ, ਸਿੰਮੀ, ਕਰਨ ਚਾਵਲਾ ਅਤੇ ਗੁਰਵਿੰਦਰ ਕੌਰ ਸ਼ਾਮਿਲ ਸਨ ਵੱਲੋਂ 47 ਸਾਲਾ ਔਰਤ ਦੀ ਬੱਚੇਦਾਨੀ ਦਾ ਸਫਲ ਅਪਰੇਸ਼ਨ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਗਾਇਨੀਕਾਲੋਜਿਸਟ ਡਾ ਗਗਨਦੀਪ ਕੌਰ ਨੇ ਦੱਸਿਆ ਕਿ ਇੱਕ 47 ਸਾਲਾ ਮਹਿਲਾ ਜੋ ਬੱਚੇਦਾਨੀ ਦੇ ਰੋਗਾਂ ਅਤੇ ਦਰਦਾਂ ਤੋਂ ਪੀੜਿਤ ਸੀ ਹਸਪਤਾਲ ਵਿੱਚ ਦਾਖਲ ਹੋਈ, ਜਿਸ ਦੇ ਤੁਰੰਤ ਲੈਬਾਰਟਰੀ , ਅਲਟਰਾਸਾਊਂਡ ਤੇ ਹੋਰ ਲੋੜੀਦੇ ਡਾਇਗਨੋਸਟਿਕ ਟੈਸਟ ਕਰਕੇ ਅਪ੍ਰੇਸ਼ਨ ਕੀਤਾ ਗਿਆ ਅਤੇ ਤੁਰੰਤ ਆਪਰੇਸ਼ਨ ਕਰਕੇ 2.5 ਕਿਲੋ ਦੀ ਰੋਗ ਗ੍ਰਸਤ ਬੱਚੇਦਾਨੀ ਕੱਢੀ ਗਈ। ਉਹਨਾਂ ਦੱਸਿਆ ਕਿ ਅਪ੍ਰੇਸ਼ਨ ਕਾਫੀ ਗੁੰਝਲਦਾਰ ਸੀ ਕਿਉਂਕਿ ਅਜਿਹੇ ਮਰੀਜ਼ ਬਹੁਤ ਘੱਟ ਵੇਖਣ ਵਿੱਚ ਆਉਂਦੇ ਹਨ ਪਰ ਮਾਹਰ ਡਾਕਟਰਾਂ ਦੀ ਟੀਮ ਦੀ ਮਿਹਨਤ ਸਦਕਾ ਸਫਲ ਅਪ੍ਰੇਸ਼ਨ ਕਰਕੇ ਮਰੀਜ਼ ਦੀ ਜਾਨ ਬਚਾਈ ਗਈ। ਉਹਨਾਂ ਦੱਸਿਆ ਕਿ ਹੁਣ ਮਰੀਜ਼ ਸਵਾਸਥ ਮਹਿਸੂਸ ਕਰ ਰਿਹਾ ਹੈ ਅਤੇ ਕੁਝ ਦਿਨਾਂ ਦੀ ਬੈਡ ਰੈਸਟ ਤੋਂ ਬਾਅਦ ਉਹ ਮਰੀਜ਼ ਆਪਣੀ ਆਮ ਵਾਂਗੂ ਜਿੰਦਗੀ ਬਤੀਤ ਕਰ ਸਕਦਾ ਹੈ । ਐਸਐਮਓ ਡਾ ਅਮਰਿੰਦਰ ਪਾਲ ਸਿੰਘ ਨੇ ਦੱਸਿਆ ਕਿ ਹਸਪਤਾਲ ਵਿੱਚ ਮਰੀਜ਼ ਨੂੰ ਇਹ ਸਾਰੀਆਂ ਸਿਹਤ ਸਹੂਲਤਾਂ ਮੁਫਤ ਪ੍ਰਦਾਨ ਕੀਤੀਆਂ ਗਈਆਂ। ਉਹਨਾਂ ਆਮ ਲੋਕਾਂ ਨੂੰ ਵੀ ਅਪੀਲ ਕਰਦਿਆਂ ਕਿਹਾ ਕਿ ਲੋੜ ਪੈਣ ਤੇ ਸਰਕਾਰੀ ਸਿਹਤ ਸਕੀਮਾਂ ਦਾ ਵੱਧ ਤੋਂ ਵੱਧ ਲਾਭ ਉਠਾਇਆ ਜਾਵੇ।
- Download Babushahi App
-
-