ਗੁਰਦਰਸ਼ਨ ਸਿੰਘ ਸੈਣੀ ਵੱਲੋਂ ਜਨਮ ਦਿਨ 'ਤੇ ਦਿੱਤਾ ਗਿਆ ਵੱਡਾ ਤੇ ਨੇਕ ਸੁਨੇਹਾ
- 10 ਪਿੰਡਾਂ ਚ ਲੋੜਵੰਦਾਂ ਦੀਆਂ ਬਦਲੀਆਂ ਜਾਣਗੀਆਂ ਕੱਚੀਆਂ ਛੱਤਾਂ
ਡੇਰਾਬੱਸੀ/10ਅਕਤੂਬਰ(2025):
ਕੁਝ ਲੋਕਾਂ ਦਾ ਜਿਉਣ ਦਾ ਢੰਗ ਵੱਖਰਾ ਹੁੰਦਾ ਹੈ ਉਹ ਆਪਦੇ ਲਈ ਨਹੀਂ ਸਗੋਂ ਦੂਜਿਆਂ ਲਈ ਜਿਉਂਦੇ ਹਨ। ਇਹਨਾਂ ਤੱਥਾਂ ਨੂੰ ਅੱਜ ਹਲਕਾ ਡੇਰਾਬੱਸੀ ਦੇ ਸੀਨੀਅਰ ਭਾਜਪਾ ਆਗੂ ਅਤੇ ਸਮਾਜ ਸੇਵੀ ਸ ਗੁਰਦਰਸ਼ਨ ਸਿੰਘ ਸੈਣੀ ਨੇ ਆਪਣੇ ਜਨਮ ਦਿਨ ਉੱਤੇ ਸੱਚ ਕਰ ਦਿਖਾਇਆ। ਸ੍ਰੀ ਸੈਣੀ ਨੇ ਅੱਜ ਡੇਰਾਬੱਸੀ ਵਿਖੇ ਆਪਣੇ ਘਰ ਵੱਖਰੇ ਤਰੀਕੇ ਨਾਲ ਜਨਮ ਦਿਨ ਮਨਾਇਆ। ਉਹਨਾਂ ਅੱਜ ਇਸ ਵਿਸ਼ੇਸ਼ ਦਿਨ ਤੇ ਹਲਕੇ ਦੇ ਪਿੰਡਾਂ ਦੇ ਕਈ ਲੋੜਵੰਦਾਂ ਨੂੰ ਕੱਚੀ ਛੱਤਾਂ ਬਦਲਣ ਅਤੇ ਘਰ ਬਣਾਉਨ ਵਿੱਚ ਸਹਾਇਤਾ ਕਰਨ ਦਾ ਐਲਾਣ ਕੀਤਾ।
ਸ ਗੁਰਦਰਸ਼ਨ ਸਿੰਘ ਸੈਣੀ ਨੇ ਕਿਹਾ ਕਿ ਉਹਨਾਂ ਵੱਲੋਂ ਜਨਮ ਦਿਨ ਤੇ ਕਿਸੇ ਕਿਸਮ ਦੀ ਪਾਰਟੀ ਜਾਂ ਹੋਰ ਪ੍ਰੋਗਰਾਮ ਕਰਨ ਨੂੰ ਇਸ ਕਰਕੇ ਤਰਜੀਹ ਨਹੀਂ ਦਿੱਤੀ ਗਈ ਕਿਉਂਕਿ ਪਿਛਲੇ ਇੱਕ ਮਹੀਨੇ ਦੇ ਅੰਦਰ ਅੰਦਰ ਪੰਜਾਬ ਦੀਆਂ ਮਸ਼ਹੂਰ ਹਸਤੀਆਂ ਜਸਵਿੰਦਰ ਭੱਲਾ,ਸੰਗੀਤ ਸਮਰਾਟ ਚਰਨਜੀਤ ਅਹੂਜਾ, ਗਾਇਕ ਰਾਜਵੀਰ ਜਵੰਧਾ, ਮਸ਼ਹੂਰ ਅਲਗੋਜਾਵਾਦਕ ਕਰਮਜੀਤ ਸਿੰਘ ਬੱਗਾ, ਗਾਇਕ ਗੁਰਮੀਤ ਮਾਨ , ਅਦਾਕਾਰ ਵਰਿੰਦਰ ਘੁੰਮਣ ਇਸ ਜਹਾਨ ਤੋਂ ਸਦਾ ਲਈ ਰੁਖਸਤ ਹੋ ਗਏ ਹਨ। ਸੋ ਪੰਜਾਬ ਲਈ ਇਹ ਦੁੱਖ ਦੀ ਘੜੀ ਹੈ ਇਸ ਲਈ ਉਹਨਾਂ ਵੱਲੋਂ ਵੀ ਆਪਣੇ ਜਨਮ ਦਿਨ ਉੱਤੇ ਕਿਸੇ ਕਿਸਮ ਦੀ ਪਾਰਟੀ ਅਤੇ ਜਸ਼ਨਾਂ ਤੋਂ ਪਾਸਾ ਵੱਟਦਿਆਂ ਮਨੁੱਖਤਾ ਦੀ ਭਲਾਈ ਲਈ ਕਾਰਜ ਸ਼ੁਰੂ ਕੀਤਾ ਗਿਆ ਹੈ।
ਸ੍ਰੀ ਸੈਣੀ ਨੇ ਕਿਹਾ ਕਿ ਹਲਕੇ ਦੇ ਪਿੰਡ ਰਾਜੋਮਾਜਰਾ, ਮਾਹੀ ਵਾਲਾ, ਅਮਲਾਲਾ, ਬਰੋਲੀ, ਹੰਡੇਸ਼ਰਾ, ਡੰਗਡੇਹਰਾ, ਸਾਧਾਪੁਰ, ਟਿਵਾਣਾ, ਖਜੂਰਮੰਡੀ ਸਮੇਤ ਦਸ ਪਿੰਡਾਂ ਵਿਖੇ ਲੋੜਵੰਦ ਲੋਕਾਂ ਦੇ ਘਰਾਂ ਦੀਆਂ ਕੱਚੀਆਂ ਛੱਤਾਂ ਬਦਲਣ ਲਈ ਸਹਾਇਤਾ ਕੀਤੀ ਜਾਵੇਗੀ। ਉਹਨਾਂ ਕਿਹਾ ਕਿ ਉਹਨਾ ਵੱਲੋਂ ਹਰੇਕ ਪਰਿਵਾਰ ਨੂੰ ਲੋੜੀਂਦਾ ਸਰੀਆ ਤੇ ਸੀਮਿੰਟ ਮੁਹਈਆ ਕਰਵਾਇਆ ਜਾਵੇਗਾ। ਉਹਨਾਂ ਦਾ ਮਕਸਦ ਹੈ ਕਿ ਹਲਕੇ ਦੇ ਕਿਸੇ ਵੀ ਘਰ ਦੀ ਛੱਤ ਕੱਚੀ ਨਾ ਰਹੇ। ਉਹਨਾਂ ਅੱਜ ਲੋੜਵੰਦਾਂ ਨੂੰ ਰਾਸ਼ਨ ਵੀ ਵੰਡਿਆ ਅਤੇ ਵਾਤਾਵਰਨ ਦੀ ਸੰਭਾਲ ਲਈ ਬੂਟੇ ਵੀ ਲਾਏ। ਸ ਗੁਰਦਰਸ਼ਨ ਸਿੰਘ ਸੈਣੀ ਨੇ ਕਿਹਾ ਕਿ ਉਹ ਹਲਕੇ ਅੰਦਰ ਮਨੁੱਖਤਾ ਦੀ ਭਲਾਈ ਲਈ ਆਉਣ ਵਾਲੇ ਸਮੇਂ ਵਿੱਚ ਵੀ ਹਮੇਸ਼ਾ ਹਾਜ਼ਰ ਰਹਿਣਗੇ। ਇਸ ਮੌਕੇ ਪੁਸ਼ਪਿੰਦਰ ਮਹਿਤਾ, ਗੁਲਜਾਰ ਟਿਵਾਣਾ, ਹਰਪ੍ਰੀਤ ਸਿੰਘ ਟਿੰਕੂ, ਮੇਜਰ ਪਰਾਗਪੁਰ, ਸਾਨੰਤ ਭਾਰਦਵਾਜ, ਦਵਿੰਦਰ ਧਨੌਨੀ , ਮੇਜਰ ਪਰਾਗਪੁਰ ਸਮੇਤ ਹੋਰ ਪਤਵੰਤੇ ਮੋਜ਼ੂਦ ਸਨ।