ਗਵਰਨਰ ਗੁਲਾਬ ਚੰਦ ਕਟਾਰੀਆ ਸ੍ਰੀ ਰੂਪ ਚੰਦ ਜੈਨ ਮਹਾਰਾਜ ਜੀ ਦੀ ਸਮਾਧ ਤੇ ਹੋਏ ਨਤਮਸਤਕ
ਜਗਰਾਓਂ 10 ਅਕਤੂਬਰ ( ਦੀਪਕ ਜੈਨ ) : ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਉਚੇਚੇ ਤੌਰ ਤੇ ਅੱਜ ਜੈਨ ਸਮਾਜ ਤੇ ਬਹੁਤ ਹੀ ਮਸ਼ਹੂਰ ਅਤੇ ਪਵਿੱਤਰ ਧਾਰਮਿਕ ਸਥਲ ਸ੍ਰੀ ਰੂਪ ਚੰਦ ਜੀ ਮਹਾਰਾਜ ਦੇ ਸਮਾਧੀ ਸਥਲ ਤੇ ਨਤਮਸਤਕ ਹੋਏ, ਇਸ ਮੌਕੇ ਉਹਨਾਂ ਨੇ ਕਿਹਾ ਕਿ ਮੈਂ ਬੀਤੇ ਕਾਫੀ ਸਮੇਂ ਤੋਂ ਇਹ ਕੋਸ਼ਿਸ਼ ਕਰ ਰਿਹਾ ਸੀ ਕਿ ਮੈਂ ਇਸ ਪਵਿੱਤਰ ਜਗ੍ਹਾ ਤੇ ਮਹਾਂਪੁਰਸ਼ਾਂ ਦੇ ਸਥਾਨ ਦੇ ਦਰਸ਼ਨ ਕਰਨ ਜਾਣਾ ਹੈ ਪਰ ਰੁਜੇਵਿਆਂ ਕਾਰਨ ਮੇਰਾ ਪ੍ਰੋਗਰਾਮ ਬਣ ਨਹੀਂ ਸੀ ਰਿਹਾ ਪਰ ਮਹਾਂਪੁਰਸ਼ਾਂ ਦੇ ਆਸ਼ੀਰਵਾਦ ਨਾਲ ਅੱਜ ਮੈਨੂੰ ਇਹ ਸੁਭਾਗ ਪ੍ਰਾਪਤ ਹੋਇਆ ਹੈ ਅਤੇ ਇਸ ਜਗਾ ਪਹੁੰਚ ਕੇ ਮਨ ਨੂੰ ਬਹੁਤ ਹੀ ਸ਼ਾਂਤੀ ਪ੍ਰਾਪਤ ਹੋਈ।
ਉਨ੍ਹਾਂ ਕਿਹਾ ਕਿ ਜੈਨ ਸਮਾਜ ਬਹੁਤ ਹੀ ਅਹਿੰਸਾਵਾਦੀ ਅਤੇ ਸ਼ਾਂਤੀ ਦਾ ਸੁਨੇਹਾ ਦੇਣ ਵਾਲਾ ਧਰਮ ਹੈ ਜੋ ਸਾਰੇ ਸੰਸਾਰ ਨੂੰ ਪਿਆਰ ਅਤੇ ਸ਼ਾਂਤੀ ਦਾ ਸੰਦੇਸ਼ ਦਿੰਦਾ ਹੈ ਇਸ ਲਈ ਸਾਨੂੰ ਇਹਨਾਂ ਮਹਾਂਪੁਰਸ਼ਾਂ ਦੇ ਦਿਖਾਏ ਰਾਸਤੇ ਤੇ ਚੱਲਣਾ ਚਾਹੀਦਾ ਹੈ। ਇਸ ਮੌਕੇ ਸ਼੍ਰੀ ਰੂਪ ਚੰਦ ਮਹਾਰਾਜ ਦੀ ਸੇਵਾ ਕਰ ਰਹੀ ਸੰਸਥਾ ਵੱਲੋਂ ਰਾਜਪਾਲ ਸਾਹਿਬ ਦਾ ਬਹੁਤ ਹੀ ਗਰਮ ਜੋਸ਼ੀ ਨਾਲ ਸਵਾਗਤ ਕੀਤਾ ਅਤੇ ਉਹਨਾਂ ਨੂੰ ਸਮਾਜ ਅਤੇ ਜੈਨ ਧਰਮ ਦੇ ਵੱਲੋਂ ਕੀਤੇ ਜਾ ਰਹੇ ਸਮਾਜਸੇਵੀ ਕਾਰਜਾਂ ਬਾਰੇ ਜਾਣਕਾਰੀ ਦਿੱਤੀ, ਸੰਸਥਾ ਵੱਲੋਂ ਰਾਜਪਾਲ ਸਾਹਿਬ ਨੂੰ ਇੱਥੇ ਪਹੁੰਚਣ ਤੇ ਵਿਸ਼ੇਸ਼ ਸਨਮਾਨ ਵੀ ਦਿੱਤਾ ਗਿਆ। ਇਸ ਮੌਕੇ ਵਿਮਲ ਜੈਨ ਆਲ ਇੰਡੀਆ ਜੈਨ ਕਾਨਫਰੰਸ ਵਾਈਸ ਪ੍ਰੈਸੀਡੈਂਟ, ਰਾਕੇਸ਼ ਜੈਨ ਰਾਸ਼ਟਰੀ ਕਨਵੀਨਰ ਜੋਨ 2, ਰਜਨੀਸ਼ ਜੈਨ ਆਲ ਇੰਡੀਆ ਜੈਨ ਕਾਨਫਰਸ ਨੈਸ਼ਨਲ ਮੈਂਬਰ, ਰਜਨੀਸ਼ ਜੈਨ(ਬੌਬੀ) ਮਨੋਜ ਜੈਨ, ਪ੍ਰਧਾਨ ਰਮੇਸ਼ ਜੈਨ ਰਾਕੇਸ਼ ਜੈਨ, ਕਾਲਾ ਜੈਨ ਤੋਂ ਇਲਾਵਾ ਹੋਰ ਜੈਨ ਸਮਾਜ ਦੇ ਹੋਰ ਵੀ ਬਹੁਤ ਸਾਰੇ ਪਤਵੰਤੇ ਸੱਜਣ ਹਾਜ਼ਰ ਸਨ।