ਜ਼ਮੀਨਾਂ ਦਾ ਮੁਆਵਜ਼ਾ ਨਾ ਮਿਲਣ ਦੇ ਰੋਸ ਵਜੋਂ ਨੈਸ਼ਨਲ ਹਾਈਵੇ ਦੇ ਖਿਲਾਫ ਲੱਗਾ ਫਿਰ ਮੋਰਚਾ
ਰੋਹਿਤ ਗੁਪਤਾ
ਗੁਰਦਾਸਪੁਰ 15 ਦਸੰਬਰ
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜ਼ਿਲਾ ਗੁਰਦਾਸਪੁਰ ਦੇ ਜੋਨ ਅਚਲ ਸਾਹਿਬ ਦੇ ਪ੍ਰਧਾਨ ਹਰਭਜਨ ਸਿੰਘ ਵੈਰੋਨੰਗਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦਸਿਆ ਕਿ ਨਵੇਂ ਰੰਗੜ ਨੰਗਲ ਵਿੱਚ ਜੋ ਜਮੀਨ ਨੈਸ਼ਨਲ ਹਾਈਵੇ ਦੇ ਵਿੱਚ ਆ ਰਹੀ ਹੈ ਉਹਨਾਂ ਦੇ ਪੈਸੇ ਅਜੇ ਤੱਕ ਕਿਸਾਨਾਂ ਨੂੰ ਨਹੀਂ ਮਿਲੇ ।ਕਈ ਵਾਰ ਵੱਡੇ ਵੱਡੇ ਅਧਿਕਾਰੀਆਂ ਨੇ ਵਿਸ਼ਵਾਸ ਦਵਾਇਆ ਕਿ ਤੁਹਾਡਾ ਇੱਕ ਮਹੀਨੇ ਦੇ ਵਿੱਚ ਵਿੱਚ ਮਸਲਾ ਹੱਲ ਕਰਕੇ ਪੈਸੇ ਦੇ ਦਿਆਂਗੇ ਅਤੇ ਵਿਸ਼ਵਾਸ ਵਿੱਚ ਆ ਕੇ ਕਿਸਾਨਾਂ ਨੇ ਜਮੀਨਾਂ ਦੇ ਕਬਜ਼ੇ ਦੇ ਦਿੱਤੇ ਪਰ ਦੋ ਸਾਲ ਬੀਤਣ ਦੇ ਬਾਵਜੂਦ ਵੀ ਇਹਨਾਂ ਦੇ ਮਸਲੇ ਹੱਲ ਨਹੀਂ ਹੋਏ ,ਜੋ ਪ੍ਰਸ਼ਾਸਨ ਨੇ ਤਕਸੀਮਾਂ ਕੀਤੀਆਂ ਉਹਨਾਂ ਦੇ ਇੰਤਕਾਲ ਵੀ ਚੜ ਗਏ ਪਰ ਫੇਰ ਐਸਡੀਐਮ ਬਟਾਲਾ ਨੇ ਤਕਸੀਮਾਂ ਰੱਦ ਕਰ ਦਿੱਤੀਆਂ ਤੇ ਰੋਸ ਵਿੱਚ ਆ ਕੇ ਕਿਸਾਨਾਂ ਨੇ ਫਿਰ ਦੁਬਾਰਾ ਨੈਸ਼ਨਲ ਹਾਈਵੇ ਦਾ ਕੰਮ ਰੋਕ ਦਿੱਤਾ ।
ਅੱਜ ਸਵੇਰ ਤੋਂ ਜਥੇਬੰਦੀ ਨੇ ਪਿੰਡ ਅਮੋਨੰਗਲ ਦੇ ਵਿੱਚ ਇਹਨਾਂ ਦਾ ਕੰਮ ਰੋਕ ਕੇ ਧਰਨਾ ਲਾ ਦਿੱਤਾ ਪਰ ਅਜੇ ਤੱਕ ਕੋਈ ਵੀ ਅਧਿਕਾਰੀ ਜਾਂ ਨੈਸ਼ਨਲ ਹਾਈਵੇ ਵਾਲਾ ਗੱਲਬਾਤ ਕਰਨ ਨਹੀਂ ਪਹੁੰਚਿਆ ਜੇ ਇਹਨਾਂ ਨੇ ਕੋਈ ਗੱਲਬਾਤ ਨਾ ਕੀਤੀ ਤਾਂ ਕੱਲ ਤੋਂ ਮਹਿਤੇ ਤੋਂ ਲੈ ਕੇ ਬਟਾਲੇ ਤੱਕ ਸਾਰਾ ਚਲਦਾ ਕੰਮ ਰੋਕਿਆ ਜਾਵੇਗਾ ਜੇ ਫਿਰ ਵੀ ਨਾ ਗੱਲ ਸੁਣੀ ਤਾਂ ਸਾਰੇ ਜਿਲੇ ਗੁਰਦਾਸਪੁਰ ਵਿੱਚ ਨੈਸ਼ਨਲ ਹਾਈਵੇ ਦਾ ਕੰਮ ਰੋਕ ਦਿੱਤਾ ਜਾਵੇਗਾ। ਇਸ ਦੀ ਜਿੰਮੇਵਾਰੀ ਜਿਲ੍ਾ ਗੁਰਦਾਸਪੁਰ ਦੇ ਪ੍ਰਸ਼ਾਸਨ ਦੀ ਹੋਵੇਗੀ।
ਅੱਜ ਦੇ ਇਸ ਧਰਨੇ ਵਿੱਚ ਵੱਖ-ਵੱਖ ਪਿੰਡਾਂ ਤੋਂ ਆਗੂ ਪਹੁੰਚੇ ਜਿਸ ਵਿੱਚ ਪ੍ਰਧਾਨ ਹਰਭਜਨ ਸਿੰਘ ਵੈਰੋ ਨੰਗਲ ਡਾਕਟਰ ਹਰਦੀਪ ਸਿੰਘ ਮਹਿਤਾ ਮੇਜਰ ਸਿੰਘ ਬਲਦੇਵ ਸਿੰਘ ਸੇਖਵਾਂ ਨਰਿੰਦਰ ਸਿੰਘ ਬਲਜੀਤ ਸਿੰਘ ਵੱਡਾ ਰੰਗੜ ਨੰਗਲ ਰਾਮਜੀਤ ਸਿੰਘ ਜਸਵਿੰਦਰ ਸਿੰਘ ਨਵਾਂ ਰੰਗੜ ਨੰਗਲ ਸਿੰਘ ਬਲਵਿੰਦਰ ਸਿੰਘ ਨਸੀਰਪੁਰ ਈਸ਼ਵਰ ਸਿੰਘ ਬਲਦੇਵ ਸਿੰਘ ਪਿੰਡ ਯਾਦਪੁਰ ਤੋਂ ਆਪਣੇ ਪੰਜਾਬ ਸ਼ਿਵ ਸਿੰਘ ਸਤਨਾਮ ਸਿੰਘ ਸਾਗਰਪੁਰ ਬਲਜੀਤ ਸਿੰਘ ਰਣਜੀਤ ਸਿੰਘ ਚਾਹਲ ਕਲਾ ਸਰਬਜੀਤ ਸਿੰਘ ਜੈਤੋ ਸਰਜਾ ਮੰਗਲ ਸਿੰਘ ਹਰੀ ਸਿੰਘ ਕੋਟ ਬਖਤਾ ਰਵਿੰਦਰ ਪਾਲ ਸਿੰਘ ਬਾਸਰਪੁਰ ਹਰਜਿੰਦਰ ਸਿੰਘ ਬੁਜਿਆਵਾਲੀ ਜਸਦੇਵ ਸਿੰਘ ਮਨਜੀਤ ਸਿੰਘ ਚੌਧਰੀਵਾਲ ਹੋਰ ਵੀ ਬਹੁਤ ਸਾਰੇ ਕਿਸਾਨ ਮਜ਼ਦੂਰ ਸ਼ਾਮਿਲ ਹੋਏ।