ਰਜੀਵ ਵਰਮਾ ਨੂੰ “ਮਾਣ ਪੰਜਾਬ ਦਾ” ਐਵਾਰਡ
ਫਗਵਾੜਾ, 9 ਫਰਵਰੀ ( ) - ਪੰਜਾਬੀ ਕਲਾ ਅਤੇ ਸਾਹਿਤ ਕੇਂਦਰ ਅਤੇ ਸੰਗੀਤ ਦਰਪਨ ਵੱਲੋਂ ਸਾਬਕਾ ਏ.ਡੀ.ਸੀ. ਫਗਵਾੜਾ ਰਜੀਵ ਵਰਮਾ ਨੂੰ 12 ਫਰਵਰੀ ਦੁਪਹਿਰ 12:30 ਵਜੇ ਬਲੱਡ ਬੈਂਕ, ਗੁਰੂ ਹਰਿਗੋਬਿੰਦ ਨਗਰ, ਫਗਵਾੜਾ ਵਿਖੇ ਉਹਨਾਂ ਦੀਆਂ ਬੇਮਿਸਾਲ ਸਰਕਾਰੀ ਸੇਵਾਵਾਂ ਬਦਲੇ “ਮਾਣ ਪੰਜਾਬ ਦਾ” ਐਵਾਰਡ ਨਾਲ ਸਨਮਾਨਿਤ ਕੀਤਾ ਜਾਵੇਗਾ। ਇਹ ਜਾਣਕਾਰੀ ਦਿੰਦਿਆਂ ਤਰਨਜੀਤ ਸਿੰਘ ਕਿੰਨੜਾ ਅਤੇ ਪ੍ਰਿੰ: ਗੁਰਮੀਤ ਸਿੰਘ ਪਲਾਹੀ ਨੇ ਕਿਹਾ ਕਿ ਰਜੀਵ ਵਰਮਾ ਦਾ ਫਗਵਾੜਾ ਦੇ ਵਿਕਾਸ ਅਤੇ ਸੇਵਾ ਵਿੱਚ ਵੱਡਾ ਯੋਗਦਾਨ ਰਿਹਾ ਹੈ।