UGC NET ਪ੍ਰੀਖਿਆ 'ਚ ਫਗਵਾੜਾ ਦੀ ਤਾਨਿਆ ਨੇ ਹਾਸਲ ਕੀਤੀ ਚੰਗੀ ਪੁਜੀਸ਼ਨ
ਫਗਵਾੜਾ, 9 ਫਰਵਰੀ 2026 : ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ ਵੱਲੋਂ ਦਸੰਬਰ 2025 ਕਰਵਾਈ UGC NET ਪ੍ਰੀਖਿਆ ਦੇ ਮੈਨਜਮੈਂਟ ਵਿਸ਼ੇ ਵਿੱਚ ਫਗਵਾੜਾ ਸ਼ਹਿਰ ਦੀ ਤਾਨਿਆ ਨੇ 99.17 ਪ੍ਰਸੈਂਟਾਈਲ ਨਾਲ ਪਾਸ ਕਰਕੇ ਅਸਿਸਟੈਂਟ ਪ੍ਰੋਫੈਸਰ ਲੱਗਣ ਦੀ ਯੋਗਤਾ ਹਾਸਲ ਕੀਤੀ ਹੈ। ਤਾਨਿਆ ਨੇ ਪ੍ਰੀਖਿਆ ਵਿੱਚ ਯੂਨੀਅਰ ਰੀਸਰਚ ਫੈਲੋਸ਼ਿਪ ਵੀ ਪ੍ਰਾਪਤ ਕੀਤੀ ਹੈ। ਤਾਨਿਆ ਦਾ ਅਗਾਂਹ ਹੋਰ ਗਿਆਨ ਪ੍ਰਾਪਤੀ ਲਈ ਮੈਨੇਜਮੈਂਟ ਵਿਸ਼ੇ ਵਿੱਚ ਪੀ ਐਚ ਡੀ ਕਰਨ ਦਾ ਸੁਪਨਾ ਹੈ। ਤਾਨਿਆ ਦੇ ਪਿਤਾ ਇੰਦਰ ਸਿੰਘ ਰਿਟਾਇਰਡ ਸੱਬ ਇੰਸਪੈਕਟਰ, ਮਾਤਾ ਗਾਇਤਰੀ ਦੇਵੀ , ਤਾਏ ਜੋਗਿੰਦਰ ਸਿੰਘ ਰਿਟਾਇਰਡ ਟੀਚਰ, ਜਸਵਿੰਦਰ ਸਿੰਘ ਰਿਟਾਇਰਡ ਨਾਇਬ ਤਹਿਸੀਲਦਾਰ ਅਤੇ ਤਾਈ ਸੁਰਜੀਤ ਕੌਰ ਰਿਟਾਇਰਡ ਇੰਸਪੈਕਟਰ ਸਮੇਤ ਭੈਣਾਂ ਭਰਾਵਾਂ ਨੇ ਬੇਟੀ ਤਾਨਿਆ ਦੀ ਪ੍ਰਾਪਤੀ ਉਤੇ ਖ਼ੁਸ਼ੀ ਦਾ ਇਜ਼ਹਾਰ ਕੀਤਾ ਹੈ।