ਦਰਸ਼ਨ ਸਿੰਘ ਢੱਕੀ ਵਾਲਿਆਂ ਦੇ ਦੀਵਾਨ 27 ਅਤੇ 28 ਨਵੰਬਰ ਨੂੰ
ਰਵਿੰਦਰ ਢਿੱਲੋ
ਖੰਨਾ , 22 ਨਵੰਬਰ 2026 :
ਤਪੋਬਣ ਧਰਮ ਪ੍ਰਚਾਰ ਲਹਿਰ ਦੇ ਤਹਿਤ ਪਿੰਡ ਪੂਰਬਾ ਤਹਿਸੀਲ ਸਮਰਾਲਾ ਵਿਖੇ ਮਿਤੀ 27 ਅਤੇ 28 ਨਵੰਬਰ,2026 ਨੂੰ ਦੋ ਰੋਜ਼ਾ ਧਾਰਮਿਕ ਦੀਵਾਨ ਸਜਣਗੇ,ਜਿਨ੍ਹਾਂ ਦਾ ਸਮਾਂ ਰਾਤ 7 ਤੋਂ 10 ਵਜੇ ਤੱਕ ਦਾ ਹੋਵੇਗਾ।ਸਮਾਗਮ ਸਬੰਧੀ ਜਾਣਕਾਰੀ ਦਿੰਦਿਆਂ ਮਾਸਟਰ ਹਰਜੀਤ ਸਿੰਘ ਪੂਰਬਾ ਨੇ ਦੱਸਿਆ ਕਿ ਇਸ ਸਮਾਗਮ ਵਿਚ ਪੁਰਾਤਨਤਾ ਨਾਲ਼ ਭਰਪੂਰ ਰਮਣੀਕ ਅਸਥਾਨ ਗੁਰਦੁਆਰਾ ਤਪੋਬਣ ਢੱਕੀ ਸਾਹਿਬ ਮਕਸੂਦੜਾ ਦੇ ਮੁਖੀ ਸੰਤ ਬਾਬਾ ਦਰਸ਼ਨ ਸਿੰਘ ਜੀ ਖ਼ਾਲਸਾ ਗੁਰਬਾਣੀ ਦੇ ਇਲਾਹੀ ਕੀਰਤਨ ਵਖਿਆਨ ਦੁਆਰਾ ਸੰਗਤਾਂ ਨੂੰ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਜੋੜਨਗੇ।ਉਹਨਾਂ ਦੱਸਿਆ ਕਿ ਸਮਾਗਮ ਸਬੰਧੀ ਇਸ਼ਤਿਹਾਰਬਾਜ਼ੀ ਅਤੇ ਫਲੈਕਸਾਂ ਆਦਿ ਦਾ ਕੰਮ ਪੂਰਾ ਹੋ ਗਿਆ ਹੈ। ਉਹਨਾਂ ਸੰਗਤਾਂ ਨੂੰ ਪਰਿਵਾਰਾਂ ਸਮੇਤ ਇਸ ਗੁਰਮਤਿ ਸਮਾਗਮ ਵਿੱਚ ਪਹੁੰਚਣ ਦੀ ਬੇਨਤੀ ਕੀਤੀ।ਇਸ ਮੌਕੇ ਬਾਬਾ ਮਸਤਾਨ ਸਿੰਘ,ਅਜਮੇਰ ਸਿੰਘ ਪੂਰਬਾ ਸਾਬਕਾ ਚੇਅਰਮੈਨ ਬਲਾਕ ਸੰਮਤੀ ਸਮਰਾਲਾ,ਨੰਬਰਦਾਰ ਅਜਮੇਰ ਸਿੰਘ,ਸਰਪੰਚ ਗੁਰਵੀਰ ਸਿੰਘ ,ਬਲਜੀਤ ਸਿੰਘ ਪੰਚ,ਬਹਾਦਰ ਸਿੰਘ ਪੰਚ,ਕਮਲਜੀਤ ਸਿੰਘ ਪੰਚ,ਜਸ਼ਨਦੀਪ ਗਾਂਧੀ ਗੁਰਿੰਦਰ ਸਿੰਘ,ਜਸਪਾਲ ਸਿੰਘ,ਗੁਰਦੇਵ ਸਿੰਘ,ਅਵਰਿੰਦਰ ਸਿੰਘ,ਕਾਲਾ ਆਦਿ ਸੇਵਾਦਾਰ ਹਾਜ਼ਰ ਸਨ।
- Download Babushahi App
-
-