ਤਰਕਸ਼ੀਲ ਸੁਸਾਇਟੀ ਵੱਲੋਂ ਪੈਨਸ਼ਨਰਾਂ ਲਈ ਮੁਫ਼ਤ ਡਿਜੀਟਲ ਲਾਈਫ ਸਰਟੀਫੀਕੇਟ ਬਣਾਉਣ ਦੀ ਸੇਵਾ ਪਹਿਲੀ ਨਵੰਬਰ ਤੋਂ
ਸਰੀ, 21 ਅਕਤੂਬਰ 2026- ਤਰਕਸ਼ੀਲ ਕਲਚਰ ਸੁਸਾਇਟੀ ਕੈਨੇਡਾ ਵੱਲੋਂ ਇੰਡੋ ਕੈਨੇਡੀਅਨ ਸੀਨੀਅਰ ਸੈਂਟਰ ਸਰੀ ਅਤੇ ਹੋਰ ਸੰਸਥਾਵਾਂ ਦੇ ਸਹਿਯੋਗ ਨਾਲ ਭਾਰਤ ਸਰਕਾਰ ਦੇ ਪੈਨਸ਼ਨਰਾਂ ਲਈ ਮੁਫ਼ਤ ਡਿਜੀਟਲ ਲਾਈਫ ਸਰਟੀਫੀਕੇਟ ਬਣਾਉਣ ਅਤੇ ਬੈਂਕਾਂ ਨੂੰ ਭੇਜਣ ਦੀ ਸੇਵਾ ਸ਼ੁਰੂ ਕੀਤੀ ਜਾ ਰਹੀ ਹੈ।
ਇਹ ਸੇਵਾ ਪਹਿਲੀ ਨਵੰਬਰ ਤੋਂ ਸ਼ੁਰੂ ਹੋਵੇਗੀ। ਹਰ ਸ਼ਨੀਵਾਰ, ਐਤਵਾਰ ਅਤੇ ਬੁੱਧਵਾਰ ਸਵੇਰੇ 11 ਵਜੇ ਇੰਡੋ ਕੈਨੇਡੀਅਨ ਸੀਨੀਅਰ ਸੈਂਟਰ, 7055, 122 ਸਟਰੀਟ, ਸਰੀ ਵਿਖੇ ਸਰਟੀਫੀਕੇਟ ਬਣਾਏ ਜਾਣਗੇ। ਇਸ ਤੋਂ ਇਲਾਵਾ, ਹਰ ਮਹੀਨੇ ਦੇ ਪਹਿਲੇ ਅਤੇ ਤੀਜੇ ਵੀਰਵਾਰ ਗੁਰਦੁਆਰਾ ਖਾਲਸਾ ਦੀਵਾਨ ਸੁਸਾਇਟੀ, ਯੌਰਕ ਸੈਂਟਰ, ਸਰੀ ਅਤੇ ਦੂਜੇ ਤੇ ਚੌਥੇ ਵੀਰਵਾਰ ਸਨਸੈੱਟ ਸੀਨੀਅਰ ਸੈਂਟਰ, ਵੈਨਕੂਵਰ ਵਿਖੇ ਇਹ ਸੇਵਾ ਮੁਹੱਈਆ ਕਰਵਾਈ ਜਾਵੇਗੀ।
ਸੁਸਾਇਟੀ ਦੇ ਨੁਮਾਇੰਦਿਆਂ ਅਨੁਸਾਰ ਇਹ ਉਪਰਾਲਾ ਵਲੰਟੀਅਰ ਆਧਾਰ ’ਤੇ ਹੋਰ ਸੰਸਥਾਵਾਂ ਦੇ ਸਹਿਯੋਗ ਨਾਲ ਕੀਤਾ ਜਾ ਰਿਹਾ ਹੈ ਤਾਂ ਜੋ ਪੈਨਸ਼ਨਰਾਂ ਨੂੰ ਡਿਜੀਟਲ ਲਾਈਫ ਸਰਟੀਫੀਕੇਟ ਬਣਾਉਣ ਅਤੇ ਬੈਂਕ ਤੱਕ ਪਹੁੰਚਾਉਣ ਵਿੱਚ ਸਹੂਲਤ ਮਿਲ ਸਕੇ। ਇਸ ਸੰਬੰਧੀ ਵਧੇਰੇ ਜਾਣਕਾਰੀ ਲਈ ਤਰਕਸ਼ੀਲ ਸੁਸਾਇਟੀ ਦੇ ਸਕੱਤਰ ਪਰਮਜੀਤ ਸਿੰਘ ਸਿੱਧੂ ਨਾਲ ਫ਼ੋਨ ਨੰਬਰ 778-863-5911 ਜਾਂ ਕਰਮਜੀਤ ਸਿੰਘ ਪੁਰਬਾ ਨਾਲ 604-763-2435 ’ਤੇ ਸੰਪਰਕ ਕੀਤਾ ਜਾ ਸਕਦਾ ਹੈ।