ਮਾਊਂਟ ਅਮਾ ਡਬਲਾਮ ਫਤਿਹ ਕਰਨ ਵਾਲੀ ਪਹਿਲੀ ਪੰਜਾਬਣ ਬਣੀ ‘ਸੁੱਖੀ ਬੱਲ’
ਨਾਭਾ ਹਲਕੇ ਦੇ ਪਿੰਡ ਚਹਿਲ ਦੀ ਜੰਮਪਲ ਹੈ ਅਥਲੀਟ ਤੇ ਅਦਾਕਾਰਾ ਸੁੱਖੀ ਬੱਲ
ਜਗਤਾਰ ਸਿੰਘ
ਪਟਿਆਲਾ 22 ਅਪ੍ਰੈਲ 2026: ਸਿਡਨੀ ਆਸਟ੍ਰੇਲੀਆ ਰਹਿ ਰਹੀ ਪੰਜਾਬ ਦੇ ਪਟਿਆਲਾ ਜਿਲੇ ਦੇ ਪਿੰਡ ਚਹਿਲ ਦੀ ਜੰਮਪਲ ਸੁਖਵੀਰ ਕੌਰ ਉਰਫ਼ ਸੁੱਖੀ ਬੱਲ ਨੇ ਪੂਰਬੀ ਨੇਪਾਲ ਦੀ ਹਿਮਾਲੀਅਨ ਰੇਂਜ ਵਿੱਚ ਸਥਿਤ ਅਮਾ ਡਬਲਾਮ ਚੋਟੀ ਨੂੰ ਫਤਿਹ ਕੀਤਾ ਹੈ ਤੇ ਅਜਿਹਾ ਕਰਕੇ ਉਸਨੇ ਮਾਊਂਟ ਅਮਾ ਡਬਲਾਮ ਸਰ ਕਰਨ ਵਾਲੀ ਪਹਿਲੀ ਪੰਜਾਬਣ ਤੇ ਦੇਸ਼ ਦੀ 6ਵੀਂ ਕੁੜੀ ਹੋਣ ਦਾ ਮਾਣ ਹਾਸਲ ਕੀਤਾ ਹੈ । ਉੱਘੀ ਅਥਲੀਟ ਤੇ ਥਿਏਟਰ ਅਦਾਕਾਰਾ ਸੁੱਖੀ ਬੱਲ ਨੇ ਮਾਊਂਟ ਅਮਾ ਡਬਲਾਮ ਵਿੱਚ 6812 ਮੀਟਰ ਅਤੇ 22350 ਫੁੱਟ ਦੀ ਸਿੱਧੀ ਚੜ੍ਹਾਈ ਚੜ੍ਹਨ ਦਾ ਇਹ ਕਾਰਨਾਮਾ ਬੀਤੀ 15 ਅਪ੍ਰੈਲ 2026 ਨੂੰ ਕਰ ਕੇ ਦਿਖਾਇਆ ਹੈ ਜਿੱਥੇ ਉਸਦੇ ਗਾਈਡ ਸਾਂਗੇ ਸ਼ੇਰਪਾ ਦੀ ਟੀਮ ਨੇ ਉਸਦੀ ਮੱਦਦ ਕੀਤੀ ਤੇ ਇਸ ਪੂਰੀ ਚੜ੍ਹਾਈ ਲਈ 21 ਦਿਨ ਦੇ ਕਰੀਬ ਵਕਤ ਲੱਗਿਆ ।