ਕੈਨੇਡਾ 'ਚ ਵਾਪਰਿਆ ਸੜਕ ਹਾਦਸਾ; ਪੰਜਾਬੀ ਨੌਜਵਾਨ ਦੀ ਮੌਤ
ਰਵਿੰਦਰ ਢਿੱਲੋਂ, ਖੰਨਾ
ਨੇੜਲੇ ਪਿੰਡ ਜਸਪਾਲੋਂ ਦੇ 26 ਸਾਲਾ ਨੌਜਵਾਨ ਦੀ ਕੈਨੇਡਾ ਵਿਖੇ ਸੜਕ ਹਾਦਸੇ ਚ ਮੌਤ ਹੋ ਗਈ ਜਿਸ ਨਾਲ ਪਿੰਡ ਚ ਸੋਗ ਦੀ ਲਹਿਰ ਦੌੜ ਗਈ। ਸਮਾਜ ਸੇਵੀ ਗੁਰਦਾਸ ਸਿੰਘ ਗੁਰਮ ਲੱਖੀ ਅਤੇ ਮਿਰਤਕ ਨੌਜਵਾਨ ਦੇ ਤਾਇਆ ਜਗਜੀਤ ਸਿੰਘ ਜੀਤਾ ਨੇ ਦੱਸਿਆ ਕਿ ਨੌਜਵਾਨ ਜੁਗਰਾਜ ਸਿੰਘ ਜੋਗੀ ਪੁੱਤਰ ਸੁਰਿੰਦਰਪਾਲ ਸਿੰਘ ਜਸਪਾਲੋ ਬਗਲੀ ਵਾਲਿਆ ਦਾ ਇਕਲੌਤਾ ਲੜਕਾ 2017 ਚ ਕੈਨੇਡਾ ਗਿਆ ਤੇ ਹੁਣ ਉਥੋਂ ਦਾ ਪੀ ਆਰ ਸੀ।
ਉਹਨਾਂ ਦੱਸਿਆ ਕਿ ਬੀਤੇ ਦਿਨੀ ਕੈਨੇਡਾ ਚ ਉਸਦੇ ਟਰਾਲੇ ਦੀ ਕਿਸੇ ਹੋਰ ਦੂਜੇ ਟਰਾਲੇ ਨਾਲ ਟੱਕਰ ਹੋ ਗਈ ਤੇ ਟੱਕਰ ਇਹਨੀ ਭਿਆਨਕ ਸੀ ਕਿ ਜਿੱਥੇ ਜੁਗਰਾਜ ਸਿੰਘ ਜੋਗੀ ਦੀ ਮੌਤ ਹੋ ਗਈ ਉੱਥੇ ਦੂਜੇ ਟਰਾਲੇ ਵਾਲੇ ਦੋ ਪੰਜਾਬੀ ਨੌਜਵਾਨਾਂ ਦੀ ਵੀ ਮੌਤ ਹੋ ਗਈ। ਮਿਰਤਕ ਨੌਜਵਾਨ ਆਪਣੀ ਭੈਣ ਕੋਲ ਬਿੰਨੀ ਪੈਗ ਰਹਿੰਦਾ ਸੀ ਤੇ ਮਿਹਨਤ ਕਰਦਾ ਸੀ।
ਉਹ ਜਿੱਥੇ ਸੋਹਣਾ ਸਨੱਖਾ ਸੀ ਉੱਥੇ ਵਧੀਆ ਸੁਭਾਅ ਦਾ ਮਾਲਕ ਸੀ। ਉਹਨਾਂ ਦੱਸਿਆ ਕਿ ਜੋਗੀ ਦਾ ਅੰਤਿਮ ਸੰਸਕਾਰ ਕੈਨੇਡਾ ਚ ਹੀ ਕੀਤਾ ਜਾਵੇਗਾ ਤੇ ਉਸਦੇ ਮਾਤਾ ਪਿਤਾ ਤੇ ਹੋਰ ਸੇਕ ਸਬੰਧੀ ਕੈਨੇਡਾ ਲਈ ਰਵਾਨਾ ਹੋ ਗਏ।
Click to Follow Babushahi Facebook page →