Canada : ਸਰੀ ਵਿਚ ਚਾਰ ਸਾਹਿਬਜ਼ਾਦਿਆਂ ਦੀ ਅਦੁੱਤੀ ਸ਼ਹਾਦਤ ਨੂੰ ਸਮਰਪਿਤ ਧਾਰਮਿਕ ਸਮਾਗਮ
ਹਰਦਮ ਮਾਨ
ਸਰੀ, 30 ਦਸੰਬਰ 2025-ਸਰੀ ਵਿਖੇ ਸੀ-ਫੇਸ ਸੋਸਾਇਟੀ ਵੱਲੋਂ ਸਰੀ ਯੂਥ ਸੇਵਾ ਫਾਊਂਡੇਸ਼ਨ ਦੇ ਸਹਿਯੋਗ ਨਾਲ ਚਾਰ ਸਾਹਿਬਜ਼ਾਦਿਆਂ ਦੀ ਅਦੁੱਤੀ ਸ਼ਹਾਦਤ ਨੂੰ ਸਮਰਪਿਤ ਇੱਕ ਧਾਰਮਿਕ ਸਮਾਗਮ ਕਰਵਾਇਆ ਗਿਆ। ਜਿਸ ਵਿੱਚ ਵੱਡੀ ਗਿਣਤੀ ਵਿੱਚ ਸੰਗਤਾਂ ਦੇ ਨਾਲ-ਨਾਲ ਸਿਆਸੀ, ਸਮਾਜਿਕ ਅਤੇ ਹੋਰ ਵੱਖ-ਵੱਖ ਖੇਤਰਾਂ ਨਾਲ ਸੰਬੰਧਤ ਪ੍ਰਮੁੱਖ ਸ਼ਖ਼ਸੀਅਤਾਂ ਸ਼ਾਮਲ ਹੋਈਆਂ।
ਸਮਾਗਮ ਦੌਰਾਨ ਪ੍ਰਸਿੱਧ ਢਾਡੀ ਰਸ਼ਪਾਲ ਸਿੰਘ ਪੁਮਾਲ ਦੇ ਜੱਥੇ ਵੱਲੋਂ ਗੁਰੂ ਇਤਿਹਾਸ ਦੀ ਰਸਭਰੀ ਵਿਆਖਿਆ ਕਰਕੇ ਹਾਜਰ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਉਪਰੰਤ ਅਨਮੋਲ, ਕੁਲਵਿੰਦਰ ਧਨੋਆ, ਕੌਰ ਮਨਦੀਪ, ਵਿਜੇ ਯਮਲਾ, ਸਰਦਾਰ ਜੀ ਆਦਿ ਗਾਇਕਾਂ ਵੱਲੋਂ ਧਾਰਮਿਕ ਗੀਤਾਂ ਦੀ ਸ਼ਰਧਾ-ਭਾਵ ਨਾਲ ਪੇਸ਼ਕਾਰੀ ਕੀਤੀ ਗਈ।
ਇਸ ਮੌਕੇ ਉੱਤੇ ਐਮ ਪੀ ਸੁੱਖ ਧਾਲੀਵਾਲ, ਮੇਅਰ ਬਰਿੰਡਾ ਲੌਕ, ਐਮ ਐਲ ਏ ਸਟੀਵ ਕੂਨਰ, ਸੁਨੀਤਾ ਧੀਰ, ਹਰਮਨ ਭੰਗੂ ਅਤੇ ਬਰਾਇਨ ਟੈਪਰ ਸਮੇਤ ਕਈ ਸਿਆਸੀ ਆਗੂ ਹਾਜ਼ਰ ਸਨ। ਇਨ੍ਹਾਂ ਤੋਂ ਇਲਾਵਾ ਸ਼ਹਿਰ ਦੀਆਂ ਪ੍ਰਮੁੱਖ ਸ਼ਖਸੀਅਤਾਂ ਤ੍ਰਿਪਤ ਅਟਵਾਲ, ਆਈਕ ਸੇਖੋ, ਗੁਰਬਾਜ ਬਰਾੜ, ਸੁਨੀਲ ਮੁੰਜਾਲ, ਜਰਨੈਲ ਸਿੰਘ ਖੰਡੋਲੀ, ਸੀ ਜੇ ਸਿੱਧੂ, ਮਹੇਸ਼ਇੰਦਰ ਸਿੰਘ ਮਾਂਗਟ, ਨਿਰੰਜਨ ਸਿੰਘ ਲਹਿਲ, ਵਿਕਾਸ ਗੌਤਮ ਅਤੇ ਰਮਨ ਸ਼ਰਮਾ ਆਦਿ ਨੇ ਵੀ ਸਮਾਗਮ ਵਿੱਚ ਭਾਗ ਲਿਆ।
ਸੀ ਫੇਸ ਦੇ ਮੁੱਖ ਸੇਵਾਦਾਰਾਂ ਭੁਪਿੰਦਰ ਸਿੰਘ ਲੱਧੜ, ਅੰਮ੍ਰਿਤਪਾਲ ਸਿੰਘ ਢੋਟ, ਮਨਜੀਤ ਸਿੰਘ ਚੀਮਾ, ਲਖਵੀਰ ਸਿੰਘ ਗਰੇਵਾਲ, ਇੰਦਰਜੀਤ ਸਿੰਘ ਲੱਧੜ ਅਤੇ ਸ੍ਰੀਕਾਂਤ ਵੱਲੋਂ ਸਮਾਗਮ ਵਿੱਚ ਪੁੱਜੀਆਂ ਸਭਨਾਂ ਸ਼ਖਸੀਅਤਾਂ ਅਤੇ ਸੰਗਤਾਂ ਦਾ ਦਿਲੋਂ ਧੰਨਵਾਦ ਕੀਤਾ ਗਿਆ।