Breaking: ਪੰਜਾਬੀ ਵਿਅਕਤੀ ਦੀ ਮਨੀਲਾ 'ਚ ਮੌਤ
9 ਮਈ ਨੂੰ ਹੋਇਆ ਸੀ ਭਰਜਾਈ ਦਾ ਮਨੀਲਾ 'ਚ ਕਤਲ,ਪਿੰਡ 'ਚ ਸੋਗ ਦੀ ਲਹਿਰ
ਸੁਖਜਿੰਦਰ ਸਿੰਘ ਪੰਜਗਰਾਈਂ
ਪੰਜਗਰਾਈਂ ਕਲਾਂ, 25 ਮਈ 2026: ਪਿੰਡ ਘਣੀਏ ਵਾਲਾ ਦੇ ਨਾਮੀ ਪਰਿਵਾਰ 'ਚ ਸ਼ੁਮਾਰ ਇਕਬਾਲ ਸਿੰਘ ਬਰਾੜ ਦੇ ਵੱਡੇ ਭਰਾ ਪਰਮਜੀਤ ਸਿੰਘ ਬਰਾੜ ਦੀ ਬੀਤੇ ਦਿਨ ਮਨੀਲਾ ਵਿਖੇ ਦਿਲ ਦਾ ਦੌਰਾ ਪੈਣ ਨਾਲ਼ ਅਚਾਨਕ ਮੌਤ ਹੋੋ ਜਾਣ ਦੀ ਦੁੱਖਦਾਈ ਖ਼ਬਰ ਮਿਲੀ ਹੈ|
ਪ੍ਰਾਪਤ ਜਾਣਕਾਰੀ ਅਨੁਸਾਰ ਪਰਮਜੀਤ ਸਿੰਘ ਬਰਾੜ ਪਿਛਲੇ ਲੰਮੇ ਸਮੇਂ ਤੋਂ ਮਨੀਲਾ ਵਿਖੇ ਆਪਣੇ ਪਰਿਵਾਰ ਸਮੇਤ ਰਹਿ ਰਿਹਾ ਸੀ| ਬੀਤੇ ਦਿਨ ਪਰਮਜੀਤ ਸਿੰਘ ਬਰਾੜ ਦੀ ਆਪਣੇ ਘਰ ਅੰਦਰ ਹੀ ਅਚਾਨਕ ਪਏ ਦਿਲ ਦੇ ਦੌਰੇ ਕਾਰਨ ਮੌਤ ਹੋ ਗਈ|
ਜ਼ਿਕਰਯੋਗ ਹੈ ਕਿ ਲੰਘੀ 9 ਮਈ ਨੂੰ ਪਰਮਜੀਤ ਸਿੰਘ ਬਰਾੜ ਦੀ ਛੋਟੀ ਭਰਜਾਈ ਸੁਖਬੀਰ ਕੌਰ ਬਰਾੜ ਪਤਨੀ ਇਕਬਾਲ ਸਿੰਘ ਬਰਾੜ ਦਾ ਮਨੀਲਾ ਵਿਖੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਜਿਸਦੇ ਭੋਗ ਦੀਆਂ ਰਸਮਾਂ ਪੂਰੀਆਂ ਹੋਣ ਦੇ 2 ਦਿਨ ਬਾਅਦ ਹੀ ਪਰਿਵਾਰ ਨੂੰ ਪਰਮਜੀਤ ਸਿੰਘ ਬਰਾੜ ਦੀ ਮੌਤ ਦਾ ਦੁਖਦਾਈ ਸੁਨੇਹਾ ਮਿਲਿਆ|
ਪਰਮਜੀਤ ਸਿੰਘ ਬਰਾੜ ਦਾ ਸਪੁੱਤਰ ਨਰਿੰਦਰ ਸਿੰਘ ਬਰਾੜ ਜੋ ਕਿ ਆਪਣੇ ਚਾਚੀ ਸੁਖਵੀਰ ਕੌਰ ਦੀਆਂ ਅੰਤਿਮ ਰਸਮਾਂ 'ਚ ਸ਼ਾਮਲ ਹੋਣ ਲਈ ਪੰਜਾਬ ਆਇਆ ਹੋਇਆ ਸੀ ਆਪਣੇ ਪਿਤਾ ਦੀ ਮੌਤ ਦੀ ਖ਼ਬਰ ਮਿਲਦਿਆਂ ਹੀ ਮਨੀਲਾ ਨੂੰ ਰਵਾਨਾ ਹੋ ਗਿਆ|
ਇਕ ਮਹੀਨੇ ਅੰਦਰ ਇਕੋ ਪਰਿਵਾਰ 'ਚ ਹੋਈਆਂ ਦੋ ਮੌਤਾਂ ਕਾਰਨ ਪਿੰਡ ਘਣੀਏ ਵਾਲਾ 'ਚ ਸੋਗ ਦੀ ਲਹਿਰ ਦੌੜ ਗਈ| ਪਰਮਜੀਤ ਸਿੰਘ ਬਰਾੜ ਦਾ ਅੰਤਿਮ ਸੰਸਕਾਰ ਮਨੀਲਾ ਵਿਖੇ ਹੀ ਹੋਵੇਗਾ।