ਆਪ ਵੱਲੋ ਮੰਤਰੀ ਅਤੇ ਵਿਧਾਇਕਾਂ ਦੀ ਟਿਕਟ ਕੱਟ ਨਵੇਂ ਉਮੀਦਵਾਰਾਂ ਨੂੰ ਦਿੱਤਾ ਮੌਕਾ
ਚੰਡੀਗੜ੍ਹਃ- 12 ਨਵੰਬਰ 2026
ਰਵੀ ਜੱਖੂ
ਸਿਆਸੀ ਰੰਗ ਵਿੱਚ ਰੰਗੀ ਆਈ ਆਮ ਆਦਮੀ ਪਾਰਟੀ ਦੀ ਦੂਜੀ ਸੂਚੀ ਜਿਕਰਯੋਗ ਹੈ ਕਿ
ਅੱਜ ਆਮ ਆਦਮੀ ਪਾਰਟੀ ਵੱਲੋਂ 31 ਉਮੀਦਵਾਰਾ ਦੀ ਦੂਜੀ ਲਿਸਟ ਜਾਰੀ ਕੀਤੀ ਗਈ ਜਿਸ ਵਿੱਚ ਕਈ ਨਵੇਂ ਚਿਹਰੇ ਨੂੰ ਮੌਕਾ ਤਾ ਦਿੱਤਾ ਗਿਆ ਪਰ ਕਈ ਪੁਰਾਣੇ ਆਗੂਆ ਤੋ ਦੂਰ ਬਣਾਈ ਗਈ
ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਦੀ ਟਿਕਟ ਕੱਟ ਕਿ ਉਸਦੇ ਭਤੀਜੇ ਰਣਧੀਰ ਸਿੰਘ ਧੀਰਾ ਨੂੰ ਟਿਕਟ ਦਿੱਤੀ ਗਈ ਹੈ
ਇਸ ਤਰ੍ਹਾਂ ਸਾਬਕਾ ਕੈਬਨਿਟ ਮੰਤਰੀ ਅਤੇ ਖਰੜ ਤੋਂ ਮੌਜੂਦਾ ਅਨਮੋਲ ਗਗਨ ਦੀ ਟਿਕਟ ਕੱਟ ਕਿ ਮਾਨ ਨੂੰ ਖਰੜ ਤੋਂ ਪਰਮਿੰਦਰ ਸਿੰਘ ਗੋਲਡੀ ਨੂੰ ਉਮੀਦਵਾਰ ਬਣਾਇਆ ਗਿਆ ਉਸੇ ਤਰ੍ਹਾਂ ਚਮਕੌਰ ਸਾਹਿਬ ਤੋਂ ਡਾ: ਚਰਨਜੀਤ ਸਿੰਘ ਦੀ ਜਗ੍ਹਾ ਜਸਵੀਰ ਸਿੰਘ ਗੜ੍ਹੀ ਨੂੰ ਉਮੀਦਵਾਰ ਬਣਾਇਆ ਗਿਆ
ਜਲੰਧਰ ਸੈਂਟਰਲ ਤੋਂ ਵਿਧਾਇਕ ਰਮਨ ਅਰੋੜਾ ਦੀ ਥਾਂ ਨਿਤਿਨ ਕੋਹਲੀ ਨੂੰ ਉਮੀਦਵਾਰ ਬਣਾਇਆ ਗਿਆ
ਬਠਿੰਡਾ ਰੂਲਰ ਹਲਕੇ ਤੋਂ ਅਮਿਤ ਰਤਨ ਦੀ ਜਗ੍ਹਾ ਗੋਪਾਲ ਸਿੰਘ
ਇਸ ਤਰ੍ਹਾਂ ਪਾਰਟੀ ਨੇ ਇਸ ਸੂਚੀ ਵਿੱਚ 5 ਮਹਿਲਾ ਉਮੀਦਵਾਰਾਂ ਨੂੰ ਵੀ ਟਿਕਟ ਦਿੱਤੀ
ਚਾਹੇ ਇਹ ਲਿਸਟ ਕਈਆਂ ਦੇ ਚਿਹਰੇ ਤੋਂ ਖੁਸ਼ੀ ਜ਼ਰੂਰ ਲੈ ਆਈ ਪਰ ਕੁਝ ਲੀਡਰਾਂ ਵੱਲੋਂ ਦੂਜੀ ਸਿਆਸੀ ਕਿਸ਼ਤੀ ਵਿੱਚ ਪੈਰ ਰੱਖਣਾ ਦਾ ਰਾਹ ਵੀ ਸਾਫ ਕਰ ਦਿੱਤਾ
- Download Babushahi App
-
-