BIG NEWS-‘ਆਪ’ ਦੇ ਗੋਪਾਲ ਸਿੰਘ ਕੋਟਫੱਤਾ ਨੇ ਪੱਟੀ ਬਠਿੰਡਾ ਦਿਹਾਤੀ ਹਲਕੇ ਦੀ ਸਿਆਸੀ ਝੰਡੀ
ਅਸ਼ੋਕ ਵਰਮਾ
ਬਠਿੰਡਾ , 12 ਨਵੰਬਰ 2026 : ਆਮ ਆਦਮੀ ਪਾਰਟੀ ਨੇ ਐੱਸਸੀ ਵਰਗ ਲਈ ਰਾਖਵੇਂ ਵਿਧਾਨ ਸਭਾ ਹਲਕਾ ਬਠਿੰਡਾ ਦਿਹਾਤੀ ਵਿੱਚ ਸੇਵਾਮੁਕਤ ਪੀਸੀਐਸ ਅਧਿਕਾਰੀ ਗੋਪਾਲ ਸਿੰਘ ਕੋਟ ਫੱਤਾ ਨੂੰ ਚੋਣ ਮੈਦਾਨ ’ਚ ਉਤਾਰ ਕੇ ਪਹਿਲੀ ਵੱਡੀ ਸਿਆਸੀ ਝੰਡੀ ਪੱਟ ਲਈ ਹੈ। ਦਿਹਾਤੀ ਹਲਕੇ ਤੋਂ ਵਿਧਾਇਕ ਅਮਿਤ ਰਤਨ ਦੇ ਕਥਿਤ ਭ੍ਰਿਸ਼ਟਚਾਰ ਦੇ ਦੋਸ਼ਾਂ ’ਚ ਘਿਰਨ ਕਾਰਨ ਪਾਰਟੀ ਨੇ ਉਨ੍ਹਾਂ ਦੀ ਟਿਕਟ ਕੱਟ ਦਿੱਤੀ ਹੈ। ਸੂਤਰ ਦੱਸਦੇ ਹਨ ਕਿ ਆਮ ਆਦਮੀ ਪਾਰਟੀ ਨੇ ਕਈ ਸਰਵੇਖਣਾ ਮਗਰੋਂ ਵਿਧਾਇਕ ਅਮਿਤ ਰਤਨ ਦੀ ਥਾਂ ਗੋਪਾਲ ਸਿੰਘ ਦੀ ਚੋਣ ਕੀਤੀ ਹੈ। ਸਾਫ਼ ਸੁਥਰੀ ਦਿੱਖ ਵਾਲੇ ਚਿਹਰੇ ਵਜੋਂ ਜਾਣੇ ਗੋਪਾਲ ਸਿੰਘ ਮੁੱਖ ਮੰਤਰੀ ਭਗਵੰਤ ਮਾਨ ਦੀ ਪਹਿਲੀ ਪਸੰਦ ਹਨ। ਰਾਜਸੀ ਪੱਖ ਤੋਂ ਅਹਿਮ ਸਮਝੇ ਜਾਂਦੇ ਇਸ ਹਲਕੇ ’ਚ ਅਗਾਮੀ ਚੋਣਾਂ ਦੌਰਾਨ ਹੁਣ ਗੋਪਾਲ ਸਿੰਘ ਵਿਰੋਧੀਆਂ ਨਾਲ ਭਿੜਦਾ ਦਿਖਾਈ ਦੇਵੇਗਾ। ਜਦੋਂ ਗੋਪਾਲ ਸਿੰਘ ਨੂੰ ਉਮੀਦਵਾਰ ਐਲਾਨਿਆ ਗਿਆ ਤਾਂ ਉਹ ਚੋਣ ਪ੍ਰਚਾਰ ਤੋਂ ਵਾਪਿਸੀ ਉਪਰੰਤ ਆਪਣੀ ਰਿਹਾਇਸ਼ ’ਤੇ ਰਣਨੀਤੀ ਘੜ ਰਹੇ ਸਨ।
ਪਿੰਡ ਜੋਧਪੁਰ ਰੋਮਾਣਾ ਦੇ ਸਰਪੰਚ ਸੁਖਜਿੰਦਰ ਸਿੰਘ ਦਾ ਕਹਿਣਾ ਸੀ ਕਿ ਹਲਕੇ ਦਾ ਇਕੱਠ ਹੁਣੇ ਕੀਤਾ ਜਾ ਰਿਹਾ ਹੈ ਅਤੇ ਗੋਪਾਲ ਸਿੰਘ ਨੂੰ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗਿਆ ਹੋਇਆ ਹੈ। ਹੁਣ 2027 ਦੌਰਾਨ ਦਿਹਾਤੀ ਹਲਕੇ ’ਚ ਸਾਬਕਾ ਐਸ ਡੀਐਮ ਇੱਕ ਸਿਆਸੀ ਨੇਤਾ ਵਜੋਂ ਕੀ ਰੰਗ ਬੰਨ੍ਹਦਾ ਹੈ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਪਰ ਉਨ੍ਹਾਂ ਨੂੰ ਉਮੀਦਵਾਰ ਬਨਾਉਣ ਤੋਂ ਬਾਅਦ ਹਲਕੇ ’ਚ ਸ਼ੁੱਕਰਵਾਰ ਤੋਂ ਸਿਆਸੀ ਸਰਗਰਮੀਆਂ ਅਚਾਨਕ ਤੇਜੀ ਫੜਦੀਆਂ ਦਿਖਾਈ ਦੇਣਗੀਆਂ ਹਨ। ਹੁਣ ਰਤਾ ਪਿੱਛੇ ਚੱਲਦੇ ਹਾਂ ਜਦੋਂ ਬਠਿੰਡਾ ਦਿਹਾਤੀ ਦਾ ਹਲਕਾ ਇੰਚਾਰਜ ਸਾਬਕਾ ਪੀਸੀਐਸ ਅਧਿਕਾਰੀ ਗੋਪਾਲ ਸਿੰਘ ਹੈ। ਅਫਸਰ ਬਣਨ ਤੋਂ ਪਹਿਲਾਂ ਮਾਲ ਵਿਭਾਗ ਬਠਿੰਡਾ ’ਚ ਤਾਇਨਾਤ ਸੀ। ਆਪਣਾ ਪਿੰਡ ਕੋਟਫੱਤਾ ਹਲਕੇ ’ਚ ਪੈਂਦਾ ਹੋਣ ਕਰਕੇ ਉਨ੍ਹਾਂ ਦਾ ਇਲਾਕੇ ’ਚ ਚੰਗਾ ਅਸਰ ਰਸੂਖ ਬਣਿਆ ਹੋਇਆ ਸੀ। ਸੇਵਾਮੁਕਤੀ ਪਿੱਛੋਂ ਗੋਪਾਲ ਸਿੰਘ ਨੇ ਜਵਾਨੀ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਨੌਜਵਾਨਾਂ ਨੂੰ ਸਾਹਿਤ ਦੇ ਲੜ ਲਾਉਣ ਦਾ ਬੀੜਾ ਚੁੱਕਿਆ ਹੋਇਆ ਸੀ।
- Download Babushahi App
-
-