ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਹਸਪਤਾਲ ਢਾਹਾਂ ਕਲੇਰਾਂ ਵਿਖੇ 15 ਦਿਨਾਂ ਪੇਟ ਦੇ ਰੋਗਾਂ ਦਾ ਅਪਰੇਸ਼ਨ ਕੈਂਪ ਅਤੇ ਔਰਤਾਂ ਦੀ ਫਰੀ ਕੋਲਪੋਸਕੋਪੀ ਜਾਂਚ 16 ਨਵੰਬਰ ਤੋਂ ਆਰੰਭ
ਬੰਗਾ 12 ਨਵੰਬਰ 2026 : ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਗੁਰੂ ਨਾਨਕ ਦੇਵ ਜੀ ਦੇ 557ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ 15 ਦਿਨਾਂ ਔਰਤਾਂ ਦੀ ਫਰੀ ਕੋਲਪੋਸਕੋਪੀ ਜਾਂਚ ਅਤੇ ਪੇਟ ਦੇ ਅਪਰੇਸ਼ਨਾਂ ਦਾ ਰਿਆਇਤੀ ਅਪਰੇਸ਼ਨ ਕੈਂਪ 16 ਨਵੰਬਰ ਤੋਂ 30 ਨਵੰਬਰ ਤੱਕ ਲੱਗ ਰਿਹਾ ਹੈ । ਇਹ ਜਾਣਕਾਰੀ ਡਾ. ਜਸਦੀਪ ਸਿੰਘ ਸੈਣੀ ਮੈਡੀਕਲ ਸੁਪਰਡੈਂਟ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਨੇ ਦਿੱਤੀ । ਉੁਹਨਾਂ ਦੱਸਿਆ ਕਿ ਇਲਾਕਾ ਨਿਵਾਸੀਆਂ ਦੀ ਪੁਰਜ਼ੋਰ ਲੋੜ ਨੂੰ ਧਿਆਨ ਵਿੱਚ ਰੱਖਦੇ ਹੋਏ ਹਸਪਤਾਲ ਪ੍ਰਬੰਧਕ ਕੁਲਵਿੰਦਰ ਸਿੰਘ ਢਾਹਾਂ ਪ੍ਰਧਾਨ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਇਲਾਕੇ ਦੇ ਲੋੜਵੰਦ ਮਰੀਜ਼ਾਂ ਨੂੰ ਪੇਟ ਦੇ ਰੋਗਾਂ ਨਾਲ ਸਬੰਧਿਤ ਬਿਮਾਰੀਆਂ ਦੇ ਅਪਰੇਸ਼ਨ ਰਿਆਇਤੀ ਪੈਕਜ ਦਰਾਂ ਤੇ ਕਰਨ ਅਤੇ ਔਰਤਾਂ ਦੀ ਫਰੀ ਕੋਲਪੋਸਕੋਪੀ ਜਾਂਚ ਕਰਨ ਦੀ ਸਹੂਲਤ 16 ਨਵੰਬਰ ਤੋਂ 30 ਨਵੰਬਰ ਤੱਕ ਦਿੱਤੀ ਜਾ ਰਹੀ ਹੈ । ਉਹਨਾਂ ਦੱਸਿਆ ਕਿ ਔਰਤਾਂ ਦੇ ਵਿਭਾਗ ਵਿਚ ਮਾਹਿਰ ਡਾ. ਸ਼ਵੇਤਾ ਬਾਗਰੀਆ ਵੱਲੋਂ ਲਕੋਰੀਆ, ਅਸਧਾਰਨ ਖੂਨ, ਪੇਟ ਦਰਦ ਤੇ ਬੱਚੇਦਾਨੀ ਦੇ ਮੂੰਹ ਦੀ ਜਾਂਚ ਕੀਤੀ ਜਾਵੇਗੀ । ਇਸ ਮੌਕੇ ਗਰਭਵਤੀ ਔਰਤਾਂ ਤੇ ਪੀ.ਸੀ. ਉ.ਡੀ. ਅਤੇ ਪੀ.ਸੀ.ਉ. ਐਸ ਦੇ ਮਰੀਜ਼ਾਂ ਦੀ ਮੁਫ਼ਤ ਅਲਟਰਾਸਾਊਂਡ ਸਕੈਨ ਕੀਤੀ ਜਾਵੇਗੀ । ਜਦ ਕਿ ਬੱਚੇਦਾਨੀ ਦੀਆਂ ਰਸੌਲੀਆਂ ਅਤੇ ਪੈਪ-ਸਮੀਅਰ ਟੈਸਟ 'ਤੇ 50% ਛੋਟ ਅਤੇ ਗਰਭਵਤੀ ਔਰਤਾਂ ਤੇ ਪੀ. ਸੀ. ਉ. ਡੀ. ਅਤੇ ਪੀ. ਸੀ. ਉ. ਐਸ. ਟੈਸਟਾਂ 'ਤੇ 50% ਛੋਟ ਦਿੱਤੀ ਜਾਵੇਗੀ । ਇਸੇ ਤਰ੍ਹਾਂ ਹਸਪਤਾਲ ਦੇ ਸਰਜਰੀ ਵਿਭਾਗ ਵਿਚ ਵੀ 16 ਤੋਂ 30 ਨਵੰਬਰ ਤੱਕ ਪੇਟ ਦੀਆਂ ਸਮੱਸਿਆਵਾਂ ਦੇ ਆਪਰੇਸ਼ਨਾਂ 'ਤੇ ਵਿਸ਼ੇਸ਼ ਰਿਆਇਤੀ ਦਰਾਂ ਤੇ ਕੀਤੇ ਜਾਣਗੇ । ਜਿਸ ਵਿਚ ਹਸਪਤਾਲ ਦੇ ਮਾਹਿਰ ਲੈਪਰੋਸਕੋਪਿਕ ਅਤੇ ਜਨਰਲ ਸਰਜਨ ਡਾ. ਮਾਨਵਦੀਪ ਸਿੰਘ ਬੈਂਸ ਵੱਲੋਂ ਪਿੱਤੇ ਦੀ ਪੱਥਰੀ, ਹਰਨੀਆ, ਬਵਾਸੀਰ, ਭਗੰਦਰ, ਫਿਸ਼ਰ, ਅਪੈਂਡਿਕਸ, ਹਾਈਡਰੋਸੀਲ ਤੇ ਫੁੱਲੀਆਂ ਨਸਾਂ ਦੇ ਆਪਰੇਸ਼ਨ ਸਿਰਫ਼ 15,000/- ਵਿੱਚ ਕੀਤੇ ਜਾਣਗੇ । ਇਸ ਮੌਕੇ ਅਲਟਰਾਸਾਊਂਡ 300/- ਵਿੱਚ, ਲੈਬ ਟੈਸਟ ਸੀ.ਬੀ.ਸੀ., ਐਲ.ਐਫ.ਟੀ. ਅਤੇ ਲਿਪਡ ਪ੍ਰੋਫਾਈਲ ਟੈਸਟ 'ਤੇ 50% ਛੋਟ ਦਿੱਤੀ ਜਾਵਗੀ । ਡਾ. ਸੈਣੀ ਨੇ ਦੱਸਿਆ ਕਿ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਔਰਤਾਂ ਦੇ ਵੱਡੇ ਅਪਰੇਸ਼ਨਾਂ ਅਤੇ ਪੇਟ ਦੇ ਰੋਗਾਂ ਅਪਰੇਸ਼ਨ ਕਰਨ ਲਈ ਆਧੁਨਿਕ ਮਾਡੂਲਰ ਅਪਰੇਸ਼ਨ ਥੀਏਟਰ ਹਨ ਅਤੇ ਮਰੀਜ਼ਾਂ ਦੀ ਸਾਂਭ ਸੰਭਾਲ ਲਈ ਤਜਰਬੇਕਾਰ ਨਰਸਿੰਗ ਸਟਾਫ ਅਤੇ ਵਧੀਆ ਵਾਰਡ ਹਨ । ਉਹਨਾਂ ਇਲਾਕੇ ਦੇ ਲੋੜਵੰਦ ਮਰੀਜ਼ਾਂ ਨੂੰ ਹਸਪਤਾਲ ਢਾਹਾਂ ਕਲੇਰਾਂ ਵਿਖੇ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਲਗਾਏ ਜਾ ਰਹੇ 15 ਦਿਨਾਂ ਰਿਆਇਤੀ ਪੇਟ ਦੇ ਅਪਰੇਸ਼ਨਾਂ ਦੇ ਕੈਂਪ ਅਤੇ ਫਰੀ ਕੋਲਪੋਸਕੋਪੀ ਜਾਂਚ ਦਾ ਵੱਧ ਤੋਂ ਵੱਧ ਲਾਭ ਪ੍ਰਾਪਤ ਕਰਨ ਦੀ ਅਪੀਲ ਕੀਤੀ ਹੈ । ਇਸ ਮੌਕੇ ਡਾ. ਮਾਨਵਦੀਪ ਸਿੰਘ ਐਮ. ਐਸ. ਅਤੇ ਡਾ. ਸ਼ਵੇਤਾ ਬਗੜੀਆ ਐਮ.ਐਸ.ਵੀ ਹਾਜ਼ਰ ਸਨ ।
- Download Babushahi App
-
-