Breaking- ਜੇ 27 'ਚ ਨਾ ਬਣੀ ਤਾਂ, 29 'ਚ ਬਣੇਗੀ ਜ਼ਰੂਰ ਬਣੇਗੀ ਸਾਡੀ ਸਰਕਾਰ- ਗਿਆਨੀ ਹਰਪ੍ਰੀਤ ਸਿੰਘ ਦਾ ਨਵਾਂ ਐਲਾਨ!
Babushahi Network
ਲੁਧਿਆਣਾ/ਚੰਡੀਗੜ੍ਹ, 10 ਨਵੰਬਰ 2026- ਲੁਧਿਆਣਾ ਵਿਖੇ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਦੇ ਭਵਿੱਖ ਬਾਰੇ ਗੱਲ ਕਰਦਿਆਂ ਗਿਆਨੀ ਹਰਪ੍ਰੀਤ ਸਿੰਘ ਨੇ ਪੂਰੇ ਵਿਸ਼ਵਾਸ ਨਾਲ ਕਿਹਾ ਕਿ ਜੇਕਰ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਸਾਡੀ ਸਰਕਾਰ ਨਾ ਵੀ ਬਣ ਸਕੀ, ਤਾਂ 2029 ਵਿੱਚ ਪੰਜਾਬ ਅੰਦਰ ਸਾਡੀ ਪਾਰਟੀ ਦੀ ਸਰਕਾਰ ਹਰ ਹਾਲਤ ਵਿੱਚ ਬਣੇਗੀ।
ਉਹਨਾਂ ਨੇ ਵਰਕਰਾਂ ਦਾ ਉਤਸ਼ਾਹ ਵਧਾਉਂਦਿਆਂ ਕਿਹਾ, "ਜੇਕਰ ਗੁਰੂ ਸਾਹਿਬ 'ਤੇ ਭਰੋਸਾ ਰਿਹਾ ਤਾਂ ਨਤੀਜੇ ਸਾਡੇ ਹੱਕ ਵਿੱਚ ਆਉਣਗੇ। ਮੌਜੂਦਾ ਵਿਰੋਧੀ ਧੜੇ ਸੁੱਕੀ ਜੜ੍ਹ ਵਾਲੇ ਦਰੱਖਤਾਂ ਵਾਂਗ ਹੋ ਚੁੱਕੇ ਹਨ, ਜਿਨ੍ਹਾਂ ਦਾ ਡਿੱਗਣਾ ਤੈਅ ਹੈ। 2027 ਦੀਆਂ ਇਲੈਕਸ਼ਨਾਂ ਤੋਂ ਬਾਅਦ ਇਹ ਸੁੱਕੇ ਮੁੱਢ ਬਿਲਕੁਲ ਖ਼ਤਮ ਹੋ ਜਾਣਗੇ ਅਤੇ ਸਾਡਾ ਲਾਇਆ ਪੰਥਕ ਬੂਟਾ ਜਵਾਨ ਹੋ ਕੇ ਪੰਜਾਬ ਦੀ ਸੇਵਾ ਕਰੇਗਾ।"
- Download Babushahi App
-
-