ਧੰਨਤੇਰਸ ਮੌਕੇ 11000 ਦੀਵਿਆਂ ਅਤੇ ਖੂਬਸੂਰਤ ਲਾਈਟਾਂ ਨਾਲ ਜਗਮਗਾਇਆ ਹਨੁਮਾਨ ਚੌਂਕ
ਸ੍ਰੀ ਸਨਾਤਨ ਚੇਤਨਾ ਮੰਚ ਦੇ ਧੰਨਤੇਰਸ ਦੇ ਸਮਾਗਮ ਦੌਰਾਨ ਹਨੁਮਾਨ ਚੌਕ ਵਿੱਚ ਦੀਵੇ ਜਗਾਉਣ ਵਿੱਚ ਸ਼ਹਿਰ ਨਿਵਾਸੀਆਂ ਨੇ ਦਿਖਾਇਆ ਉਤਸਾਹ
ਰੋਹਿਤ ਗੁਪਤਾ
ਗੁਰਦਾਸਪੁਰ 7 ਨਵੰਬਰ
ਸ਼੍ਰੀ ਸਨਾਤਨ ਚੇਤਨਾ ਮੰਚ ਵੱਲੋਂ ਧੰਨਤੇਰਸ ਦੇ ਤਿਊਹਾਰ ਤੇ ਹਨੂੰਮਾਨ ਚੌਕ ਗੁਰਦਾਸਪੁਰ ਵਿੱਚ ਪ੍ਰਭਾਵਸ਼ਾਲੀ ਸਮਾਗਮ ਕਰਵਾਇਆ ਗਿਆ। ਇਸ ਮੌਕੇ ਖੂਬਸੂਰਤ ਲਾਈਟਾਂ ਲਗਾ ਕੇ ਅਤੇ 11 ਹਜਾ਼ਾਰ ਦੀਵੇ ਜਗਾ ਕੇ ਹਨੁਮਾਨ ਚੌਂਕ ਨੂੰ ਜਗਮਗ ਕੀਤਾ ਗਿਆ । ਦੇਰ ਰਾਤ ਤੱਕ ਚਲੇ ਇਸ ਸਮਾਗਮ ਵਿੱਚ ਆਪਣੇ ਆਪਣੇ ਹਿੱਸੇ ਦਾ ਦੀਵਾ ਜਗਾਉਣ ਲਈ ਸ਼ਹਿਰ ਨਿਵਾਸੀਆਂ ਵਿੱਚ ਭਰਪੂਰ ਉਤਸਾਹ ਵੇਖਿਆ ਗਿਆ । ਸਮਾਗਮ ਵਿੱਚ ਅਦਵੈਤ ਸਵਰੂਪ ਆਸ਼ਰਮ ਦੇ ਸੰਚਾਲਕ ਸੁਆਮੀ ਦਿਵਿਆਨੰਦ ਮੁੱਖ ਮਹਿਮਾਨ ਦੇ ਤੌਰ ਤੇ ਹਾਜ਼ਰ ਹੋਏ ਜਦਕਿ ਸ਼ਹਿਰ ਦੀਆਂ ਹੋਰ ਉੱਘੀਆਂ ਹਸਤੀਆਂ ਨੇਮੀ ਸਮਾਗਮ ਵਿੱਚ ਸ਼ਿਰਕਤ ਕੀਤੀ ।
ਇਸ ਮੌਕੇ ਖੇਤਰਾਂ ਵਿੱਚ ਕੁਝ ਖਾਸ ਕਰਨ ਤੇ ਧਾਰਮਿਕ ਆਯੋਜਨ ਕਰਵਾਉਣ ਵਾਲੀਆਂ ਧਾਰਮਿਕ ਅਤੇ ਸਮਾਜਿਕ ਸ਼ਖਸੀਅਤਾਂ ਨੂੰ ਸਨਮਾਨਿਤ ਵੀ ਕੀਤਾ ਗਿਆ ।
ਅਨੂ ਗੰਡੋਤਰਾ ਨੇ ਦੱਸਿਆ ਕਿ ਸ਼੍ਰੀ ਸਨਾਤਨ ਚੇਤਨਾ ਮੰਚ ਵੱਲੋਂ ਕਰਵਾਇਆ ਗਿਆ ਇਹ ਲਗਾਤਾਰ ਪੰਜਵਾਂ ਧੰਨਤੇਰਸ ਦਾ ਸਮਾਗਮ ਸੀ ਅਤੇ ਸ਼੍ਰੀ ਸਨਾਤਨ ਚੇਤਨਾ ਮੰਚ ਪੁਰਾਤਨ ਧਾਰਮਿਕ ਅਤੇ ਸਨਾਤਨੀ ਸੰਸਕ੍ਰਿਤੀ ਨਾਲ ਜੁੜੇ ਸਾਲ ਵਿੱਚ ਕਰੀਬ 4 ਸਮਾਗਮ ਕਰਵਾਉਂਦੀ ਹੈ ।
ਉੱਥੇ ਹੀ ਸੁਆਮੀ ਦਿਵਿਆ ਨੰਦ ਨੇ ਕਿਹਾ ਕਿ ਨੌਜਵਾਨਾਂ ਦਾ ਇਹ ਉਪਰਾਲਾ ਦੇਖ ਕੇ ਉਹਨਾਂ ਨੂੰ ਬੇਹਦ ਖੁਸ਼ੀ ਹੋਈ ਹੈ ਕਿਉਂਕਿ ਆਪਣੇ ਧਰਮ ਅਤੇ ਸੰਸਕ੍ਰਿਤੀ ਨਾਲ ਜੁੜੇ ਰਹਿਣ ਨਾਲ ਹੀ ਸਮਾਜ ਨੂੰ ਸਹੀ ਦਿਸ਼ਾ ਦਿੱਤੀ ਜਾ ਸਕਦੀ ਹੈ।
ਇਸ ਮੌਕੇ ਪ੍ਰਧਾਨ ਅਨੂ ਗੰਡੋਤਰਾ, ਭਾਰਤ ਗੱਬਾ, ਸੁਭਾਸ਼ ਭੰਡਾਰੀ, ਓਮ ਪ੍ਰਕਾਸ਼ ਸ਼ਰਮਾ, ਜੁਗਲ ਕਿਸ਼ੋਰ, ਵਿਕਾਸ ਮਹਾਜਨ, ਅਨਮੋਲ ਸ਼ਰਮਾ, ਰਾਕੇਸ਼ ਕੁਮਾਰ, ਗਿਰੀਸ਼ ਬਮੋਤਰਾ, ਅਸ਼ੋਕ ਮਹਾਜਨ, ਸੁਰਿੰਦਰ ਮਹਾਜਨ, ਅਮਿਤ ਭੰਡਾਰੀ, ਸੰਜੀਵ ਪ੍ਰਭਾਕਰ, ਹੀਰੋ ਮਹਾਜਨ, ਅਸ਼ੋਕ ਅਰੋੜਾ, ਰਾਜੇਸ਼ ਸਲਹੋਤਰਾ, ਵਿਕਾਸ ਸ਼ਿੰਗਾਰੀ, ਸ਼ੈਲੇਂਦਰ ਭਾਸਕਰ, ਜਲਜ ਅਰੋੜਾ, ਮਮਤਾ ਗੋਇਲ, ਆਸ਼ਾ ਬਮੋਤਰਾ ਅਤੇ ਨਿਖਿਲ ਮਹਾਜਨ ਆਦਿ ਹਾਜ਼ਰ ਸਨ।
- Download Babushahi App
-
-