ਪੰਜਾਬ ਦੇ ਲੋਕ ਇਤਿਹਾਸ ਬਾਰੇ ਡਾ. ਤੌਹੀਦ ਚੱਠਾ ਨਾਲ ਵਿਸ਼ੇਸ਼ ਵਿਚਾਰ-ਚਰਚਾ 7 ਨਵੰਬਰ ਨੂੰ
ਹਰਦਮ ਮਾਨ
ਸਰੀ, 4 ਨਵੰਬਰ 2026- ਜੀਵੇ ਪੰਜਾਬ ਅਦਬੀ ਸੰਗਤ ਅਤੇ ਹੋਰ ਸਾਹਿਤਕ ਜਥੇਬੰਦੀਆਂ ਵੱਲੋਂ ਪੰਜਾਬ ਦੇ ਲੋਕ ਇਤਿਹਾਸ ਦੇ ਵੱਖ-ਵੱਖ ਪੱਖਾਂ ਬਾਰੇ ਵਿਚਾਰ-ਚਰਚਾ ਕਰਵਾਈ ਜਾ ਰਹੀ ਹੈ। ਇਸ ਮੌਕੇ ਲਹਿੰਦੇ ਪੰਜਾਬ ਦੇ ਉੱਘੇ ਵਿਦਵਾਨ ਡਾ. ਤੌਹੀਦ ਚੱਠਾ ਨਾਲ ਵਿਸ਼ੇਸ਼ ਗੱਲਬਾਤ ਕਰਨਗੇ।
7 ਨਵੰਬਰ, 2026 (ਸ਼ਨਿੱਚਰਵਾਰ) ਨੂੰ ਦੁਪਹਿਰ 12:30 ਵਜੇ ਸਰੀ ਦੇ ਸੀਨੀਅਰਜ਼ ਸੈਂਟਰ,(7055, 122 ਸਟਰੀਟ) ਵਿਖੇ ਹੋਣ ਵਾਲੇ ਇਸ ਸਮਾਗਮ ਦਾ ਮੁੱਖ ਉਦੇਸ਼ ਪੰਜਾਬ ਦੇ ਲੋਕ ਇਤਿਹਾਸ, ਇਸ ਦੀਆਂ ਇਤਿਹਾਸਕ ਪਰੰਪਰਾਵਾਂ, ਲੋਕ ਜੀਵਨ ਅਤੇ ਵਿਰਾਸਤ ਨਾਲ ਜੁੜੇ ਅਹਿਮ ਪਹਿਲੂਆਂ ਬਾਰੇ ਸਾਰਥਕ ਸੰਵਾਦ ਰਚਾਉਣਾ ਹੈ।
ਇਸ ਸਮਾਗਮ ਦੇ ਪ੍ਰਬੰਧਕਾਂ ਭੁਪਿੰਦਰ ਮੱਲ੍ਹੀ, ਲਵਪ੍ਰੀਤ ਸੰਧੂ ਅਤੇ ਰਿੱਕੀ ਬਾਜਵਾ ਨੇ ਕਿਹਾ ਹੈ ਕਿ ਇਸ ਗੱਲਬਾਤ ਰਾਹੀਂ ਪੰਜਾਬੀ ਭਾਈਚਾਰੇ ਨੂੰ ਆਪਣੇ ਇਤਿਹਾਸ ਅਤੇ ਵਿਰਸੇ ਬਾਰੇ ਵਿਦਵਾਨ ਦੇ ਵਿਚਾਰ ਸੁਣਨ ਅਤੇ ਵਿਚਾਰ-ਵਟਾਂਦਰੇ ਵਿੱਚ ਸ਼ਾਮਲ ਹੋਣ ਦਾ ਮੌਕਾ ਮਿਲੇਗਾ। ਅਜਿਹੇ ਸਾਹਿਤਕ ਤੇ ਬੌਧਿਕ ਸਮਾਗਮ ਨਵੀਂ ਪੀੜ੍ਹੀ ਨੂੰ ਆਪਣੀਆਂ ਇਤਿਹਾਸਕ ਜੜ੍ਹਾਂ ਨਾਲ ਜੋੜਨ ਅਤੇ ਪੰਜਾਬ ਦੇ ਲੋਕ ਇਤਿਹਾਸ ਪ੍ਰਤੀ ਚੇਤਨਾ ਪੈਦਾ ਕਰਨ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ। ਉਹਨਾਂ ਪੰਜਾਬੀ ਸਾਹਿਤ, ਇਤਿਹਾਸ ਅਤੇ ਵਿਰਸੇ ਵਿੱਚ ਦਿਲਚਸਪੀ ਰੱਖਣ ਵਾਲੇ ਸਮੂਹ ਲੋਕਾਂ ਨੂੰ ਇਸ ਸਮਾਗਮ ਵਿੱਚ ਸ਼ਾਮਲ ਹੋਣ ਦਾ ਖੁੱਲ੍ਹਾ ਸੱਦਾ ਦਿੱਤਾ ਹੈ।
- Download Babushahi App
-
-