ਆਬੂਧਾਬੀ 'ਚ ਤਲਵੰਡੀ ਚੌਧਰੀਆਂ ਦੇ ਵਿਅਕਤੀ ਦੀ ਮੌਤ
ਬਲਵਿੰਦਰ ਸਿੰਘ ਧਾਲੀਵਾਲ
ਸੁਲਤਾਨਪੁਰ ਲੋਧੀ 8 ਸਤੰਬਰ 2026 - ਇਨਸਾਨ ਆਪਣੇ ਅਤੇ ਪਰਿਵਾਰ ਦੇ ਸੁਨਹਿਰੀ ਭਵਿੱਖ ਲਈ ਹਮੇਸ਼ਾ ਸਖਤ ਮਿਹਨਤ ਕਰਨ ਲਈ ਦੇਸ਼ ਵਿਦੇਸ਼ ਵਿਚ ਵੀ ਪੁੱਜ ਜਾਂਦਾ ਹੈ। ਇਸੇ ਤਰ੍ਹਾਂ ਦਾ ਮਮਲਾ ਤਲਵੰਡੀ ਚੌਧਰੀਆਂ ਦੇ ਇਕ ਗਰੀਬ ਪਰਿਵਾਰ ਦਾ ਸਾਹਮਣਾ ਆਇਆ ਹੈ। ਸੁੱਖਾ ਪੁੱਤਰ ਬਾਵਾ (55) ਨਾਮ ਦਾ ਵਿਅਕਤੀ 14 ਮਹੀਨੇ ਪਹਿਲਾਂ ਆਬੂਧਾਬੀ ਮਿਹਨਤ ਮਜ਼ਦੂਰੀ ਕਰਨ ਲਈ ਗਿਆ ਸੀ। ਜਿਸ ਦੀ ਬੀਤੀ ਰਾਤ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
ਇਸ ਸਬੰਧੀ ਜਦੋਂ ਸੁੱਖੇ ਦੇ ਪਿਤਾ ਬਾਵਾ ਅਤੇ ਪਤਨੀ ਮਨਜੀਤ ਕੌਰ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਦੱਸਿਆ ਕਿ ਉਸ ਨਾਲ ਕਮਰੇ ਵਿਚ ਰਹਿੰਦੇ ਹੋਰ ਬੰਦਿਆਂ ਨੇ ਜਾਣਕਾਰੀ ਦਿੱਤੀ ਕਿ ਪਹਿਲਾਂ ਦੀ ਤਰ੍ਹਾਂ ਕੰਮ ਤੋਂ ਆ ਕੇ ਰੋਟੀ ਖਾਦੀ ਤੇ ਬੈੱਡ ‘ਤੇ ਪੈ ਕੇ ਕੁਝ ਭੈਣ ਭਰਾਵਾਂ ਨੂੰ ਫੋਨ ਕੀਤਾ।ਜਿਸ ਤੋਂ ਬਾਅਦ ਚੁੱਪ ਜਿਹਾ ਹੋ ਗਿਆ, ਉਸ ਨੇ ਤਲਖੀ ਜਿਹੀ ਮਹਿਸੂਸ ਹੋਈ। ਸੁੱਖੇ ਨੂੰ ਐਂਬੂਲੈਂਸ ਰਾਹੀਂ ਨੇੜੇ ਦੇ ਹਸਪਤਾਲ ਪਹੁੰਚਿਆ ਗਿਆ, ਜਿਥੇ ਇਲਾਜ਼ ਦੌਰਾਨ ਮੌਤ ਹੋ ਗਈ।ਆਬੂਧਾਬੀ ਵਿਚ ਲਾਸ਼ ਮੋਰਚਰੀ ‘ਚ ਰੱਖਵਾ ਦਿੱਤੀ ਗਈ ਹੈ।
ਮੇਵਾ ਸਿੰਘ ਵਾਲੇ ਦੇ ਜਸਜੀਤ ਸਿੰਘ ਨੇ ਦੱਸਿਆ ਕਿ ਸੁੱਖਾ ਬਹੁਤ ਹੀ ਗਰੀਬ ਪਰਿਵਾਰ ਨਾਲ ਸਬੰਧ ਰੱਖਦਾ ਹੈ। ਜਿਸ ਕਾਰਨ ਉਹ ਆਪਣੇ ਪਰਿਵਾਰ ਦੀ ਰੋਜ਼ੀ ਰੋਟੀ ਲਈ ਆਬੂਧਾਬੀ ਗਿਆ ਸੀ। ਉਨ੍ਹਾਂ ਕਿਹਾ ਕਿ ਸੁੱਖੇ ਦੀ ਲਾਸ਼ ਤਲਵੰਡੀ ਚੌਧਰੀਆਂ ਲਿਆਉਣ ਲਈ ਪੇਪਰ ਤਿਆਰ ਕਰਵਾਏ ਜਾ ਰਹੇ ਹਨ।
- Download Babushahi App
-
-