ਦਿੱਲੀ ’ਚ ਜੈਵਲਿਨ ਦਾ ਮਹਾਮੁਕਾਬਲਾ — ਰੋਹਿਤ, ਯਸ਼ਵੀਰ ਤੇ ਜੇਨਾ ਸਮੇਤ 7 ਭਾਰਤੀ ਸਿਤਾਰੇ ਆਹਮੋ-ਸਾਹਮਣੇ
---ਇੰਡੀਅਨ ਸੀਰੀਜ਼ ਫਾਈਨਲ ’ਚ ਜੈਵਲਿਨ ਦਾ ਧਮਾਕਾ, 87 ਮੀਟਰ ਕਲੱਬ ਦੇ ਰੋਹਿਤ ਯਾਦਵ ’ਤੇ ਰਹਿਣਗੀਆਂ ਨਜ਼ਰਾਂ
ਸੁਖਮਿੰਦਰ ਭੰਗੂ
ਭਾਰਤੀ ਐਥਲੈਟਿਕਸ ਵਿੱਚ ਜੈਵਲਿਨ ਥ੍ਰੋ ਦਾ ਰੋਮਾਂਚ ਇਕ ਵਾਰ ਫਿਰ ਸਿਖਰ ’ਤੇ ਪਹੁੰਚਣ ਜਾ ਰਿਹਾ ਹੈ। ਦਿੱਲੀ ਦੇ ਇਤਿਹਾਸਕ ਜਵਾਹਰਲਾਲ ਨਹਿਰੂ ਸਟੇਡੀਅਮ ਵਿੱਚ 10 ਸਤੰਬਰ 2026 ਨੂੰ ਹੋਣ ਵਾਲੇ ਇੰਡੀਅਨ ਸੀਰੀਜ਼ ਫਾਈਨਲ ਦੇ ਪੁਰਸ਼ ਜੈਵਲਿਨ ਮੁਕਾਬਲੇ ਵਿੱਚ ਦੇਸ਼ ਦੇ ਸੱਤ ਚੋਟੀ ਦੇ ਥ੍ਰੋਅਰ ਹਿੱਸਾ ਲੈਣਗੇ।
ਇਹ ਕੋਈ ਨਿਯਮਤ ਚੈਂਪੀਅਨਸ਼ਿਪ ਨਹੀਂ, ਸਗੋਂ ਇੱਕ invitational meet ਹੈ। ਇਸ ਲਈ ਇਸ ਮੁਕਾਬਲੇ ਦਾ ਸਭ ਤੋਂ ਵੱਡਾ ਆਕਰਸ਼ਣ ਮੁਕਾਬਲੇ ਦੀ ਗੁਣਵੱਤਾ ਅਤੇ ਭਾਰਤੀ ਜੈਵਲਿਨ ਦੀ ਵਧ ਰਹੀ ਡੂੰਘਾਈ ਹੋਵੇਗੀ।
ਫਾਈਨਲ ਲਈ ਖਿਡਾਰੀ ---ਰੋਹਿਤ ਯਾਦਵ — 87.68 ਮੀਟਰ, ਯਸ਼ਵੀਰ ਸਿੰਘ — 85.41 ਮੀਟਰ
ਆਨੰਦ ਸਿੰਘ — 80.57 ਮੀਟਰ, ਅਰਸ਼ਦੀਪ ਸਿੰਘ — 80.15 ਮੀਟਰ ਕਿਸ਼ੋਰ ਕੁਮਾਰ ਜੇਨਾ — 87.54 ਮੀਟਰ ਵਿਪੁਲ ਯਾਦਵ — 76.31 ਮੀਟਰ
ਅਤੇ ਪਰਮੋਦ — 79.04 ਮੀਟਰ ਹਨ।
ਰੋਹਿਤ ਯਾਦਵ ਦੀਆਂ ਨਜ਼ਰਾਂ 90 ਮੀਟਰ ’ਤੇ
ਰੋਹਿਤ ਯਾਦਵ ਇਸ ਫਾਈਨਲ ਦਾ ਸਭ ਤੋਂ ਵੱਡਾ ਆਕਰਸ਼ਣ ਹਨ। ਉਨ੍ਹਾਂ ਨੇ ਅਗਸਤ 2026 ਵਿੱਚ ਭੁਵਨੇਸ਼ਵਰ ਦੇ ਕਲਿੰਗਾ ਸਟੇਡੀਅਮ ਵਿੱਚ 87.68 ਮੀਟਰ ਦਾ ਨਿੱਜੀ ਸਰਵੋਤਮ ਪ੍ਰਦਰਸ਼ਨ ਕੀਤਾ ਸੀ। ਇਸ ਥ੍ਰੋ ਨਾਲ ਉਹ ਭਾਰਤ ਦੇ ਆਲ-ਟਾਈਮ ਜੈਵਲਿਨ ਲਿਸਟ ਵਿੱਚ ਨੀਰਜ ਚੋਪੜਾ ਤੋਂ ਬਾਅਦ ਦੂਜੇ ਸਥਾਨ ’ਤੇ ਪਹੁੰਚ ਗਏ ਸਨ। ਨੀਰਜ ਦਾ ਰਾਸ਼ਟਰੀ ਰਿਕਾਰਡ 90.23 ਮੀਟਰ ਹੈ।
ਇਸ ਲਈ 10 ਸਤੰਬਰ ਨੂੰ JLN ਸਟੇਡੀਅਮ ਵਿੱਚ ਸਭ ਤੋਂ ਵੱਡਾ ਸਵਾਲ ਇਹ ਹੋਵੇਗਾ—ਕੀ ਰੋਹਿਤ ਇੱਕ ਵਾਰ ਫਿਰ 87 ਮੀਟਰ ਤੋਂ ਪਾਰ ਜਾ ਸਕਦੇ ਹਨ ਜਾਂ 90 ਮੀਟਰ ਦੇ ਨੇੜੇ ਪਹੁੰਚ ਸਕਦੇ ਹਨ?
ਯਸ਼ਵੀਰ ਸਿੰਘ ਵੀ ਬਣੇ ਵੱਡੇ ਦਾਅਵੇਦਾਰ
ਯਸ਼ਵੀਰ ਸਿੰਘ ਦਾ 85.41 ਮੀਟਰ PB ਉਨ੍ਹਾਂ ਨੂੰ ਇਸ ਮੁਕਾਬਲੇ ਵਿੱਚ ਰੋਹਿਤ ਤੋਂ ਬਾਅਦ ਸਭ ਤੋਂ ਮਜ਼ਬੂਤ ਦਾਅਵੇਦਾਰਾਂ ਵਿੱਚ ਰੱਖਦਾ ਹੈ। ਹਾਲ ਹੀ ਵਿੱਚ ਉਨ੍ਹਾਂ ਨੂੰ ਏਸ਼ੀਆਈ ਖੇਡਾਂ ਲਈ ਭਾਰਤੀ ਟੀਮ ਵਿੱਚ ਨੀਰਜ ਚੋਪੜਾ ਦੀ ਥਾਂ ਚੁਣਿਆ ਗਿਆ ਹੈ।
ਇਹ ਉਨ੍ਹਾਂ ਲਈ ਸਿਰਫ਼ ਇੱਕ ਹੋਰ ਮੁਕਾਬਲਾ ਨਹੀਂ ਹੋਵੇਗਾ, ਬਲਕਿ ਏਸ਼ੀਆਈ ਖੇਡਾਂ ਤੋਂ ਪਹਿਲਾਂ ਆਪਣੀ ਲੈਅ ਅਤੇ ਆਤਮ-ਵਿਸ਼ਵਾਸ ਨੂੰ ਪਰਖਣ ਦਾ ਮਹੱਤਵਪੂਰਨ ਮੌਕਾ ਵੀ ਹੋਵੇਗਾ।
80 ਮੀਟਰ ਪਾਰ ਵਾਲੀ ਨਵੀਂ ਪੀੜ੍ਹੀ
22 ਸਾਲਾ ਆਨੰਦ ਸਿੰਘ ਨੇ ਜੁਲਾਈ 2026 ਵਿੱਚ ਚੀਨ ਦੇ ਔਰਡੋਸ ਵਿੱਚ Asian U23 Athletics Championships ਦੌਰਾਨ ਆਖਰੀ ਕੋਸ਼ਿਸ਼ ਵਿੱਚ 80.57 ਮੀਟਰ ਦਾ ਨਵਾਂ ਨਿੱਜੀ ਰਿਕਾਰਡ ਬਣਾਉਂਦਿਆਂ ਜੈਵਲਿਨ ਦਾ ਸੋਨ ਤਮਗਾ ਜਿੱਤਿਆ ਸੀ। World Athletics ਵੀ 80.57 ਮੀਟਰ ਨੂੰ ਉਸਦਾ PB ਦਰਜ ਕਰਦਾ ਹੈ।
ਅਰਸ਼ਦੀਪ ਸਿੰਘ ਵੀ 80 ਮੀਟਰ ਕਲੱਬ ਵਿੱਚ ਹਨ। ਉਸ ਦਾ 80.15 ਮੀਟਰ PB 13 ਜੂਨ 2026 ਨੂੰ ਲੁਧਿਆਣਾ ਦੇ ਗੁਰੂ ਨਾਨਕ ਸਟੇਡੀਅਮ ਵਿੱਚ ਦਰਜ ਹੋਇਆ ਸੀ।
ਕਿਸ਼ੋਰ ਜੇਨਾ ਦੀ ਵਾਪਸੀ ’ਤੇ ਵੀ ਨਜ਼ਰ
ਕਿਸ਼ੋਰ ਕੁਮਾਰ ਜੇਨਾ ਇਸ ਲਾਈਨ-ਅੱਪ ਦਾ ਸਭ ਤੋਂ ਤਜਰਬੇਕਾਰ ਨਾਮ ਹੈ। ਉਨ੍ਹਾਂ ਦਾ 87.54 ਮੀਟਰ ਨਿੱਜੀ ਸਰਵੋਤਮ ਪ੍ਰਦਰਸ਼ਨ 2023 ਵਿੱਚ ਆਇਆ ਸੀ। ਇਸੇ ਪ੍ਰਦਰਸ਼ਨ ਨੇ ਉਨ੍ਹਾਂ ਨੂੰ ਭਾਰਤ ਦੇ ਜੈਵਲਿਨ ਇਤਿਹਾਸ ਵਿੱਚ ਇੱਕ ਮਹੱਤਵਪੂਰਨ ਸਥਾਨ ਦਿਵਾਇਆ।
ਜੇਨਾ ਨੇ 2023 ਏਸ਼ੀਆਈ ਖੇਡਾਂ ਵਿੱਚ ਚਾਂਦੀ ਦਾ ਤਮਗਾ ਜਿੱਤ ਕੇ ਨੀਰਜ ਚੋਪੜਾ ਨਾਲ ਭਾਰਤ ਨੂੰ ਇਤਿਹਾਸਕ 1-2 ਦਿਵਾਇਆ ਸੀ ਅਤੇ 2024 ਪੈਰਿਸ ਓਲੰਪਿਕ ਵਿੱਚ ਵੀ ਭਾਰਤ ਦੀ ਨੁਮਾਇੰਦਗੀ ਕੀਤੀ।
ਹਾਲਾਂਕਿ ਪਿਛਲੇ ਅਧਿਕਾਰਤ Indian Athletics Series ਮੁਕਾਬਲਿਆਂ ਵਿੱਚ ਰੋਹਿਤ, ਯਸ਼ਵੀਰ, ਅਰਸ਼ਦੀਪ ਅਤੇ ਆਨੰਦ ਦੇ ਨਤੀਜੇ ਵੱਖਰੇ ਰਹੇ ਹਨ—ਉਦਾਹਰਨ ਲਈ ਜੂਨ 2026 ਦੇ ਲੁਧਿਆਣਾ ਸੀਰੀਜ਼ ਵਿੱਚ ਰੋਹਿਤ 83.76m, ਯਸ਼ਵੀਰ 82.93m ਅਤੇ ਅਰਸ਼ਦੀਪ 80.15m ਰਹੇ ਸਨ।
ਦਿੱਲੀ ਵਿੱਚ ਹੋਣ ਵਾਲਾ ਇਹ ਮੁਕਾਬਲਾ ਇੱਕ ਵਾਰ ਫਿਰ ਸਾਬਤ ਕਰ ਸਕਦਾ ਹੈ ਕਿ ਨੀਰਜ ਚੋਪੜਾ ਤੋਂ ਇਲਾਵਾ ਭਾਰਤ ਕੋਲ ਹੁਣ ਜੈਵਲਿਨ ਵਿੱਚ ਇੱਕ ਮਜ਼ਬੂਤ ਅਤੇ ਮੁਕਾਬਲੇਬਾਜ਼ ਬੈਂਚ ਵੀ ਤਿਆਰ ਹੋ ਚੁੱਕੀ ਹੈ।
ਖਾਸ ਗੱਲ 87.68m ਰੋਹਿਤ ਯਾਦਵ ਦਾ PB ਹੈ ਅਤੇ ਇਹ ਨੀਰਜ ਚੋਪੜਾ ਦੇ 90.23m ਰਾਸ਼ਟਰੀ ਰਿਕਾਰਡ ਤੋਂ ਸਿਰਫ਼ 2.55m ਪਿੱਛੇ ਹੈ। ਦੇਖਦੇ ਆ ਹੁਣ ਕਿਸਮੇ ਕਿਤਨਾ ਹੈ ਦਮ।

-
ਸੁਖਮਿੰਦਰ ਭੰਗੂ , writer
bhangoo1164@gmail.com
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.