ਅਕਾਲੀ ਦਲ ਪੁਨਰ ਸੁਰਜੀਤ ਨੇ ਤੇਜਾ ਸਿੰਘ ਸਮੁੰਦਰੀ ਦੇ 100ਵੇਂ ਸ਼ਹੀਦੀ ਦਿਹਾੜੇ ’ਤੇ ਕਰਵਾਇਆ ਸਮਾਗਮ
ਬਾਬੂਸ਼ਾਹੀ ਨੈਟਵਰਕ
ਅੰਮ੍ਰਿਤਸਰ, 17 ਜੁਲਾਈ, 2026: ਅਕਾਲੀ ਦਲ ਪੁਨਰ ਸੁਰਜੀਤ ਵੱਲੋਂ ਅੱਜ ਜਥੇਦਾਰ ਤੇਜਾ ਸਿੰਘ ਸਮੁੰਦਰੀ ਦੇ 100ਵੇਂ ਸ਼ਹੀਦੀ ਦਿਹਾੜੇ ’ਤੇ ਗੁਰਦੁਆਰਾ ਬੁਰਜ ਬਾਬਾ ਅਕਾਲੀ ਫੂਲਾ ਸਿੰਘ ਜੀ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਸਮਾਗਮ ਕੀਤੇ ਗਏ। ਇਸ ਮੌਕੇ ਸੀਨੀਅਰ ਲੀਡਰਸ਼ਿਪ ਤੋ ਇਲਾਵਾ ਜਥੇਦਾਰ ਤੇਜਾ ਸਿੰਘ ਸਮੁੰਦਰੀ ਦੇ ਪੋਤਰੇ ਤਰਨਜੀਤ ਸਿੰਘ ਸੰਧੂ ਜੋ ਦਿੱਲੀ ਵਿਖੇ ਉਪ ਰਾਜਪਾਲ ਵਜੋਂ ਸੇਵਾਵਾਂ ਨਿਭਾ ਰਹੇ ਹਨ, ਨੇ ਵੀ ਹਾਜ਼ਰੀ ਭਰੀ।
ਤਰਨਜੀਤ ਸਿੰਘ ਸੰਧੂ ਨੇ ਇਹ ਸਮਾਗਮ ਕਰਵਾਉਣ ਲਈ ਪ੍ਰਬੰਧਕਾਂ ਦਾ ਧੰਨਵਾਦ ਕੀਤਾ। ਇਸ ਮੌਕੇ ਉਹਨਾਂ ਨੇ ਜਥੇਦਾਰ ਸਮੁੰਦਰੀ ਦੇ ਜੀਵਨ ’ਤੇ ਝਾਤ ਪੁਆਈ ਤੇ ਉਹਨਾਂ ਵੱਲੋਂ ਕੌਮ ਵਾਸਤੇ ਕੀਤੇ ਕੰਮਾਂ ਦਾ ਵਰਣਨ ਵੀ ਕੀਤਾ।
ਅੱਜ ਦੇ ਸਮਾਗਮ ਵਿੱਚ ਅਕਾਲ ਤਖ਼ਤ ਦੇ ਜਥੇਦਾਰ ਤੇਜਾ ਸਿੰਘ ਭੁੱਚਰ ਅਤੇ ਅਕਾਲੀ ਲਹਿਰ ਦੇ ਪਹਿਲੇ ਸ਼ਹੀਦ ਭਾਈ ਹਜਾਰਾਂ ਸਿੰਘ ਅਲਾਦੀਨਪੁਰ ਨੂੰ ‘ਕੌਮੀ ਪਰਵਾਨੇ ‘ ਅਵਾਰਡ ਨਾਲ ਸਨਮਾਨਿਤ ਕੀਤਾ ਜੋ ਉਹਨੇ ਦੇ ਪਰਿਵਾਰ ਵਾਲੇ ਕ੍ਰਮਵਾਰ ਰਘਬੀਰ ਸਿੰਘ ਜੀ ਅਤੇ ਭਾਗ ਸਿੰਘ ਜੀ ਨੇ ਪ੍ਰਾਪਤ ਕੀਤਾ।
ਅੱਜ ਦੇ ਸਮਾਗਮ ਵਿਚ ਉੱਘੇ ਸਿੱਖ ਵਿਦਵਾਨ ਹਰਿੰਦਰ ਸਿੰਘ ਖਾਲਸਾ ਅਤੇ ਡਾਕਟਰ ਕਸ਼ਮੀਰ ਸਿੰਘ ਨੇ ਇਤਿਹਾਸ ਤੇ ਝਾਤ ਮਾਰਵਾਈ ।
- Download Babushahi App
-
-