ਮਨਰੇਗਾ ਮੁਲਾਜ਼ਮਾਂ ਤੇ ਕੀਤਾ ਲਾਠੀ ਚਾਰਜ ਅਤੀ ਨਿੰਦਣ ਯੋਗ
ਲਾਠੀ ਗੋਲੀ ਨਾਲ ਲੋਕ ਸੰਘਰਸ਼ਾਂ ਨੂੰ ਨਹੀਂ ਦਵਾਇਆ ਜਾ ਸਕਦਾ
ਗੁਰਪ੍ਰੀਤ ਸਿੰਘ ਜਖਵਾਲੀ
ਪਟਿਆਲਾ15 ਜੁਲਾਈ 2026:- ਆਪਣੀਆਂ ਸੇਵਾਵਾਂ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਵਿੱਚ ਮਰਜ਼ ਕਰਕੇ ਪੱਕੀਆਂ ਕਰਵਾਉਣ ਅਤੇ 6 ਤੋਂ 8 ਮਹੀਨਿਆਂ ਦੀ ਬਕਾਇਆ ਤਨਖ਼ਾਹ ਜਾਰੀ ਕਰਨ ਦੀ ਮੰਗ ਨੂੰ ਲੈਕੇ ਸੰਘਰਸ਼ ਕਰ ਰਹੇ ਮਨਰੇਗਾ ਮੁਲਾਜ਼ਮਾਂ ਦਾ ਅੱਜ ਇੱਥੇ ਪੰਚਾਇਤ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਦੀ ਰਿਹਾਇਸ਼ ਦੇ ਅੱਗੇ ਧਰਨਾ ਰੱਖਿਆ ਗਿਆ ਸੀ। ਪੁਲਿਸ ਪ੍ਰਸ਼ਾਸਨ ਨੂੰ ਲਿਖਤੀ ਰੂਪ ਵਿੱਚ ਪਹਿਲਾਂ ਹੀ ਭੇਜਿਆ ਗਿਆ ਸੀ। ਮੀਡੀਆ ਰਾਹੀਂ ਅਤੇ ਸੀਨੀਅਰ ਪੁਲਿਸ ਕਪਤਾਨ ਮੈਡਮ ਦਰਪਨ ਆਹਲੂਵਾਲੀਆ ਜੀ ਨੂੰ ਮਿਲਕੇ ਮਨਰੇਗਾ ਕਰਮਚਾਰੀ ਮੁਲਾਜ਼ਮ ਯੂਨੀਅਨ ਵੱਲੋਂ ਪਹਿਲਾਂ ਹੀ ਧਰਨੇ ਸੰਬੰਧੀ ਜਾਣਕਾਰੀ ਦਿੱਤੀ ਗਈ ਸੀ। ਅੱਜ ਜਦੋਂ ਮਨਰੇਗਾ ਮੁਲਾਜ਼ਮ ਮਿਉਂਸਪਲ ਪਾਰਕ ਇੱਕੱਠੇ ਹੋਏ ਤਾਂ ਇਕੱਠ ਬੇਹਿਸਾਬਾ ਹੋਣ ਕਾਰਨ ਪ੍ਰਬੰਧਾਂ ਦੀ ਘਾਟ ਪੈ ਗਈ। ਮੁਲਾਜ਼ਮਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਕੋਈ ਹੱਲ ਇਸ ਮਸਲੇ ਦਾ ਕੀਤਾ ਜਾਵੇ। ਜਦੋਂ ਕੋਈ ਵੀ ਪ੍ਰਸ਼ਾਸਨਿਕ ਅਧਿਕਾਰੀ ਧਰਨੇ ਵਿੱਚ ਨਾ ਪੁੱਜਾ ਤਾਂ ਯੂਨੀਅਨ ਵੱਲੋਂ 30 ਮਿੰਟ ਦਾ ਸਮਾਂ ਦੇ ਕੇ ਮਾਰਚ ਕਰਨ ਅਤੇ ਪੰਚਾਇਤ ਮੰਤਰੀ ਦੀ ਕੋਠੀ ਅੱਗੇ ਧਰਨਾ ਲਗਾਉਣ ਦਾ ਐਲਾਨ ਕੀਤਾ। ਜਦੋਂ ਧਰਨਾਕਾਰੀਆਂ ਮਾਰਚ ਕਰਦੇ ਹੋਏ ਪੰਚਾਇਤ ਮੰਤਰੀ ਦੀ ਰਿਹਾਇਸ਼ ਵੱਲ ਵਧੇ ਲੱਗੇ ਤਾਂ ਪ੍ਰਸ਼ਾਸਨ ਨੇ ਬੈਰੀਅਰ ਲਗਾ ਕੇ ਰੋਕ ਲਿਆ ਗਿਆ। ਮੁਲਾਜ਼ਮਾਂ ਨੇ ਉੱਥੋਂ ਹੀ ਧਰਨਾ ਸ਼ੁਰੂ ਕੀਤਾ। ਇੱਕ ਘੰਟਾ ਉਡੀਕ ਕਰਨ ਤੋਂ ਬਾਅਦ ਕੁੱਝ ਮੁਲਾਜ਼ਮ ਗਰਮੀਂ ਕਾਰਨ ਬੇਹੋਸ਼ ਹੋ ਗੇ ਜਿਨ੍ਹਾਂ ਨੂੰ ਹਸਪਤਾਲ ਵਿੱਚ ਭਰਤੀ ਕਰਨਾ ਪਿਆ। ਯੂਨੀਅਨ ਨੇ ਪ੍ਰਸ਼ਾਸਨ ਤੋਂ ਪੀਣ ਵਾਲੇ ਪਾਣੀ ਅਤੇ ਛਾਂ ਦੀ ਮੰਗ ਕੀਤੀ ਪ੍ਰੰਤੂ ਮੌਕੇ ਤੇ ਮੌਜੂਦ ਉਪ ਪੁਲਿਸ ਕਪਤਾਨ ਨੇ ਮਨ੍ਹਾ ਕਰ ਦਿੱਤਾ। ਇਸਤੇ ਯੂਨੀਅਨ ਨੇ ਮੰਗ ਕੀਤੀ ਕਿ ਸਾਨੂੰ ਕਲੋਨੀ ਵਿੱਚ ਬਣੇ ਪਾਰਕ ਵਿੱਚ ਬੈਠ ਜਾਣ ਦਿਉ ਕਿਉਂਕਿ ਸੜਕ ਤੇ ਬੈਠਣਾ ਸੰਭਵ ਨਹੀਂ ਸੀ। ਇਸ ਤੇ ਪੁਲਿਸ ਪ੍ਰਸ਼ਾਸਨ ਨੇ ਕੋਈ ਗੱਲ ਨਹੀਂ ਸੁਣੀ ਤਾਂ ਨਰੇਗਾ ਮੁਲਾਜ਼ਮ ਬੈਰੀਕੇਟ ਪਾਸੇ ਕਰਕੇ ਕਲੋਨੀ ਵਿੱਚ ਦਾਖ਼ਲ ਹੋਣ ਲੱਗੇ। ਇਸ ਤੇ ਖ਼ਤਰਨਾਕ ਢੰਗ ਨਾਲ ਲਾਠੀਚਾਰਜ ਹੋਇਆ। ਪਾਣੀ ਦੀਆਂ ਬੁਛਾੜਾਂ ਛੱਡੀਆਂ, ਅੱਥਰੂ ਗੈਸ ਦੇ ਖ਼ਤਰਨਾਕ ਗੋਲ਼ੇ ਛੱਡੇ ਗਏ। ਜਿਸ ਵਿੱਚ ਇੱਕ ਮੁਲਾਜ਼ਮ ਸੁਦਾਗਰ ਸਿੰਘ ਫਤਿਹਗੜ੍ਹ ਸਾਹਿਬ ਦੀ ਲੱਤ ਦੋ ਥਾਂ ਤੋਂ ਟੁੱਟ ਗਈ। ਦਰਜ਼ਨ ਤੋਂ ਵੱਧ ਮੁਲਾਜ਼ਮ ਜ਼ਖ਼ਮੀ ਹੋ ਗਏ ਜਿੰਨਾਂ ਨੂੰ ਮੁਲਾਜ਼ਮਾਂ ਨੇ ਹੀ ਬੜੀ ਮੁਸ਼ਕਲ ਨਾਲ ਹਸਪਤਾਲ ਪਹੁੰਚਾਇਆ। ਬਾਅਦ ਵਿੱਚ ਲੱਤ ਬੁਰੀ ਤਰ੍ਹਾਂ ਟੁੱਟਣ ਕਾਰਨ ਸੁਦਾਗਰ ਸਿੰਘ ਨੂੰ ਮੋਹਾਲੀ ਰੈਫਰ ਕਰ ਦਿੱਤਾ ਗਿਆ। ਵੱਡੀ ਗਿਣਤੀ ਵਿੱਚ ਮੁਲਾਜ਼ਮ ਵੱਖ-ਵੱਖ ਹਸਪਤਾਲਾਂ ਵਿੱਚ ਦਾਖਲ ਹਨ। ਜਨਤਕ ਜਥੇਬੰਦੀਆਂ ਨੇ ਸਾਂਝੀ ਮੋਰਚੇ ਦੇ ਆਗੂਆਂ ਨੇ ਚਿਤਾਵਨੀ ਭਰੇ ਲਹਿਜੇ ਨਾਲ ਕਿਹਾ ਕਿ ਲਾਠੀ ਗੋਲੀ ਕਿਸੇ ਮਸਲੇ ਦਾ ਹੱਲ ਨਹੀਂ ਚੰਗੀ ਗੱਲ ਤਾਂ ਇਹ ਸੀ ਕਿ ਇਹਨਾ ਨਾਲ ਬਹਿ ਕੇ ਕੋਈ ਗੱਲ ਕੀਤੀ ਜਾਂਦੀ ਤੇ ਇਹਨਾਂ ਦੇ ਮਸਲੇ ਨੂੰ ਹੱਲ ਕੀਤਾ ਜਾਂਦਾ ਪ੍ਰੈਸ ਦੇ ਨਾਂ ਬਿਆਨ ਜਾਰੀ ਕਰਦਿਆਂ ਜਨਤਕ ਜਥੇਬੰਦੀਆਂ ਦੇ ਸਾਂਝੇ ਮੋਰਚੇ ਦੇ ਆਗੂਆਂ ਦਰਸ਼ਨ ਬੇਲੂ ਮਾਜਰਾ, ਜਸਵਿੰਦਰ ਸਿੰਘ ਸੌਜਾ, ਲਖਵਿੰਦਰ ਸਿੰਘ ਖਾਨਪੁਰ, ਜਸਵੀਰ ਖੋਖਰ, ਸਵਰਨ ਸਿੰਘ ਬੰਗਾਂ, ਰਾਜਪਾਲ ਸਿੰਘ ਲਸੋਈ, ਧਰਮਪਾਲ ਸਿੰਘ ਲੌਟ ਪਰਲਾਦ ਸਿੰਘ ਨਿਆਲ ਧੰਨਾ ਸਿੰਘ ਦੋਣ ਕਲਾਂ, ਅਮਰਜੀਤ ਘਨੌਰ, ਮਲਕੀਤ ਸਿੰਘ ਨਿਆਲ ਕੁਲਦੀਪ ਘੱਗਾ, ਹਰਦੇਵ ਸਿੰਘ ਸਮਾਣਾ, ਨਾਥ ਸਿੰਘ ਬੁਜਰਕ, ਦਿਆਲ ਸਿੰਘ ਸਿੱਧੂ ਸੁੱਚਾ ਸਿੰਘ ਕੌਲ,ਸਤਪਾਲ ਸਿੰਘ ਨੂਰਖੈੜੀਆਂ,ਸੁਖਪਾਲ ਸਿੰਘ ਕਾਦਰਾਬਾਦ ਤੇ ਸਰੇਸ਼ ਸਮਾਣਾ ਮੈਂ ਕਿਹਾ ਕਿ ਜਿੱਥੇ ਉਹ ਅੱਜ ਦੀ ਇਸ ਘਟਨਾ ਦੀ ਕਰੜੇ ਸ਼ਬਦਾਂ ਵਿੱਚ ਨਿਖੇਦੀ ਕਰਦੇ ਹਾਂ ਉਥੇ ਸਰਕਾਰ ਨੂੰ ਇਹ ਚੇਤਾਵਨੀ ਦਿੰਦੇ ਹਨ ਕਿ ਲਾਠੀ ਤੇ ਗੋਲੀ ਦਾ ਰਾਹ ਮੜੀਆਂ ਨੂੰ ਜਾਂਦਾ ਹੈ ਇਸ ਦੇ ਨਾਲ ਜਿੱਥੇ ਲੋਕਾਂ ਦਾ ਨੁਕਸਾਨ ਹੋ ਰਿਹਾ ਹੈ ਇੱਥੇ ਇਹ ਹੱਥ ਕੰਡੇ ਸਰਕਾਰ ਨੂੰ ਵੀ ਲੈ ਬੈਠਣਗੇ ਇਸ ਲਈ ਸਰਕਾਰ ਨੂੰ ਵੱਖ ਵੱਖ ਧਿਰਾਂ ਜੋ ਸੰਘਰਸ਼ ਦੇ ਮੈਦਾਨ ਵਿੱਚ ਹਨ ਆਪਣੀਆਂ ਫੋਕੀਆਂ ਡਰਾਮੇਬਾਜ਼ੀਆਂ ਛੱਡ ਕੇ ਇਹਨਾਂ ਨਾਲ ਗੱਲਬਾਤ ਕਰਨੀ ਚਾਹੀਦੀ ਹੈ ਤੇ ਲੋਕਾਂ ਦੇ ਮਸਲੇ ਚੁਟਕਲਿਆਂ ਨਾਲ ਨਹੀਂ ਸੀਰੀਅਸ ਹੋ ਕੇ ਹੱਲ ਹੁੰਦੇ ਹਨ ਹਨ। ਜਨਤਕ ਜਥੇਬੰਦੀ ਦੇ ਸਾਂਝੇ ਮੋਰਚੇ ਦੇ ਆਗੂਆਂ ਨੇ ਕਿਹਾ ਕਿ ਜਿੱਥੇ ਉਹ ਪਹਿਲਾਂ ਵੀ ਇਹਨਾਂ ਮੁਲਾਜ਼ਮਾਂ ਦੀ ਡਟਵੀ ਹਿਮਾਇਤ ਕਰਦੇ ਰਹੇ ਹਨ ਅੱਗੇ ਵੀ ਇਹਨਾਂ ਦੀ ਮਦਦ ਕਰਾਂਗੇ ।
- Download Babushahi App
-
-