ਕਈ ਆਗੂ ਅਕਾਲੀ ਦਲ 'ਵਾਰਿਸ ਪੰਜਾਬ ਦੇ' ਵਿੱਚ ਸ਼ਾਮਿਲ
ਕਾਰਜਕਾਰੀ ਪ੍ਰਧਾਨ ਬਾਪੂ ਤਰਸੇਮ ਸਿੰਘ ਖਾਲਸਾ, ਵਿਧਾਇਕ ਮਨਪ੍ਰੀਤ ਸਿੰਘ ਇਆਲੀ ਸਣੇ ਸਮੂਹ ਲੀਡਰਸ਼ਿਪ ਨੇ ਕੀਤਾ ਪਾਰਟੀ ਵਿੱਚ ਸਵਾਗਤ
ਲੁਧਿਆਣਾ, 6 ਜੁਲਾਈ: ਅਕਾਲੀ ਦਲ 'ਵਾਰਿਸ ਪੰਜਾਬ ਦੇ' ਕਾਫਲੇ ਵਿੱਚ ਉਸ ਵੇਲੇ ਵੱਡਾ ਵਾਧਾ ਹੋਇਆ, ਜਦੋਂ ਆਤਮ ਨਗਰ ਵਿਧਾਨ ਸਭਾ ਹਲਕੇ ਵਿੱਚ ਢੰਡ ਪੈਲਸ, ਡਾਬਾ ਰੋਡ ਵਿਖੇ ਆਯੋਜਿਤ ਇੱਕ ਪ੍ਰੋਗਰਾਮ ਦੌਰਾਨ ਬੈਂਸ ਭਰਾ ਆਪਣੇ ਸਾਥੀਆਂ ਸਣੇ ਪਾਰਟੀ ਵਿੱਚ ਸ਼ਾਮਿਲ ਹੋ ਗਏ। ਪਾਰਟੀ ਦੇ ਕਾਰਜਕਾਰੀ ਪ੍ਰਧਾਨ ਬਾਪੂ ਤਰਸੇਮ ਸਿੰਘ ਖਾਲਸਾ, ਸੀਨੀਅਰ ਆਗੂ ਤੇ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਸਣੇ ਪਾਰਟੀ ਦੇ ਸਮੂਹ ਸੀਨੀਅਰ ਆਗੂਆਂ ਵੱਲੋਂ ਤਰਲੋਚਨ ਸਿੰਘ ਬੈਂਸ, ਸੁਖਵਿੰਦਰ ਸਿੰਘ ਬੈਂਸ, ਮਨਦੀਪ ਸਿੰਘ ਬੈਂਸ ਅਤੇ ਉਹਨਾਂ ਦੇ ਸਾਥੀਆਂ ਦਾ ਗਰਮ ਜੋਸ਼ੀ ਨਾਲ ਅਕਾਲੀ ਦਲ 'ਵਾਰਿਸ ਪੰਜਾਬ ਦੇ' ਵਿੱਚ ਸਵਾਗਤ ਕੀਤਾ ਗਿਆ।
ਇਸ ਮੌਕੇ ਸੰਬੋਧਨ ਕਰਦਿਆਂ, ਲੋਕ ਸਭਾ ਮੈਂਬਰ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਦੇ ਪਿਤਾ ਅਤੇ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਬਾਪੂ ਤਰਸੇਮ ਸਿੰਘ ਖਾਲਸਾ ਨੇ ਕਿਹਾ ਕਿ ਪਾਰਟੀ ਦਾ ਕਾਫਿਲਾ ਦਿਨੋ ਦਿਨ ਵੱਧਦਾ ਜਾ ਰਿਹਾ ਹੈ। ਰਸਤੇ ਵਿੱਚ ਲੋਕ ਸਾਨੂੰ ਰੋਕ ਕੇ ਪਾਰਟੀ ਦੀਆਂ ਨੀਤੀਆਂ ਪ੍ਰਤੀ ਸਮਰਥਨ ਪ੍ਰਗਟਾਉਂਦੇ ਹਨ ਅਤੇ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਦੀ ਵਾਪਸੀ ਬਾਰੇ ਵੀ ਪੁੱਛਦੇ ਹਨ। ਉਹਨਾਂ ਨੇ ਕਿਹਾ ਕਿ ਅਕਾਲੀ ਦਲ 'ਵਾਰਿਸ ਪੰਜਾਬ ਦੇ' ਇੱਕ ਲਹਿਰ ਬਣ ਚੁੱਕੀ ਹੈ। ਬੀਤੇ ਦਿਨੀ ਲੁਧਿਆਣਾ ਮਹਾਂਨਗਰ ਦੇ ਗਿੱਲ ਵਿਧਾਨ ਸਭਾ ਹਲਕੇ ਵਿੱਚੋਂ ਦਰਸ਼ਨ ਸਿੰਘ ਸ਼ਿਵਾਲਕ ਸਾਥੀਆਂ ਸਮੇਤ ਪਾਰਟੀ ਵਿੱਚ ਸ਼ਾਮਿਲ ਹੋਏ ਸਨ ਅਤੇ ਅੱਜ ਇੰਨਾ ਵੱਡਾ ਕਾਫਿਲਾ ਆਤਮ ਨਗਰ ਵਿਧਾਨ ਸਭਾ ਹਲਕੇ ਵਿੱਚ ਜੁੜਿਆ ਹੈ।
ਵਿਧਾਇਕ ਅਤੇ ਸੀਨੀਅਰ ਆਗੂ ਮਨਪ੍ਰੀਤ ਸਿੰਘ ਇਆਲੀ ਨੇ ਕਿਹਾ ਕਿ ਅਕਾਲੀ ਦਲ 'ਵਾਰਿਸ ਪੰਜਾਬ ਦੇ' ਇੱਕੋ-ਇੱਕ ਖੇਤਰੀ ਪਾਰਟੀ ਹੈ, ਜਿਸ ਉੱਪਰ ਪੰਜਾਬ ਦੇ ਲੋਕ ਭਰੋਸਾ ਕਰਦੇ ਹਨ। ਉਹਨਾਂ ਨੇ ਕਿਹਾ ਕਿ ਵੱਡੀ ਗਿਣਤੀ ਵਿੱਚ ਲੋਕ ਪਾਰਟੀ ਦਾ ਹਿੱਸਾ ਬਣ ਰਹੇ ਹਨ। ਉਹਨਾਂ ਨੇ ਸਪਸ਼ਟ ਕੀਤਾ ਕਿ ਪੰਥ ਅਤੇ ਪੰਜਾਬ ਹਿਤੈਸ਼ੀ ਸੋਚ ਰੱਖਣ ਵਾਲੇ ਆਗੂਆਂ ਤੇ ਵਰਕਰਾਂ ਦਾ ਵੀ ਪਾਰਟੀ ਵਿੱਚ ਸਵਾਗਤ ਹੈ। ਆਉਂਦੇ ਦਿਨਾਂ ਦੌਰਾਨ ਹੋਰ ਵੀ ਲੋਕ ਪਾਰਟੀ ਦਾ ਹਿੱਸਾ ਬਣਦੇ ਨਜ਼ਰ ਆਉਣਗੇ। ਅਮਰਜੀਤ ਸਿੰਘ ਵਿਨਚੜੀ ਪੰਚ ਪ੍ਰਧਾਨੀ ਨੇ ਕਿਹਾ ਕਿ ਸਾਰਿਆਂ ਨੂੰ ਜਾਤਾਂ ਪਾਤਾਂ ਧਰਮਾਂ ਵਰਗਾ ਤੋਂ ਉੱਪਰ ਉੱਠ ਕੇ ਅਕਾਲੀ ਦਲ ਵਾਰਸ ਪੰਜਾਬ ਦੇ ਨਾਲ ਜੁੜਣਾ ਚਾਹੀਦਾ ਹੈ।
ਭਾਈ ਹਰਭਜਨ ਸਿੰਘ ਤੋੜ ਪੰਚ ਪ੍ਰਧਾਨੀ ਨੇ ਕਿਹਾ ਕਿ ਨੌਜਵਾਨਾਂ ਨੂੰ ਆਪਣਾ ਭਵਿੱਖ ਬਚਾਉਣ ਲਈ ਅਤੇ ਪੰਜਾਬ ਨੂੰ ਬਚਾਉਣ ਲਈ ਭਾਈ ਅੰਮ੍ਰਿਤਪਾਲ ਸਿੰਘ ਦਾ ਸਾਥ ਦੇਣਾ ਚਾਹੀਦਾ ਹੈ। ਇਸ ਦੌਰਾਨ ਪਾਰਟੀ ਦੇ ਮੁੱਖ ਬੁਲਾਰੇ ਜਸਕਰਨ ਸਿੰਘ ਕਾਹਨ ਸਿੰਘ ਵਾਲਾ ਨੇ ਲੋਕਾਂ ਨੂੰ ਵਿਰੋਧੀਆਂ ਦੇ ਝੂਠੇ ਦਾਅਵਿਆਂ ਪ੍ਰਤੀ ਸਾਵਧਾਨ ਕੀਤਾ। ਉਹਨਾਂ ਨੇ ਕਿਹਾ ਕਿ ਪੰਜਾਬ ਨੂੰ ਤਰੱਕੀ ਅਤੇ ਖੁਸ਼ਹਾਲੀ ਦੀ ਲੋੜ ਹੈ, ਜੋ ਸਿਰਫ ਅਕਾਲੀ ਦਲ 'ਵਾਰਿਸ ਪੰਜਾਬ ਦੇ' ਵੱਲੋਂ ਇੱਕ ਪੰਥਕ ਸਰਕਾਰ ਦੇ ਰੂਪ ਵਿੱਚ ਹੀ ਦਿੱਤੀ ਜਾ ਸਕਦੀ ਹੈ। ਪਰਮਜੀਤ ਸਿੰਘ ਜੌਹਲ ਕੋਆਰਡੀਨੇਟਰ ਪਾਰਟੀ ਨੇ ਕਿਹਾ ਕਿ ਸਾਰੇ ਪੰਜਾਬ ਵਿੱਚ ਭਾਈ ਅੰਮ੍ਰਿਤ ਪਾਲ ਸਿੰਘ ਦੇ ਨਾਲ ਲੋਕ ਅਤੇ ਨੌਜਵਾਨ ਜੁੜ ਰਹੇ ਹਨ।
ਪਾਰਟੀ ਵਿੱਚ ਤਰਲੋਚਨ ਸਿੰਘ ਬੈਂਸ, ਸੁਖਵਿੰਦਰ ਬੈਂਸ, ਮਨਦੀਪ ਸਿੰਘ ਬੈਂਸ ਆਪਣੇ ਸਾਥੀਆਂ ਜਸਵਿੰਦਰ ਸਿੰਘ ਆਤਮ ਨਗਰ ਦਲਜੀਤ ਸਿੰਘ ਆਤਮ ਨਗਰ ਮਨਦੀਪ ਸਿੰਘ ਜਗਦੀਪ ਸਿੰਘ ਜਸਵਿੰਦਰ ਸਿੰਘ ਰਣਜੀਤ ਨਗਰ ਅਜੀਤ ਸਿੰਘ ਰਣਜੀਤ ਨਗਰ ਗੁਰਜੀਤ ਸਿੰਘ ਕੋਟ ਮੰਗਲ ਸਿੰਘ ਕੁਲਵਿੰਦਰ ਸਿੰਘ ਕੋਟ ਮੰਗਲ ਸਿੰਘ ਸਤਵੀਰ ਸਿੰਘ ਗਿੱਲ ਇੰਦਰਜੀਤ ਸਿੰਘ ਕਰਤਾਰ ਚੌਂਕ ਇਕਵਿੰਦਰ ਸਿੰਘ ਫਤਿਹ ਸਿੰਘ ਨਗਰ ਸਤਨਾਮ ਸਿੰਘ ਗੁਰਪਾਲ ਨਗਰ ਪਰਮਿੰਦਰ ਸਿੰਘ ਕਰਤਾਰ ਚੌਂਕ ਇੰਦਰਜੀਤ ਸਿੰਘ ਜਨਤਾ ਨਗਰ ਸਮੇਤ ਵੱਡੀ ਗਿਣਤੀ ਵਿੱਚ ਸਮਰਥਕ ਨਾਲ ਪਾਰਟੀ ਵਿੱਚ ਸ਼ਾਮਿਲ ਹੋਏ।ਉਹਨਾਂ ਵੱਲੋਂ ਸਮੂਹ ਪਾਰਟੀ ਲੀਡਰਸ਼ਿਪ ਦਾ ਧੰਨਵਾਦ ਪ੍ਰਗਟਾਇਆ ਗਿਆ। ਉਹਨਾਂ ਨੇ ਕਿਹਾ ਕਿ ਪਾਰਟੀ ਵੱਲੋਂ ਜਿਹੜੀ ਵੀ ਜਿੰਮੇਵਾਰੀ ਦਿੱਤੀ ਜਾਵੇਗੀ, ਉਹ ਉਸਨੂੰ ਪੂਰੀ ਤਨਦੇਹੀ ਨਾਲ ਨਿਭਾਉਣਗੇ।
ਇਸ ਮੌਕੇ ਪ੍ਰਿਥੀਪਾਲ ਸਿੰਘ ਬਟਾਲਾ ਆਬਜਰਵਰ ਜਿਲਾ ਲੁਧਿਆਣਾ ਵੱਲੋਂ ਸਾਰਿਆਂ ਦਾ ਧੰਨਵਾਦ ਕੀਤਾ ਗਿਆ । ਸਟੇਜ ਦੀ ਕਾਰਵਾਈ ਪਾਰਟੀ ਦੇ ਸੀਨੀਅਰ ਆਗੂ ਸ ਰਛਪਾਲ ਸਿੰਘ ਪਮਾਲ ਉਹਨਾਂ ਵੱਲੋਂ ਚਲਾਈ ਗਈ। ਇਸ ਮੌਕੇ ਸੀਨੀਅਰ ਆਗੂ ਰਾਜੀਵ ਕੁਮਾਰ ਲਵਲੀ ਹਲਕਾ ਜਗਰਾਉਂ, ਸੰਦੀਪ ਸਿੰਘ ਰੁਪਾਲੋਂ ਬੁਲਾਰਾ, ਹਰਪਾਲ ਸਿੰਘ ਕੋਹਲੀ, ਹਨੀ ਸਿੰਗਲਾ ਸੀਨੀਅਰ ਆਗੂ, ਪ੍ਰਭਜੋਤ ਸਿੰਘ ਰਾਹੋ ਜਿਲ੍ਹਾ ਪ੍ਰਧਾਨ ਨਵਾਂ ਸ਼ਹਿਰ, ਐਡਵੋਕੇਟ ਇੰਦਰਜੀਤ ਸਿੰਘ ਬਾਬਾ ਸੁਰਿੰਦਰ ਸਿੰਘ ਮੁੱਲਾਪੁਰ ਆਦਿ ਨੇ ਵੀ ਸੰਬੋਧਨ ਕੀਤਾ ।
ਸਮਾਗਮ ਵਿੱਚ ਮਲਕੀਤ ਸਿੰਘ ਬੱਲ ਹੰਬੜਾ, ਹਰਭਜਨ ਸਿੰਘ ਇਆਲੀ ,ਬਲਰਾਜ ਸਿੰਘ ਧਾਲੀਵਾਲ ,ਬਾਬਾ ਹਰਜੀਤ ਸਿੰਘ ਰਾਏਕੋਟ, ਹਰਜੀਤ ਸਿੰਘ ਪੱਖੋਵਾਲ, ਸੁਖਵਿੰਦਰ ਸਿੰਘ ਰਾਮਗੜ੍ਹੀਆ, ਦਾਨਿਸ਼ ਕਪੂਰ, ਮਨਜੋਤ ਸਿੰਘ ਜੱਸ, ਬੀਬੀ ਹਰਪ੍ਰੀਤ ਕੌਰ ਆਕਾਲਗੜ੍ਹ ਜਾਇੰਟ ਸੈਕਟਰੀ ਮਹਿਲਾ ਵਿੰਗ,ਇੰਦਰਜੀਤ ਸਿੰਘ ਲੁਹਾਰਾ, ਨਰਿੰਦਰ ਸਿੰਘ ਅਕਾਲਗੜ੍ਹ, ਕੁਲਦੀਪ ਸਿੰਘ ਭਿੱਟੇਵੱਢ, ਰਾਜਵੀਰ ਸਿੰਘ ਪਮਾਲ, ਸੁਖਵਿੰਦਰ ਸਿੰਘ ਪਮਾਲ , ਹਰਮੀਤ ਸਿੰਘ ਲੁਧਿਆਣਾ, ਕੁਲਦੀਪ ਸਿੰਘ ਕੋਹਲੀ ,ਮਨਜੀਤ ਸਿੰਘ ਚਾਵਲਾ, ਹਰਪ੍ਰੀਤ ਸਿੰਘ ਦੁਗਰੀ, ਗੁਰਦੇਵ ਸਿੰਘ ਜਵੱਦੀ, ਹਰਪ੍ਰੀਤ ਸਿੰਘ ਧਾਂਦਰਾ, ਸੋਨੂ ਚੀਮਾ, ਬਾਬਾ ਪ੍ਰਗਟ ਸਿੰਘ (ਅਰਬਾਂ ਖਰਬਾਂ ਤਰਨਾ ਦਲ) ਜਿਲ੍ਹਾ ਜਲੰਧਰ, ਵਿਕਰਮਜੀਤ ਸਿੰਘ, ਜਗਰੂਪ ਸਿੰਘ, ਸਤਨਾਮ ਸਿੰਘ, ਸ਼ਮਸ਼ੇਰ ਸਿੰਘ, ਹਰਵਿੰਦਰ ਸਿੰਘ, ਜਸਵਿੰਦਰ ਸਿੰਘ, ਅਜੀਤ ਸਿੰਘ, ਕੁਲਵਿੰਦਰ ਸਿੰਘ, ਸੁਰਜੀਤ ਸਿੰਘ, ਗੁਰਇਕਬਾਲ ਸਿੰਘ, ਗੁਰਦੀਪ ਸਿੰਘ, ਜਗਦੀਪ ਸਿੰਘ, ਰਾਜਾ ਜਬਾਲ, ਜਸਕਰਨ ਸਿੰਘ ਬੈਂਸ, ਸਤਵੀਰ ਸਿੰਘ, ਹਰਜੋਤ ਸਿੰਘ, ਹਰਜਸ ਸਿੰਘ, ਅੰਸ਼ਵੀਰ ਸਿੰਘ, ਗੁਰਵਿੰਦਰ ਸਿੰਘ, ਰਣਧੀਰ ਸਿੰਘ, ਰਾਜਦੀਪ ਸਿੰਘ, ਗੁਰਪ੍ਰਤਾਪ ਸਿੰਘ, ਅੰਕਿਤ ਸ਼ਰਮਾ, ਗੌਰਵ, ਆਦੇਸ਼ ਪ੍ਰਤਾਪ ਸਿੰਘ, ਇੰਦਰਜੀਤ ਸਿੰਘ, ਇਰਵਿੰਦਰ ਸਿੰਘ, ਪਰਮਿੰਦਰ ਸਿੰਘ, ਇੰਦਰਜੀਤ ਸਿੰਘ ਵੀ ਮੌਜੂਦ ਰਹੇ।
- Download Babushahi App
-
-