ਕਾਂਗਰਸ ਹਾਈਕਮਾਂਡ ਦਾ ਜਲਾਲਪੁਰ ਨੂੰ Notice, 3 ਦਿਨਾਂ 'ਚ ਜਵਾਬ ਮੰਗਿਆ
ਰਵੀ ਜੱਖੂ
ਚੰਡੀਗੜ੍ਹ (6 ਜੁਲਾਈ, 2026): ਪੰਜਾਬ ਕਾਂਗਰਸ ਦੇ ਅੰਦਰੂਨੀ ਕਲੇਸ਼ ਅਤੇ ਬਗਾਵਤੀ ਸੁਰਾਂ ਕਾਰਨ ਸੂਬੇ ਦੀ ਸਿਆਸਤ ਵਿੱਚ ਇੱਕ ਵਾਰ ਫਿਰ ਭੂਚਾਲ ਆ ਗਿਆ ਹੈ। ਕਾਂਗਰਸ ਪਾਰਟੀ ਨੇ ਆਪਣੇ ਹੀ ਸਾਬਕਾ ਵਿਧਾਇਕ ਮਦਨ ਲਾਲ ਜਲਾਲਪੁਰ ਖ਼ਿਲਾਫ਼ ਸਖ਼ਤ ਰੁਖ਼ ਅਖਤਿਆਰ ਕਰਦਿਆਂ ਉਨ੍ਹਾਂ ਨੂੰ ਕਾਰਨ ਦੱਸੋ ਨੋਟਿਸ (Show Cause Notice) ਜਾਰੀ ਕਰ ਦਿੱਤਾ ਹੈ। ਇਹ ਕਾਰਵਾਈ ਜਲਾਲਪੁਰ ਵੱਲੋਂ ਪਾਰਟੀ ਦੇ ਕੇ. ਸੀ. ਵੇਨੂਗੋਪਾਲ ਅਤੇ ਭੁਪੇਸ਼ ਬਘੇਲ ਵਿਰੁੱਧ ਕੀਤੀਆਂ ਗਈਆਂ ਤਿੱਖੀਆਂ ਅਤੇ ਇਤਰਾਜ਼ਯੋਗ ਟਿੱਪਣੀਆਂ ਦੇ ਚੱਲਦਿਆਂ ਕੀਤੀ ਗਈ ਹੈ। ਹਾਈਕਮਾਂਡ ਨੇ ਇਸ ਨੂੰ ਅਨੁਸ਼ਾਸਨਹੀਣਤਾ ਦਾ ਗੰਭੀਰ ਮਾਮਲਾ ਮੰਨਦਿਆਂ ਜਲਾਲਪੁਰ ਨੂੰ ਆਪਣਾ ਪੱਖ ਰੱਖਣ ਲਈ ਸਿਰਫ਼ 3 ਦਿਨਾਂ ਦਾ ਸਮਾਂ ਦਿੱਤਾ ਹੈ, ਜਿਸ ਨਾਲ ਪਾਰਟੀ ਅੰਦਰ ਸਸਪੈਂਸ (Suspense) ਹੋਰ ਵਧ ਗਿਆ ਹੈ।
.jpg)
- Download Babushahi App
-
-