ਜੂਨ 1984 'ਚ ਸ੍ਰੀ ਦਰਬਾਰ ਸਾਹਿਬ ਤੇ ਹੋਏ ਹਮਲੇ ਵਿਰੁੱਧ ਵਿਧਾਨ ਸਭਾ 'ਚ ਨਿੰਦਾ ਦਾ ਮਤਾ ਲਿਆਉਣ ਲਈ ਪੰਜਾਬ ਸਰਕਾਰ ਨੂੰ ਹੋਕਾ
ਜੂਨ1984 ਘੱਲੂਘਾਰੇ ਦੌਰਾਨ ਬਾਹਾਂ ਖੜ੍ਹੀਆਂ ਕਰਕੇ ਹਮਲਾ ਕਰਵਾਉਣ ਵਾਲੇ ਲੋਕ ਹੀ ਅੱਜ ਹੱਥ ਖੜ੍ਹੇ ਕਰਕੇ ਜੈਕਾਰੇ ਛੱਡ ਰਹੇ ਹਨ? ਪੰਥ ਸੋਚੇ - ਵਡਾਲਾ
ਬਾਬੂਸ਼ਾਹੀ ਬਿਊਰੋ
ਅੰਮ੍ਰਿਤਸਰ, 6 ਜੂਨ 2026
ਬੀਤੇ ਕੱਲ ਪੰਜ ਜੋ ਸਿੱਖ ਸਦਭਾਵਨਾ ਦਲ ਦੇ ਮੁੱਖ ਸੇਵਾਦਾਰ ਭਾਈ ਬਲਦੇਵ ਸਿੰਘ ਵਡਾਲਾ ਜੂਨ 1984 ਦੇ ਸ਼ਹੀਦਾਂ ਨੂੰ ਯਾਦ ਤੇ ਸਿਜਦਾ ਕਰਨ ਲਈ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਪੁੱਜੇ ਜਿੱਥੇ ਆਪਣੇ ਸਾਥੀਆਂ ਸੰਗ ਭਾਈ ਵਡਾਲਾ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਤੇ ਅਰਦਾਸ ਕੀਤੀ ਗਈ ਇਸ ਉਪਰੰਤ ਗੱਲਬਾਤ ਕਰਦੇ ਹੋਏ ਉਹਨਾਂ ਨੇ ਕਿਹਾ 1984 ਦੌਰਾਨ ਸਿੱਖ ਕੌਮ ਉੱਤੇ ਹੋਏ ਹਮਲੇ ਦੇ ਫੱਟ ਅੱਜ ਵੀ ਤਾਜ਼ਾ ਹਨ।
ਜੋ ਹਮੇਸ਼ਾਂ ਰਿਸਦੇ ਤਾਂ ਰਹਿਣਗੇ ਪਰ ਸੀਤੇ ਨਹੀ ਜਾਣਗੇ। ਜਿਸ ਨੂੰ ਯਾਦ ਕਰਨ ਦੀ ਲੋੜ ਨਹੀਂ ਨਾ ਭੁੱਲਣਯੋਗ ਹੈ ਜੋ ਆਪਣੇ ਆਪਣੇ-ਆਪ ਹਰ ਸਾਲ ਤਾਜ਼ਾ ਹੋ ਜਾਂਦੇ ਹਨ। ਉਨ੍ਹਾਂ ਕਿਹਾ ਸੰਤ ਗਿ: ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ, ਭਾਈ ਅਮਰੀਕ ਸਿੰਘ, ਜਨਰਲ ਸ਼ਬੇਗ ਸਿੰਘ ਅਤੇ ਹੋਰ ਸਮੂਹ ਸ਼ਹੀਦਾਂ ਦੀਆਂ ਕੁਰਬਾਨੀਆਂ ਸਿੱਖ ਇਤਿਹਾਸ ਦਾ ਅਮਿੱਟ ਹਿੱਸਾ ਹਨ। ਕਿਹਾ ਕਿ 1984 ਦੌਰਾਨ ਸ੍ਰੀ ਅਕਾਲ ਤਖ਼ਤ ਸਾਹਿਬ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅਤੇ ਸਿੱਖ ਸੰਸਥਾਵਾਂ ਨੂੰ ਭਾਰੀ ਨੁਕਸਾਨ ਪਹੁੰਚਿਆ ਅਤੇ ਇਸ ਸਬੰਧੀ ਅੱਜ ਵੀ ਸਿੱਖ ਕੌਮ ਇਨਸਾਫ਼ ਦੀ ਉਡੀਕ ਕਰ ਰਹੀ ਹੈ। ੳਨਾਂ ਜਿੱਥੇ ਖਾਲਸਾ ਪੰਥ ਨੂੰ ਅਪੀਲ ਕੀਤੀ ਉੱਥੇ ਪੰਜਾਬ ਸਰਕਾਰ ਨੂੰ ਵੀ ਹੋਕਾ ਦਿੰਦਿਆਂ ਕਿਹਾ ਜੂਨ 1984 ਘੱਲੂਘਾਰੇ ਸਬੰਧੀ ਸਰਕਾਰ ਪੰਜਾਬ ਵਿਧਾਨ ਸਭਾ ਵਿੱਚ ਵਿਸ਼ੇਸ਼ ਮਤਾ ਲਿਆਵੇ।ਵਾਪਰੇ ਘਟਨਾਕ੍ਰਮ ਦੀ ਨਖੇਧੀ ਕਰੇ ਪੀੜਤ ਪਰਿਵਾਰਾਂ ਨਾਲ ਹਮਦਰਦੀ ਪ੍ਰਗਟਾਵੇ ਅਤੇ ਭਵਿੱਖ ਵਿੱਚ ਅਜਿਹਾ ਨਾ ਵਾਪਰਨ ਦੇ ਪੁਖਤਾ ਪ੍ਰਬੰਧ ਕਰੇ। ਕਿਹਾ ਕਿ ਚਾਹੀਦਾ ਸੀ ਖਾਲਸਾ ਪੰਥ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਅਗਵਾਈ ਚ ਜੂਨ1984 ਦੇ ਵਾਪਰੇ ਘਟਨਾਕ੍ਰਮ ਸਬੰਧੀ ਇੱਕ ਵ੍ਹਾਈਟ ਪੇਪਰ ਜਾਰੀ ਕਰਕੇ ਸੱਚਾਈ ਨੂੰ ਲੋਕਾਂ ਸਾਹਮਣੇ ਲਿਆਂਦਾ ਜਾਂਦਾ ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਸਹੀ ਤਥਾਂ ਤੋਂ ਜਾਣੂ ਹੋ ਸਕਦੀਆਂ ਸਨ। ਪਰ ਹੁੰਦਾ ਤਾਂ ਜੇ ਪੰਥਕ ਧਿਰਾਂ ਆਪਸੀ ਮਤਭੇਦਾਂ ਨੂੰ ਪਾਸੇ ਰੱਖ ਕੇ ਸਿੱਖ ਪੰਥ ਦੇ ਉੱਜਲੇ ਭਵਿੱਖ ਲਈ ਪੰਥਕ ਏਕਤਾ ਲਈ ਇੱਕਜੁੱਟ ਹੁੰਦੇ। ਇਸ ਮੌਕੇ ਭਾਈ ਬਲਦੇਵ ਸਿੰਘ ਵਡਾਲਾ, ਭਾਈ ਸੁਖਜੀਤ ਸਿੰਘ ਖੋਸੇ, ਭਾਈ ਅਮਨਪ੍ਰੀਤ ਸਿੰਘ ਮਹੱਦੀਪੁਰ, ਭਾਈ ਨਿਰਮਲ ਸਿੰਘ, ਭਾਈ ਗਗਨਦੀਪ ਸਿੰਘ, ਭਾਈ ਸਤਵੰਤ ਸਿੰਘ, ਭਾਈ ਗੁਰਬਖਸ਼ ਸਿੰਘ, ਭਾਈ ਹਰਦੇਵ ਸਿੰਘ, ਭਾਈ ਹਰਪਿੰਦਰ ਸਿੰਘ, ਬੀਬੀ ਭੁਪਿੰਦਰ ਕੌਰ, ਬੀਬੀ ਵੀਰੋ, ਭਾਈ ਹਰਜੀਤ ਸਿੰਘ ਵਰਪਾਲ, ਭਾਈ ਜਸਵੰਤ ਸਿੰਘ ਵੱਲਾ, ਭਾਈ ਦਰਬਾਰਾ ਸਿੰਘ ਨਰੈਣਗੜ੍ਹ, ਭਾਈ ਹਰੀਸ਼ ਸਿੰਘ, ਬਾਬਾ ਮੋਹਨ ਸਿੰਘ, ਭਾਈ ਅਮਰੀਕ ਸਿੰਘ ਖੋਸੇ ਆਦਿ ਧਾਰਮਿਕ ਸ਼ਖਸੀਅਤਾਂ ਹਾਜ਼ਰ ਸਨ।
--
- Download Babushahi App
-
-