ਆਪ੍ਰੇਸ਼ਨ ਬਲੂ ਸਟਾਰ ਦੀ 42ਵੀਂ ਵਰ੍ਹੇਗੰਢ : ਸਿਮਰਨਜੀਤ ਸਿੰਘ ਮਾਨ ਨੇ ਹਰਨਾਮ ਸਿੰਘ ਨੂੰ ਲਿਆ ਨਿਸ਼ਾਨੇ ਤੇ, ਲਾਏ ਗੰਭੀਰ ਇਲਜ਼ਾਮ
ਬਾਬੂਸ਼ਾਹੀ ਬਿਊਰੋ
ਅੰਮ੍ਰਿਤਸਰ, 6 ਜੂਨ 2026 : ਅੱਜ ਅੰਮ੍ਰਿਤਸਰ ਵਿੱਚ ਆਪ੍ਰੇਸ਼ਨ ਬਲੂ ਸਟਾਰ ਦੀ 42ਵੀਂ ਵਰ੍ਹੇਗੰਢ ਮਨਾਈ ਜਾ ਰਹੀ ਹੈ। ਇਸ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਧਾਰਮਿਕ ਸਮਾਗਮ ਕਰਵਾਏ ਗਏ। ਸਵੇਰ ਦੇ ਭੋਗ ਤੋਂ ਬਾਅਦ, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਸਵੇਰੇ 8 ਵਜੇ ਸਿੱਖ ਭਾਈਚਾਰੇ ਨੂੰ ਸੰਦੇਸ਼ ਜਾਰੀ ਕੀਤਾ।
ਇਸ ਮੌਕੇ ਸਿਮਰਨਜੀਤ ਸਿੰਘ ਮਾਨ ਨੇ ਵੱਡੀ ਬਿਆਨਬਾਜ਼ੀ ਕੀਤੀ। ਉਨਾਂ ਆਖਿਆ ਕਿ ਹਰਨਾਮ ਸਿੰਘ ਖ਼ਾਲਸਾ ਸੰਤਾਂ ਦੀ ਸੋਚ ਤੋਂ ਬੇਮੁਖ ਹੋ ਗਏ ਹਨ। ਇਸ ਦੇ ਨਾਲ ਹੀ ਸਿਮਰਨਜੀਤ ਸਿੰਘ ਮਾਨ ਨੇ ਆਖਿਆ ਕਿ ਕਈ ਲੋਕ ਮੈਨੂੰ ਮਰਵਾਉਣਾ ਚਾਹੁੰਦੇ ਨੇ। ਉਹਨਾਂ ਇਹ ਵੀ ਆਖਿਆ ਕਿ ਹਰਨਾਮ ਸਿੰਘ ਨੇ ਦਮਦਮੀ ਟਕਸਾਲ ਨੂੰ ਦੱਬਿਆ ਹੋਇਆ।
- Download Babushahi App
-
-