ਗੁਰਜੀਤ ਸਿੰਘ ਈਸਾਪੁਰ ਬਣੇ ਪ੍ਰੈਸ ਕਲੱਬ ਸਬ-ਡਵੀਜ਼ਨ ਡੇਰਾਬੱਸੀ ਦੇ ਪ੍ਰਧਾਨ ਬਣੇ
ਸਾਰਿਆਂ ਦੀ ਸਹਿਮਤੀ ਨਾਲ ਜਲਦ ਹੋਵੇਗਾ ਮੈਨੇਜਮੈਂਟ ਦਾ ਗਠਨ : ਪ੍ਰਧਾਨ ਈਸਾਪੁਰ
ਮਲਕੀਤ ਸਿੰਘ ਮਲਕਪੁਰ
ਲਾਲੜੂ 18 ਅਪ੍ਰੈਲ 2026: ਪ੍ਰੈੱਸ ਕਲੱਬ ਸਬ-ਡਵੀਜ਼ਨ ਡੇਰਾਬੱਸੀ (ਰਜਿ.2589) ਦੀਆਂ ਸਾਲਾਨਾ ਚੋਣਾਂ ਵਿੱਚ ਗੁਰਜੀਤ ਸਿੰਘ ਈਸਾਪੁਰ ਨੂੰ ਸਰਬਸੰਮਤੀ ਨਾਲ ਪ੍ਰਧਾਨ ਚੁਣਿਆ ਗਿਆ। ਉਨ੍ਹਾਂ ਦਾ ਨਾਮ ਸੁਖਵਿੰਦਰ ਸਿੰਘ ਸੈਣੀ ਨੇ ਪ੍ਰਸਤਾਵਿਤ ਕੀਤਾ, ਜਿਸਦੀ ਤਾਈਦ ਸੁਖਵਿੰਦਰ ਸਿੰਘ ਸੁੱਖੀ ਨੇ ਕੀਤੀ। ਪ੍ਰਧਾਨ ਦੇ ਅਹੁਦੇ ਲਈ ਕੋਈ ਹੋਰ ਉਮੀਦਵਾਰ ਪੇਸ਼ ਨਾ ਹੋਣ ਕਾਰਨ, ਗੁਰਜੀਤ ਸਿੰਘ ਈਸਾਪੁਰ ਨੂੰ ਸਰਬਸੰਮਤੀ ਨਾਲ ਪ੍ਰਧਾਨ ਚੁਣਿਆ ਗਿਆ।
ਚੋਣ ਮੀਟਿੰਗ ਦੀ ਪ੍ਰਧਾਨਗੀ ਮੌਜੂਦਾ ਪ੍ਰਧਾਨ ਮਨੋਜ ਰਾਜਪੂਤ ਨੇ ਕੀਤੀ । ਚੋਣਾਂ ਕਰਵਾਉਣ ਲਈ ਮਨੋਜ ਰਾਜਪੂਤ, ਸਾਬਕਾ ਪ੍ਰਧਾਨ ਰਣਵੀਰ ਸਿੰਘ ਅਤੇ ਸਰਪ੍ਰਸਤ ਸ਼ਿਆਮ ਸਿੰਘ ਸੰਧੂ ਦੀ ਅਗਵਾਈ ਵਾਲੀ ਤਿੰਨ ਮੈਂਬਰੀ ਕਮੇਟੀ ਬਣਾਈ ਗਈ। ਚੋਣਾਂ ਤੋਂ ਪਹਿਲਾਂ ਪ੍ਰੈੱਸ ਕਲੱਬ ਦੇ ਮੈਂਬਰਾਂ ਨੇ ਇਕਬਾਲ ਸਿੰਘ ਸੈਣੀ ਦੇ ਸਵਰਗੀ ਪਿਤਾ ਜਗਦੇਵ ਸਿੰਘ ਅਤੇ ਪ੍ਰਿਤਪਾਲ ਸਿੰਘ ਬਾਛਲ ਦੇ ਸਵਰਗੀ ਪਿਤਾ ਹਰਦਮ ਸਿੰਘ ਦੀਆਂ ਵਿਛੜੀਆਂ ਰੂਹਾਂ ਲਈ ਦੋ ਮਿੰਟ ਦਾ ਮੌਨ ਰੱਖਿਆ ਗਿਆ। ਮੀਟਿੰਗ ਵਿੱਚ ਵਿਦਿਆ ਸਾਗਰ ਲਾਲੜੂ, ਸੁਰਜੀਤ ਸਿੰਘ ਕੋਹਾੜ, ਰਾਜਬੀਰ ਸੈਣੀ, ਦਯਾਨੰਦ ਬਬਲੀ, ਪੁਸ਼ਪਿੰਦਰ ਕੌਰ, ਸੁਰਿੰਦਰ ਪੁਰੀ, ਇਕਬਾਲ ਸੈਣੀ, ਅਤਰ ਸਿੰਘ, ਚੰਦਰਪਾਲ ਅਤਰੀ, ਸੁਰਿੰਦਰ ਸਿੰਘ ਬਾਛਲ, ਪ੍ਰਿਤਪਾਲ ਬਾਛਲ, ਲੋਹਿਤ ਸੈਣੀ, ਸੰਜੀਵ ਸੈਣੀ, ਵਿਨੈ ਜੈਨ, ਰੋਹਿਤ ਗੁਪਤਾ, ਮਲਕੀਤ ਸਿੰਘ ਮਲਕਪੁਰ, ਸ਼ਿਵਮ ਧੀਮਾਨ ਅਤੇ ਡਾਕਟਰ ਦਿਨੇਸ਼ ਮਿਤਲ ਹਾਜ਼ਰ ਸਨ। ਮੀਟਿੰਗ ਨਵ-ਨਿਯੁਕਤ ਪ੍ਰਧਾਨ ਗੁਰਜੀਤ ਸਿੰਘ ਈਸਾਪੁਰ ਨੇ ਕਿਹਾ ਕਿ ਜਲਦੀ ਹੀ ਸਾਰਿਆਂ ਦੀ ਸਹਿਮਤੀ ਨਾਲ ਪ੍ਰਬੰਧਕੀ ਕਮੇਟੀ ਬਣਾਈ ਜਾਵੇਗੀ।
Click to Follow Babushahi Facebook Page →