ਝਗੜੇ ਵਿੱਚ ਖੂਨੋ ਖੂਨ ਹੋਏ ਨੌਜਵਾਨ ਦੀ ਵੀਡੀਓ ਹੋਈ ਵਾਇਰਲ,
ਪੁਲਿਸ ਤੇ ਕਾਰਵਾਈ ਨਾ ਕਰਨ ਅਤੇ ਰਾਜੀਨਾਮੇ ਲਈ ਦਬਾਅ ਬਣਾਉਣ ਦਾ ਦੋਸ਼
ਰੋਹਿਤ ਗੁਪਤਾ
ਗੁਰਦਾਸਪੁਰ
ਗੁਰਦਾਸਪੁਰ ਦੇ ਕੋਠੇ ਕਰਾਲਾ ਵਿਖੇ ਰਹਿਣ ਵਾਲੇ ਨੌਜਵਾਨ ਸ਼ੰਮੀ ਨੇ ਦੋਸ਼ ਲਗਾਇਆ ਕਿ ਬੀਤੇ ਦਿਨੀ ਇੱਕ ਨਿਜੀ ਹਸਪਤਾਲ ਦੇ ਐਂਬੂਲੈਂਸ ਡਰਾਈਵਰ ਨੇ ਪੁਰਾਣੀ ਰੰਜਿਸ਼ ਨੂੰ ਲੈ ਕੇ ਉਸ ਤੇ ਹਮਲਾ ਕਰ ਦਿੱਤਾ। ਹਮਲੇ ਵਿੱਚ ਉਹ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ । ਖੂਨ ਨਾਲ ਲੱਥਪੱਥ ਸ਼ੰਮੀ ਦੀ ਇੱਕ ਵੀਡੀਓ ਵੀ ਸੋਸ਼ਲ ਮੀਡੀਆ ਤੇ ਵਾਇਰਸ ਹੋਈ ਹੈ ਪਰ ਸ਼ੰਮੀ ਦਾ ਦੋਸ਼ ਹੈ ਕਿ ਡਾਕਟਰ ਵੱਲੋਂ ਐਮ ਐਲ ਆਰ ਪੁਲਿਸ ਨੂੰ ਭੇਜੇ ਜਾਣ ਅਤੇ ਉਸ ਵੱਲੋਂ ਸ਼ਿਕਾਇਤ ਕੀਤੇ ਜਾਣ ਦੇ ਬਾਵਜੂਦ ਪੁਲਿਸ ਵੱਲੋਂ ਦੋਸ਼ੀ ਦੇ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਉਲਟਾ ਉਸ ਤੇ ਗਲਤ ਦੋਸ਼ ਲਗਾ ਕੇ ਕਿ ਉਸ ਨੇ ਦੋਸ਼ੀ ਦੀ ਪਤਨੀ ਨਾਲ ਛੇੜਖਾਨੀ ਕੀਤੀ ਹੈ, ਪੁਲਿਸ ਵੱਲੋਂ ਉਸ ਤੇ ਰਾਜੀਨਾਮਾ ਕਰਨ ਦੇ ਦਬਾਅ ਬਣਾਇਆ ਜਾ ਰਿਹਾ ਹੈ। ਦੂਜੇ ਪਾਸੇ ਉਸ ਤੇ ਹਮਲਾ ਕਰਨ ਵਾਲਾ ਵੀ ਉਸ ਨੂੰ ਲਗਾਤਾਰ ਧਮਕੀਆਂ ਦੇ ਰਿਹਾ ਹੈ।
ਉਧਰ ਮਾਮਲੇ ਦੀ ਤਫਤੀਸ਼ ਕਰ ਰਹੇ ਏਐਸ ਆਈ ਮਹਿੰਦਰ ਪਾਲ ਦਾ ਕਹਿਣਾ ਹੈ ਕਿ ਮਾਮਲੇ ਵਿੱਚ ਸ਼ਮੀ ਦੀ ਡਾਕਟਰੀ ਰਿਪੋਰਟ ਉਹਨਾਂ ਨੂੰ ਮਿਲ ਗਈ ਹੈ ਅਤੇ ਉਸ ਦੇ ਤਫਤੀਸ਼ ਕੀਤੀ ਜਾ ਰਹੀ ਹੈ ਜਦਕਿ ਦੂਸਰੇ ਧਿਰ ਨੇ ਵੀ ਦੋਸ਼ ਲਗਾਇਆ ਹੈ ਕਿ ਸ਼ਮੀ ਉਸ ਦੀ ਪਤਨੀ ਨਾਲ ਛੇੜਖਾਨੀ ਕਰਦਾ ਹੈ, ਜਿਸ ਦੇ ਲਿਖਤ ਸ਼ਿਕਾਇਤ ਵੀ ਉਹਨਾਂ ਨੂੰ ਕੀਤੀ ਗਈ ਹੈ। ਦੋਨਾਂ ਪਾਰਟੀਆਂ ਨੂੰ ਬੁਲਾਇਆ ਹੈ। ਦੋਹਾਂ ਨੂੰ ਆਮੋ ਸਾਹਮਣੇ ਬਿਠਾ ਕੇ ਗੱਲ ਕੀਤੀ ਜਾਵੇਗੀ ਅਤੇ ਜਿਸ ਦਾ ਵੀ ਦੋਸ਼ ਨਜ਼ਰ ਆਇਆ ਉਸ ਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ।
Click to Follow Babushahi Facebook Page →