ਨਕਲੀ ਦੁੱਧ, ਅਵਾਰਾ ਪਸ਼ੂ, ਅਵਾਰਾ ਕੁੱਤਿਆਂ ਸਬੰਧੀ ਐੱਸ ਡੀ ਐੱਮ ਵੱਲੋਂ "ਲੋਕ ਮੰਚ ਲੋਕ ਆਵਾਜ਼" ਅਤੇ ਵੱਖ-ਵੱਖ ਵਿਭਾਗਾਂ ਨਾਲ ਕੀਤੀ ਪਬਲਿਕ ਮੁੱਦਿਆਂ 'ਤੇ ਮੀਟਿੰਗ
"ਲੋਕ ਮੰਚ ਲੋਕ ਆਵਾਜ਼" ਹਰ ਤਰ੍ਹਾਂ ਨਾਲ ਪ੍ਰਸ਼ਾਸਨ ਦੀ ਕਰੇਗਾ ਮਦਦ:-ਐਡਵੋਕੇਟ ਪ੍ਰਭਜੀਤ ਪਾਲ ਸਿੰਘ
ਗੁਰਪ੍ਰੀਤ ਸਿੰਘ ਜਖਵਾਲੀ
ਪਟਿਆਲਾ 05 ਮਾਰਚ 2026:- ਪਟਿਆਲਾ ਐੱਸਡੀਐੱਮ ਦਫ਼ਤਰ ਵੱਲੋਂ ਲੋਕ ਪੱਖੀ ਮੁੱਦਿਆਂ 'ਤੇ ਪਟਿਆਲਾ ਦਿਹਾਤੀ ਦੀ 65 ਮੁਹੱਲਿਆਂ ਦੀ ਸਾਂਝੀ ਸੰਸਥਾ ਲੋਕ ਮੰਚ ਲੋਕ ਆਵਾਜ਼ ਅਤੇ ਡਿਪਟੀ ਡਾਇਰੈਕਟਰ ਪਸ਼ੂ ਪਾਲਣ ਵਿਭਾਗ, ਜ਼ਿਲ੍ਹਾ ਸਿਹਤ ਅਫ਼ਸਰ, ਜ਼ਿਲ੍ਹਾ ਖੁਰਾਕ ਤੇ ਸਪਲਾਈ ਕੰਟਰੋਲਰ ਅਫ਼ਸਰ, ਜ਼ਿਲ੍ਹਾ ਫੂਡ ਸੇਫ਼ਟੀ ਅਫ਼ਸਰ ਨਾਲ ਸਾਂਝੀ ਪਬਲਿਕ ਮੀਟਿੰਗ ਕੀਤੀ ਗਈ, ਜਿਸ ਵਿੱਚ ਲੋਕ ਹਿੱਤ ਕੀਤੇ ਜਾਣ ਵਾਲੇ ਕੰਮਾਂ 'ਤੇ ਡੂੰਘੀ ਵਿਚਾਰ ਚਰਚਾ ਕੀਤੀ ਗਈ, ਨਕਲੀ ਦੁੱਧ, ਨਕਲੀ ਖਾਦ ਪਦਾਰਥ, ਅਵਾਰਾ ਗਾਵਾਂ, ਅਵਾਰਾ ਕੁੱਤਿਆਂ ਦੀ ਸਮੱਸਿਆ, ਬਿਨਾਂ ਲਾਇਸੈਂਸ ਫੂਡ ਰੇਹੜੀਆਂ, ਦੀ ਗੰਭੀਰ ਸਮੱਸਿਆ ਨੂੰ ਹੱਲ ਕਰਨ ਨੂੰ ਲੈ ਕੇ ਚਰਚਾ ਕੀਤੀ ਗਈ, ਜਿਸ ਵਿੱਚ ਜਲਦ ਹੀ ਸਾਂਝਾ ਆਪ੍ਰੇਸ਼ਨ ਕਰਕੇ ਵੱਖ-ਵੱਖ ਇਲਾਕਿਆਂ ਵਿੱਚ ਲੋਕਾਂ ਨੂੰ ਰਾਹਤ ਦੇਣ ਲਈ ਲੋਕ ਹਿੱਤ ਕਾਰਵਾਈ ਕਰਦੇ ਹੋਏ, ਲੋਕ ਮਸਲਿਆਂ ਉੱਪਰ ਸ਼ਹਿਰ ਵਿੱਚ ਇੱਕ ਸਾਂਝੀ ਮੁਹਿੰਮ ਚਲਾਈ ਜਾਵੇਗੀ। ਐੱਸਡੀਐੱਮ ਪਟਿਆਲਾ ਵੱਲੋਂ ਮੌਕੇ 'ਤੇ ਹੀ ਨਗਰ ਨਿਗਮ ਨੂੰ ਵੀ ਸਬੰਧਤ ਕੰਮਾਂ ਨੂੰ ਲੈ ਕੇ ਪੱਤਰ ਜਾਰੀ ਕੀਤਾ ਗਿਆ, ਲੋਕ ਮੰਚ ਲੋਕ ਆਵਾਜ਼ ਤਰਫ਼ੋਂ ਮੀਟਿੰਗ ਵਿੱਚ ਐਡਵੋਕੇਟ ਪ੍ਰਭਜੀਤ ਪਾਲ ਸਿੰਘ, ਐਡਵੋਕੇਟ ਯੁਵਰਾਜ ਸਿੰਘ, ਦਲਜੀਤ ਸਿੰਘ, ਚਰਨਜੀਤ ਸਿੰਘ, ਬਲਦੇਵ ਸਿੰਘ ਬਰਗਾੜੀ, ਜਗਰੂਪ ਸਿੰਘ ਮਹਿਮਦਪੁਰ, ਡਾਕਟਰ ਰਣਜੀਤ ਸਿੰਘ, ਅਮਰਜੀਤ ਸਿੰਘ ਜਾਗਦੇ ਰਹੋ, ਰਹੇ ਅਤੇ ਉਨ੍ਹਾਂ ਵੱਲੋਂ ਵੀ ਐੱਸ ਡੀ ਐੱਮ ਸਾਹਿਬ ਦਾ ਧੰਨਵਾਦ ਕੀਤਾ ਗਿਆ ਅਤੇ ਹਰ ਇਲਾਕੇ ਵਿੱਚ ਹਰ ਤਰ੍ਹਾਂ ਨਾਲ ਪ੍ਰਸ਼ਾਸਨ ਦਾ ਸਾਥ ਦੇਣ ਦਾ ਭਰੋਸਾ ਦਿੱਤਾ ਗਿਆ। ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਲੋਕ ਮੰਚ ਲੋਕ ਆਵਾਜ਼ ਵੱਲੋਂ ਡੀ ਸੀ ਦਫ਼ਤਰ ਉਪਰੋਕਤ ਮਸਲਿਆਂ ਸਬੰਧੀ ਵੱਖ-ਵੱਖ ਮੁਹੱਲਿਆਂ ਵੱਲੋਂ ਮੰਗ ਪੱਤਰ ਦਿੱਤੇ ਗਏ ਸੀ ਅਤੇ ਪਬਲਿਕ ਮੀਟਿੰਗ ਦੀ ਮੰਗ ਰੱਖੀ ਗਈ ਸੀ ਅਤੇ ਪ੍ਰਸ਼ਾਸਨ ਵੱਲੋਂ ਮੌਕੇ 'ਤੇ ਹੀ ਸਭ ਵਿਭਾਗਾਂ ਨੂੰ ਲੈਟਰ ਕੱਢ ਅੱਜ ਲੋਕ ਮੰਚ ਲੋਕ ਆਵਾਜ਼ ਨਾਲ ਪਬਲਿਕ ਮੀਟਿੰਗ ਰੱਖੀ ਗਈ ਸੀ।
Click to Follow Babushahi Facebook Page →