ਜਗਰਾਓਂ: ਵਾਰਡ ਨੰਬਰ 4 ‘ਚ 25 ਲੱਖੀ ਸੜਕ ਦੇ ਨਿਰਮਾਣ ਲਈ ਲਗਾਇਆ ਟੱਕ
ਜਗਰਾਓਂ, 5 ਮਾਰਚ (ਦੀਪਕ ਜੈਨ) ਵਾਰਡ ਨੰਬਰ 4 ਦੇ ਕੌਂਸਲਰ ਅਮਰਜੀਤ ਸਿੰਘ ਮਾਲਵਾ ਵਲੋਂ ਜਿੱਥੇ ਪਹਿਲਾਂ ਤੋਂ ਵਾਰਡ ਵਿਚ ਵਿਕਾਸ ਚਲਾਇਆ ਹੋਇਆ ਸੀ ਉੱਥੇ ਹੀ ਵਾਰਡ ਨੰਬਰ 4 ਵਿਚ ਪੈਂਦੇ ਈਸ਼ਰ ਹਲਵਾਈ ਚੌਂਕ ਤੋਂ ਲੇ ਕੇ ਅਨਾਰਕਲੀ ਬਾਜ਼ਾਰ ਕੁੱਕੜ ਚੌਂਕ ਤੱਕ ਬਹੁਤ ਹੀ ਵਧੀਆ ਸੜਕ ਬਣਾਉਣ ਲਈ ਅੱਜ ਜਗਰਾਓਂ ਦੇ ਐਮ.ਐਲ.ਏ ਬੀਬੀ ਸਰਵਜੀਤ ਕੌਰ ਮਾਣੂੰਕੇ ਨੇ ਇਸ ਰੋਡ ਤੇ ਟੱਕ ਲਗਾ ਕੇ ਕੰਮ ਦੀ ਸ਼ੁਰੂਆਤ ਕੀਤੀ ਗਈ। ਇਸ ਮੋਕੇ ਅੱਜ ਹੌਲੀ ਦਾ ਤਿਉਹਾਰ ਹੋਣ ਕਾਰਨ ਫੁੱਲਾਂ ਨਾਲ ਹੌਲੀ ਖੇਡ ਕੇ ਐਮ.ਐਲ.ਏ ਵਲੋਂ ਸਭ ਨੂੰ ਹੋਲੀ ਦੀ ਵਧਾਈ ਦਿੱਤੀ।ਇਸ ਮੌਕੇ ਵਿਧਾਇਕ ਸਰਵਜੀਤ ਕੌਰ ਮਾਣੂੰਕੇ ਨੇ ਦੱਸਿਆ ਕਿ ਇਸ ਸੜਕ ਦੇ ਨਿਰਮਾਣ ‘ਤੇ ਕਰੀਬ 25 ਲੱਖ ਰੁਪਏ ਖਰਚਾ ਆਵੇਗਾ ਅਤੇ 20-25 ਦਿਨਾਂ ਵਿਚ ਸੜਕ ਤਿਆਰ ਕਰਕੇ ਲੋਕਾਂ ਨੂੰ ਸਮੱਰਪਤ ਕਰ ਦਿੱਤੀ ਜਾਵੇਗੀ। ਉਹਨਾ ਇਹ ਵੀ ਦੱਸਿਆ ਕਿ ਇਸ ਸੜਕ ਦਾ ਨਿਰਮਾਣ ਰਾਤ ਨੂੰ ਕੀਤਾ ਜਾਵੇਗਾ ਤਾਂ ਕਿ ਦੁਕਾਨਦਾਰਾਂ ਨੂੰ ਕਿਸੇ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ। ਇਸ ਮੌਕੇ ਪ੍ਰੋ: ਸੁੱਖਵਿੰਦਰ ਸਿੰਘ, ਕਾਰਜਕਾਰੀ ਪ੍ਰਧਾਨ ਕੰਵਰਪਾਲ ਸਿੰਘ, ਕੁਲਵਿੰਦਰ ਸਿੰਘ ਕਾਲਾ, ਸਤੀਸ਼ ਕੁਮਾਰ ਪੱਪੂ, ਕੁਲਦੀਪ ਸਿੰਘ ਕੌਮਲ, ਦੀਪਇੰਦਰ ਸਿੰਘ ਭੰਡਾਰੀ, ਕਰਮਜੀਤ ਸਿੰਘ ਕੈਂਥ, ਵਿਜੇ ਕਲਿਆਣ, ਗੁਰਪ੍ਰੀਤ ਸਿੰਘ ਨੋਨੀ, ਹਰਵਿੰਦਰ ਸਿੰਘ ਚਾਵਲਾ, ਜਸ਼ਨਪ੍ਰੀਤ ਸਿੰਘ, ਵਰਿੰਦਰਪਾਲ, ਅਸ਼ੋਕ ਕੁਮਾਰ, ਹਰਪਾਲ ਸਿੰਘ, ਹਰਦੀਪ ਸਿੰਘ, ਰਾਹੁਲ ਕੁਮਾਰ, ਨਿਿਤਨ ਨਾਗਪਾਲ, ਟਿੰਕੂ ਰਹੇਜਾ, ਦਮਨ ਤਨੇਜਾ ਆਦਿ ਹਾਜ਼ਰ ਸਨ।
Click to Follow Babushahi Facebook Page →