ਗੁਰੂ ਘਰ ਮੱਥਾ ਟੇਕ ਕੇ ਵਾਪਸ ਪਰਤ ਰਹੇ ਮੋਟਰਸਾਈਕਲ ਸਵਾਰ ਨੂੰ ਲੁਟੇਰਿਆਂ ਨੇ ਬਣਾਇਆ ਨਿਸ਼ਾਨਾ
ਰਾਕੇਸ਼ ਨਈਅਰ
ਚੋਹਲਾ ਸਾਹਿਬ/ਤਰਨਤਾਰਨ,5 ਮਾਰਚ
ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਮੱਥਾ ਟੇਕ ਕੇ ਆਪਣੀ ਪਤਨੀ ਨਾਲ ਵਾਪਸ ਘਰ ਪਰਤ ਰਹੇ ਮੋਟਰਸਾਈਕਲ ਸਵਾਰ ਵਿਅਕਤੀ ਕੋਲੋਂ ਚਿੱਟੇ ਦਿਨ ਨੈਸ਼ਨਲ ਹਾਈਵੇ 'ਤੇ ਬਾਈਕ ਸਵਾਰ ਦੋ ਲੁਟੇਰੇ ਪਰਸ ਅਤੇ ਮੋਬਾਇਲ ਲੁੱਟ ਕੇ ਫਰਾਰ ਹੋ ਗਏ।ਪੀੜਤ ਦਿਲਬਾਗ ਸਿੰਘ ਪੁੱਤਰ ਅਜੀਤ ਸਿੰਘ ਵਾਸੀ ਚੋਹਲਾ ਸਾਹਿਬ ਨੇ ਦੱਸਿਆ ਕੇ ਉਹ ਆਪਣੀ ਪਤਨੀ ਸਮੇਤ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਮੋਟਰਸਾਈਕਲ 'ਤੇ ਸਵਾਰ ਹੋ ਵਾਪਸ ਆਪਣੇ ਘਰ ਆ ਰਹੇ ਸਨ।ਜਦ ਉਹ ਬਾਅਦ ਦੁਪਹਿਰ ਕਰੀਬ ਚਾਰ ਵਜੇ ਨੈਸ਼ਨਲ ਹਾਈਵੇ 'ਤੇ ਨੌਸ਼ਹਿਰਾ ਪੰਨੂੰਆਂ ਦੇ ਨਜਦੀਕ ਇੱਕ ਪ੍ਰਾਈਵੇਟ ਸਕੂਲ ਦੇ ਕੋਲੋਂ ਲੰਘ ਰਹੇ ਸੀ ਤਾਂ ਪਿਛੋਂ ਆ ਰਹੇ ਬਾਈਕ ਸਵਾਰ ਦੋ ਨੌਜਵਾਨ ਜਿੰਨਾ ਨੇ ਆਪਣੇ ਮੂੰਹ ਕੱਪੜੇ ਨਾਲ ਢੱਕੇ ਹੋਏ ਸਨ,ਨੇੜੇ ਆ ਕੇ ਉਸਦੇ ਕੁੜਤੇ ਦੀ ਜੇਬ ਨੂੰ ਖਿੱਚ ਕੇ ਲੈ ਗਏ ਪਰ ਇਸ ਦੌਰਾਨ ਡਿੱਗਣ ਤੋਂ ਬਚਾਅ ਹੋ ਗਿਆ।ਉਨ੍ਹਾਂ ਦੱਸਿਆ ਕਿ ਕੁੜਤੇ ਦੀ ਜੇਬ ਵਿੱਚ ਵੀਵੋ ਕੰਪਨੀ ਦੇ ਮੋਬਾਇਲ ਤੋਂ ਇਲਾਵਾ ਪਰਸ ਜਿਸ ਵਿੱਚ ਕੁੱਝ ਨਗਦੀ ਤੋਂ ਇਲਾਵਾ ਉਸਦੇ ਬੈਂਕ ਦੇ ਏਟੀਐਮ ਕਾਰਡ,ਡਰਾਈਵਿੰਗ ਲਾਇਸੈਂਸ,ਪੈਨ ਕਾਰਡ ਤੇ ਹੋਰ ਜਰੂਰੀ ਦਸਤਾਵੇਜ਼ ਸਨ ਜੋ ਲੁਟੇਰੇ ਲੁੱਟ ਕੇ ਲੈ ਗਏ।
Click to Follow Babushahi Facebook Page →