ਯੂਰਪੀ ਘਰਾਂ 'ਚ ਛਾਏਗਾ ਟ੍ਰਾਈਡੈਂਟ: ਨਿਵੇਸ਼ ਅਤੇ ਵਿਸਤਾਰ ਨੂੰ ਦਿੱਤੀ ਰਫ਼ਤਾਰ
ਟ੍ਰਾਈਡੈਂਟ ਗਰੁੱਪ ਦਾ ਵੱਡਾ ਕਦਮ: ਹੁਣ ਯੂਰਪੀ ਬਾਜ਼ਾਰ 'ਚ ਵਧੇਗਾ ਦਬਦਬਾ
ਰਣਨੀਤਕ ਨਿਵੇਸ਼ ਅਤੇ ਨਵੀਆਂ ਕਲੈਕਸ਼ਨਾਂ ਨਾਲ ਟ੍ਰਾਈਡੈਂਟ ਨੇ ਯੂਰਪ ਵਿੱਚ ਹੋਮ ਟੈਕਸਟਾਈਲ ਵਿਸਤਾਰ ਨੂੰ ਦਿੱਤੀ ਤੇਜ਼ੀ
ਚੰਡੀਗੜ੍ਹ 16 ਜਨਵਰੀ 2026- ਭਾਰਤ ਦੀਆਂ ਅਗੇਤਰੀ ਇੰਟੀਗ੍ਰੇਟਿਡ ਹੋਮ ਟੈਕਸਟਾਈਲ ਨਿਰਮਾਤਾ ਕੰਪਨੀਆਂ ਵਿੱਚ ਸ਼ਾਮਲ ਟ੍ਰਾਈਡੈਂਟ ਗਰੁੱਪ ਨੇ ਯੂਰਪ ਵਿੱਚ ਆਪਣੀ ਮੌਜੂਦਗੀ ਹੋਰ ਮਜ਼ਬੂਤ ਕਰਦੇ ਹੋਏ ਹੇਮਟੈਕਸਟਿਲ 2026 ਵਿੱਚ ਆਪਣੇ ਨਵੇਂ ਕਲੈਕਸ਼ਨ ਪੇਸ਼ ਕੀਤੇ। ਦੁਨੀਆ ਦੇ ਸਭ ਤੋਂ ਵੱਡੇ ਹੋਮ ਅਤੇ ਕਾਂਟ੍ਰੈਕਟ ਟੈਕਸਟਾਈਲ ਟਰੇਡ ਫੇਅਰ ‘ਹੇਮਟੈਕਸਟਿਲ’ ਦਾ ਆਯੋਜਨ 13 ਤੋਂ 16 ਜਨਵਰੀ 2026 ਤੱਕ ਜਰਮਨੀ ਦੇ ਮੇਸੇ ਫ੍ਰੈਂਕਫ਼ਰਟ ਵਿੱਚ ਕੀਤਾ ਗਿਆ। ਇਸ ਭਾਗੀਦਾਰੀ ਰਾਹੀਂ ਟ੍ਰਾਈਡੈਂਟ ਨੇ ਯੂਰਪ ਵਿੱਚ ਆਪਣੇ ਵਿਸਤਾਰ ‘ਤੇ ਧਿਆਨ ਕੇਂਦਰਿਤ ਕਰਦਿਆਂ ਇਹ ਦਰਸਾਇਆ ਹੈ ਕਿ ਭਾਰਤ, ਯੂਕੇ ਅਤੇ ਯੂਰਪੀ ਯੂਨੀਅਨ ਦਰਮਿਆਨ ਪ੍ਰਸਤਾਵਿਤ ਮੁਫ਼ਤ ਵਪਾਰ ਸਮਝੌਤਿਆਂ (ਐਫ਼ਟੀਏ) ਨਾਲ ਬਣ ਰਹੀਆਂ ਅਨੁਕੂਲ ਵਪਾਰਕ ਸੰਭਾਵਨਾਵਾਂ ਨੂੰ ਧਿਆਨ ਵਿੱਚ ਰੱਖ ਕੇ ਕੰਪਨੀ ਅੱਗੇ ਵਧ ਰਹੀ ਹੈ।

ਹੇਮਟੈਕਸਟਿਲ ਵਿੱਚ ਟ੍ਰਾਈਡੈਂਟ ਨੇ ਆਪਣੀ ‘ਟੀਜੀ ਕਲੈਕਸ਼ਨ’ ਨੂੰ ਪੇਸ਼ ਕੀਤਾ, ਜੋ ‘ਵਿਜ਼ੀਬਲ ਇਨਵਿਜ਼ੀਬਲ’ ਥੀਮ ‘ਤੇ ਆਧਾਰਿਤ ਹੈ। ਇਹ ਕਲੈਕਸ਼ਨ ਆਧੁਨਿਕ ਡਿਜ਼ਾਈਨ, ਸਸਟੇਨੇਬਿਲਿਟੀ ਅਤੇ ਨਵੀਨਤਾ ਦਾ ਮੇਲ ਹੈ, ਜੋ ਇਹ ਦਰਸਾਉਂਦਾ ਹੈ ਕਿ ਸੋਚ-ਵਿਚਾਰ ਨਾਲ ਕੀਤੀਆਂ ਡਿਜ਼ਾਈਨ ਚੋਣਾਂ, ਜ਼ਿੰਮੇਵਾਰ ਸੋਰਸਿੰਗ ਅਤੇ ਉੱਨਤ ਮੈਨੂਫੈਕਚਰਿੰਗ ਰਾਹੀਂ ਰੋਜ਼ਾਨਾ ਵਰਤੋਂ ਵਾਲੇ ਹੋਮ ਟੈਕਸਟਾਈਲ ਉਤਪਾਦ ਕਿਵੇਂ ਤਿਆਰ ਹੁੰਦੇ ਹਨ। ਇਹ ਸਭ ਕੁਝ ਯੂਰਪੀ ਉਪਭੋਗਤਾਵਾਂ ਦੀਆਂ ਬਦਲਦੀਆਂ ਉਮੀਦਾਂ ਦੇ ਅਨੁਕੂਲ ਹੈ। ਇਸ ਸਾਲ ਹੇਮਟੈਕਸਟਿਲ ਵਿੱਚ ਖ਼ਾਸ ਤੌਰ ‘ਤੇ ਸਸਟੇਨੇਬਿਲਿਟੀ ਅਤੇ ਹੋਮ ਟੈਕਸਟਾਈਲ ਵਿੱਚ ਆਰਟੀਫ਼ੀਸ਼ਲ ਇੰਟੈਲੀਜੈਂਸ ‘ਤੇ ਧਿਆਨ ਕੇਂਦਰਿਤ ਕੀਤਾ।

ਕੰਪਨੀ ਦੀ ਯੂਰਪੀ ਰਣਨੀਤੀ ‘ਤੇ ਟਿੱਪਣੀ ਕਰਦਿਆਂ ਟ੍ਰਾਈਡੈਂਟ ਗਰੁੱਪ ਦੇ ਸੀਈਓ, ਸਟ੍ਰੈਟਜੀ ਐਂਡ ਮਾਰਕੀਟਿੰਗ, ਅਭਿਸ਼ੇਕ ਗੁਪਤਾ ਨੇ ਕਿਹਾ,“ਯੂਰਪ ਸਾਡੇ ਹੋਮ ਟੈਕਸਟਾਈਲ ਕਾਰੋਬਾਰ ਲਈ ਇੱਕ ਰਣਨੀਤਕ ਬਾਜ਼ਾਰ ਹੈ। ਅਨੁਕੂਲ ਵਪਾਰਕ ਵਿਕਾਸ ਦੀਆਂ ਸੰਭਾਵਨਾਵਾਂ ਨੂੰ ਵੇਖਦੇ ਹੋਏ ਅਸੀਂ ਸਥਾਨਕ ਨੇਤ੍ਰਿਤਵ ਵਿੱਚ ਨਿਵੇਸ਼ ਕਰ ਰਹੇ ਹਾਂ ਅਤੇ ਅਜਿਹੀਆਂ ਕਲੈਕਸ਼ਨਾਂ ਪੇਸ਼ ਕਰ ਰਹੇ ਹਾਂ ਜੋ ਸਸਟੇਨੇਬਿਲਿਟੀ, ਗੁਣਵੱਤਾ ਅਤੇ ਡਿਜ਼ਾਈਨ ਸੰਬੰਧੀ ਯੂਰਪੀ ਪਸੰਦਾਂ ਨੂੰ ਦਰਸਾਉਂਦੀਆਂ ਹਨ। ਗਲੋਬਲ ਹੋਮ ਟੈਕਸਟਾਈਲ ਬਾਜ਼ਾਰ ਦਾ ਆਕਾਰ ਲਗਭਗ 136–140 ਅਰਬ ਅਮਰੀਕੀ ਡਾਲਰ ਅੰਕਲਣ ਕੀਤਾ ਗਿਆ ਹੈ ਅਤੇ ਆਉਣ ਵਾਲੇ ਸਾਲਾਂ ਵਿੱਚ ਇਸ ਵਿੱਚ ਸਥਿਰ ਵਾਧੇ ਦੀ ਉਮੀਦ ਹੈ। ਇਸ ਪ੍ਰਸੰਗ ਵਿੱਚ ਟ੍ਰਾਈਡੈਂਟ ਯੂਰਪੀ ਰਿਟੇਲਰਾਂ ਨਾਲ ਸਾਂਝੇਦਾਰੀਆਂ ਨੂੰ ਹੋਰ ਮਜ਼ਬੂਤ ਕਰਨ ਅਤੇ ਜ਼ਿੰਮੇਵਾਰੀ ਨਾਲ ਕਾਰੋਬਾਰ ਵਧਾਉਣ ਵੱਲ ਅੱਗੇ ਵਧ ਰਿਹਾ ਹੈ।”

ਇਸ ਵਿਸਤਾਰ ਨੂੰ ਸਮਰਥਨ ਦੇਣ ਲਈ ਟ੍ਰਾਈਡੈਂਟ ਨੇ ਜਰਮਨੀ ਅਤੇ ਫ਼ਰਾਂਸ ਲਈ ਸਮਰਪਿਤ ਡਾਇਰੈਕਟਰ ਨਿਯੁਕਤ ਕਰਕੇ ਆਪਣੀ ਸਥਾਨਕ ਮੌਜੂਦਗੀ ਨੂੰ ਹੋਰ ਮਜ਼ਬੂਤ ਕੀਤਾ ਹੈ। ਇਸ ਨਾਲ ਗਾਹਕਾਂ ਨਾਲ ਨੇੜਲਾ ਸੰਪਰਕ, ਤੇਜ਼ ਪ੍ਰਤੀਕਿਰਿਆ ਅਤੇ ਮੁੱਖ ਬਾਜ਼ਾਰਾਂ ਵਿੱਚ ਮਜ਼ਬੂਤ ਜ਼ਮੀਨੀ ਸਬੰਧ ਬਣਾਉਣ ਵਿੱਚ ਮਦਦ ਮਿਲੇਗੀ।

ਹੇਮਟੈਕਸਟਿਲ ਵਿੱਚ ਟ੍ਰਾਈਡੈਂਟ ਦੀ ਪ੍ਰਸਤੁਤੀ ਭਾਰਤੀ ਸੌੰਦਰਯ ਸ਼ਾਸਤਰ ਅਤੇ ਆਧੁਨਿਕ ਵਿਸ਼ਵ ਰੁਝਾਨਾਂ ਤੋਂ ਪ੍ਰੇਰਿਤ ਹੈ, ਜਿਸ ਵਿੱਚ ਆਰਾਮ, ਖੁਸ਼ੀ ਅਤੇ ਮਜਬੂਤੀ ਵਰਗੀਆਂ ਭਾਵਨਾਵਾਂ ਨੂੰ ਬਾਥ ਅਤੇ ਬੈੱਡ ਲਿਨਨ ਕਲੈਕਸ਼ਨਾਂ ਰਾਹੀਂ ਦਰਸਾਇਆ ਗਿਆ ਹੈ। ਟੀਜੀ ਰੇਂਜ ਵਿੱਚ ਜ਼ਿੰਮੇਵਾਰੀ ਨਾਲ ਸਰੋਤ ਕੀਤਾ ਕਪਾਹ, ਪਰਫ਼ਾਰਮੈਂਸ-ਅਧਾਰਿਤ ਫਿਨਿਸ਼ ਅਤੇ ਆਧੁਨਿਕ ਰੰਗ ਸੰਯੋਜਨ ਸ਼ਾਮਲ ਹਨ। ਇਸ ਕਲੈਕਸ਼ਨ ਨੂੰ ਹੇਮਟੈਕਸਟਿਲ ਦੌਰਾਨ ਜਰਮਨੀ, ਫ਼ਰਾਂਸ, ਯੂਕੇ ਸਮੇਤ ਹੋਰ ਯੂਰਪੀ ਬਾਜ਼ਾਰਾਂ ਦੇ ਖਰੀਦਦਾਰਾਂ ਵੱਲੋਂ ਉਤਸ਼ਾਹਜਨਕ ਪ੍ਰਤਿਕਿਰਿਆ ਮਿਲੀ ।