ਲੁਧਿਆਣਾ ਜੇਲ੍ਹ 'ਚ ਖ਼ੂਨੀ ਝੜਪ ਦਾ ਮਾਮਲਾ; 24 ਲੋਕਾਂ ਵਿਰੁੱਧ FIR ਦਰਜ
ਰਵੀ ਜੱਖੂ
ਚੰਡੀਗੜ੍ਹ, 17 ਦਸੰਬਰ 2025- ਬੀਤੀ ਦਿਨੀਂ ਲੁਧਿਆਣਾ ਕੇਂਦਰੀ ਜੇਲ੍ਹ ਵਿੱਚ ਹੋਈ ਝੜਪ ਬਾਰੇ ਲੁਧਿਆਣਾ ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਨੇ ਦੱਸਿਆ ਕਿ 2 ਕੈਦੀ ਆਪਸ ਵਿੱਚ ਲੜ ਪਏ ਸਨ ਜਿਸ ਕਰਕੇ ਜੇਲ੍ਹ ਸੁਪਰਡੈਂਟ ਨੇ ਇੱਕ ਨੂੰ ਦੂਜੇ ਵਾਰਡ ਵਿੱਚ ਬੰਦ ਕੀਤਾ, ਫਿਰ ਵਾਪਸ ਆ ਕੇ ਉਕਤ ਕੈਦੀ ਨੇ ਬਾਕੀ ਕੈਦੀਆਂ ਨੂੰ ਭੜਕਾਇਆ ਅਤੇ ਉਹਨਾਂ ਨੇ ਪੁਲਿਸ ਮੁਲਾਜ਼ਮਾਂ 'ਤੇ ਇੱਟਾਂ ਨਾਲ ਹਮਲਾ ਕਰ ਦਿੱਤਾ। ਇਸ ਤੋਂ ਬਾਅਦ ਮੌਕੇ 'ਤੇ ਥਾਣੇ ਤੋਂ ਪੁਲਿਸ ਪਾਰਟੀ ਭੇਜੀ ਗਈ।
ਪੁਲਿਸ ਅਨੁਸਾਰ, ਇਸ ਹਮਲੇ ਵਿੱਚ 2 ਅਫਸਰਾਂ ਸਮੇਤ ਕੁੱਲ 5 ਮੁਲਾਜ਼ਮ ਜ਼ਖਮੀ ਹੋਏ ਹਨ। ਸ਼ਰਮਾ ਨੇ ਦੱਸਿਆ ਕਿ ਹੁਣ 24 ਲੋਕਾਂ 'ਤੇ FIR ਦਰਜ ਕੀਤੀ ਗਈ ਹੈ। ਉਨ੍ਹਾਂ ਨੇ ਸਖ਼ਤ ਸ਼ਬਦਾਂ ਵਿੱਚ ਕਿਹਾ ਕਿ ਕਾਨੂੰਨ ਤੋੜਨ ਵਾਲੇ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ।