ਬਠਿੰਡਾ ਦੇ ਅਗਰਵਾਲ ਭਾਈਚਾਰੇ ਵੱਲੋਂ ਦਿੱਲੀ ਦੀ ਮੁੱਖ ਮੰਤਰੀ ਸ਼੍ਰੀਮਤੀ ਰੇਖਾ ਗੁਪਤਾ ਦਾ ਧੰਨਵਾਦ
ਅਸ਼ੋਕ ਵਰਮਾ
ਬਠਿੰਡਾ, 3 ਜੁਲਾਈ 2025 :ਅਖਿਲ ਅਗਰਵਾਲ ਪਰਿਵਾਰ ਸਭਾ (ਰਜਿ.), ਬਠਿੰਡਾ ਵੱਲੋਂ ਦਿੱਲੀ ਦੀ ਮੁੱਖ ਮੰਤਰੀ ਸ਼੍ਰੀਮਤੀ ਰੇਖਾ ਗੁਪਤਾ ਦੇ ਉਸ ਇਤਿਹਾਸਕ, ਦੂਰਦਰਸ਼ੀ ਅਤੇ ਸਮਾਜ-ਹਿਤੈਸ਼ੀ ਯਤਨ ਦਾ ਹਾਰਦਿਕ ਸਵਾਗਤ ਕਰਦਿਆਂ ਉਨ੍ਹਾਂ ਨੂੰ ਈਮੇਲ ਰਾਹੀਂ ਧੰਨਵਾਦ ਭੇਜਿਆ ਗਿਆ, ਜਿਸ ਵਿੱਚ ਉਨ੍ਹਾਂ ਨੇ ਪੁਰਾਣੀ ਦਿੱਲੀ ਰੇਲਵੇ ਸਟੇਸ਼ਨ ਦਾ ਨਾਂ ਅਗਰਵਾਲ ਸਮਾਜ ਦੇ ਮਾਣ, ਮਹਾਰਾਜ ਅਗਰਸੈਨ ਦੇ ਨਾਂ 'ਤੇ ਰੱਖਣ ਦੀ ਮੰਗ ਕੀਤੀ ਹੈ।ਸਭਾ ਦੇ ਪ੍ਰਧਾਨ ਸੰਦੀਪ ਅਗਰਵਾਲ ਨੇ ਕਿਹਾ ਕਿ ਮਹਾਰਾਜ ਅਗਰਸੈਨ ਦਾ ਜੀਵਨ ਦਰਸ਼ਨ ਤਿਆਗ, ਸਮਰਸਤਾ, ਸਮਾਜਿਕ ਨਿਆਂ ਅਤੇ ਆਰਥਿਕ ਸਮਾਨਤਾ ਵਰਗੀਆਂ ਮੁੱਲਾਂ ਦਾ ਪ੍ਰਤੀਕ ਹੈ। ਉਹ ਨਾ ਸਿਰਫ਼ ਅਗਰਵਾਲ ਸਮਾਜ ਦੇ ਪਥ-ਪ੍ਰਦਰਸ਼ਕ ਹਨ, ਸਗੋਂ ਪੁਰੀ ਦੁਨੀਆ ਲਈ ਪ੍ਰੇਰਣਾ ਸਰੋਤ ਹਨ।
ਉਨ੍ਹਾਂ ਕਿਹਾ ਕਿ ਜੇਕਰ ਅਜਿਹੇ ਮਹਾਨ ਪੁਰਸ਼ ਦੇ ਨਾਂ 'ਤੇ ਦੇਸ਼ ਦੀ ਰਾਜਧਾਨੀ ਦਾ ਇੱਕ ਮੁੱਖ ਰੇਲਵੇ ਸਟੇਸ਼ਨ ਨਾਮਿਤ ਕੀਤਾ ਜਾਂਦਾ ਹੈ, ਤਾਂ ਇਹ ਨਾਂ ਕੇਵਲ ਉਨ੍ਹਾਂ ਦੇ ਆਦਰਸ਼ਾਂ ਨੂੰ ਸਨਮਾਨ ਦੇਣ ਵਾਲੀ ਗੱਲ ਹੋਵੇਗੀ, ਸਗੋਂ ਨਵੀਂ ਪੀੜ੍ਹੀ ਨੂੰ ਭਾਰਤੀ ਸਭਿਆਚਾਰ ਅਤੇ ਮੁੱਲਾਂ ਨਾਲ ਜੋੜਨ ਦਾ ਵੀ ਇੱਕ ਮਜ਼ਬੂਤ ਸਾਧਨ ਬਣੇਗੀ। ਸਭਾ ਦੇ ਜਰਨਲ ਸਕੱਤਰ ਗਗਨ ਗੋਇਲ ਨੇ ਕਿਹਾ ਕਿ ਮੁੱਖ ਮੰਤਰੀ ਸ਼੍ਰੀਮਤੀ ਰੇਖਾ ਗੁਪਤਾ ਜੀ ਦਾ ਇਹ ਸਾਹਸੀ ਅਤੇ ਸਾਂਸਕ੍ਰਿਤਿਕ ਰੂਪ ਵਿੱਚ ਸਮਰਪਿਤ ਕਦਮ ਉਨ੍ਹਾਂ ਦੀ ਸੰਵੇਦਨਸ਼ੀਲ , ਪ੍ਰਗਤੀਸ਼ੀਲ ਸੋਚ ਅਤੇ ਰਾਸ਼ਟਰ ਦੇ ਮਹਾਨ ਪੁਰਖਾਂ ਪ੍ਰਤੀ ਸਨਮਾਨ ਨੂੰ ਦਰਸਾਉਂਦਾ ਹੈ। ਅਖਿਲ ਅਗਰਵਾਲ ਪਰਿਵਾਰ ਸਭਾ, ਬਠਿੰਡਾ ਵੱਲੋਂ ਪੂਰੇ ਅਗਰਵਾਲ ਸਮਾਜ ਦੀ ਭਾਵਨਾਵਾਂ ਨੂੰ ਪ੍ਰਗਟ ਕਰਦਿਆਂ, ਅਸੀਂ ਇਸ ਪਹਿਲ ਲਈ ਸ਼੍ਰੀਮਤੀ ਰੇਖਾ ਗੁਪਤਾ ਜੀ ਦਾ ਕੋਟੀ-ਕੋਟੀ ਧੰਨਵਾਦ ਕਰਦੇ ਹਾਂ ਅਤੇ ਕੇਂਦਰ ਸਰਕਾਰ ਨੂੰ ਬੇਨਤੀ ਕਰਦੇ ਹਾਂ ਕਿ ਇਸ ਇਤਿਹਾਸਕ ਸੁਝਾਅ ਨੂੰ ਜਲਦੀ ਸਵੀਕਾਰ ਕੀਤਾ ਜਾਵੇ।