ਟਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਗੱਡੀ ਚਾਲਕ ਹੋ ਜਾਣ ਸਾਵਧਾਨ
ਪੰਜਾਬ ਪੁਲਿਸ ਨੇ ਕੀਤੀ ਸਪੈਸ਼ਲ ਨਾਕਾਬੰਦੀ ਡੀਆਈਜੀ ਅਤੇ ਐਸਐਸਪੀ ਨੇ ਲਿਆ ਜਾਇਜ਼ਾ
ਰੋਹਿਤ ਗੁਪਤਾ
ਗੁਰਦਾਸਪੁਰ , 3 ਜੁਲਾਈ 2025 :
ਜ਼ਿਲ੍ਹਾ ਗੁਰਦਾਸਪੁਰ ਵਿੱਚ ਪੰਜਾਬ ਪੁਲਿਸ ਵੱਲੋਂ ਭਾਰੀ ਪੁਲਿਸ ਪਾਰਟੀ ਸਮੇਤ ਸਪੈਸ਼ਲ ਨਾਕਾ ਬੰਦੀ ਰਾਹੀਂ ਸ਼ਕੀ ਵਾਹਨਾਂ ਅਤੇ ਬਿਨਾਂ ਅਧੂਰੇ ਕਾਗਜ਼ਾਤ ਵਹੀਕਲਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਤੇ ਉੱਥੇ ਹੀ ਇਹਨਾਂ ਸਪੈਸਲ ਨਾਕਿਆਂ ਦਾ ਡੀਆਈਜੀ ਬਾਡਰ ਅੰਮ੍ਰਿਤਸਰ ਸਤਿੰਦਰ ਸਿੰਘ,ਐਸਐਸਪੀ ਬਟਾਲਾ ਸੋਹੇਲ ਕਾਸਮ ਮੀਰ ਵੱਲੋਂ ਜਾਇਜ਼ਾ ਲਿਆ ਗਿਆ।
ਅੱਡਾ ਧਰਮਕੋਟ ਰੰਧਾਵਾ ਵਿਖੇ ਪਹੁੰਚੇ ਡੀਆਈਜੀ ਬਾਡਰ ਰੇਂਜ ਸਤਿੰਦਰ ਸਿੰਘ,ਐਸਐਸਪੀ ਬਟਾਲਾ ,ਐਸਐਸਪੀ ਗੁਰਦਾਸਪੁਰ ਵੱਲੋਂ ਸਪੈਸਲ ਨਾਕਾ ਬੰਦੀ ਦਾ ਜਾਇਜਾ
ਲੈਂਦੇ ਹੋਏ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਾਰੀ ਰੇਂਜ ਦੇ ਵਿੱਚ ਸਪੈਸਲ ਨਾਕਾਬੰਦੀ ਕੀਤੀ ਹੋਈ ਹੈ ਤੇ ਇਹ ਸਾਡੀ ਡੇਲੀ ਰੂਟੀਨ ਦਾ ਪ੍ਰੋਸੈਸ ਹੈ ਤੇ ਸਾਰੇ ਅਫਸਰ ਬਾਹਰ ਨਿਕਲ ਕੇ ਚੈਕਿੰਗ ਕਰ ਰਹੇ ਹਾਂ ਤਾਂਕਿ ਜਿਹੜੇ ਸਕੀ ਲੋਕ ਬਿਨਾਂ ਨੰਬਰੀ ਵਹੀਕਲਾਂ ਤੇ ਘੁੰਮ ਰਹੇ ਹਨ ਉਹਨਾਂ ਦੇ ਉੱਪਰ ਸਖਤ ਐਕਸ਼ਨ ਲਿਆ ਜਾ ਰਿਹਾ ਹੈ।