ਵਿਦੇਸ਼ ਜਾ ਕੇ ਮੁਕਰਨ ਦੇ ਦੋਸ਼ ਹੇਠ ਲੜਕੀ ਦੇ ਖ਼ਿਲਾਫ਼ ਮਾਮਲਾ ਦਰਜ
ਰੋਹਿਤ ਗੁਪਤਾ
ਗੁਰਦਾਸਪੁਰ 3 ਜੁਲਾਈ
ਥਾਨਾ ਸਿਟੀ ਗੁਰਦਾਸਪੁਰ ਨੇ ਇੱਕ ਨੌਜਵਾਨ ਦੀ ਸ਼ਿਕਾਇਤ ਤੋ ਬਾਅਦ ਉਸ ਦੀ ਪਤਨੀ ਸੱਸ ਤੇ ਸਹੁਰੇ ਖਿਲਾਫ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਹੈ। ਮਾਮਲਾ ਪੈਸੇ ਲਗਾ ਕੇ ਲੜਕੀ ਨੂੰ ਵਿਦੇਸ਼ ਭੇਜਣ ਅਤੇ ਮੁਕਰਨ ਦੇ ਦੋਸ਼ ਹੇਠ ਉਪ ਕਪਤਾਨ ਪੁਲਿਸ ਸਿਟੀ ਗੁਰਦਾਸਪੁਰ ਦੀ ਪੜਤਾਲ ਤੋਂ ਬਾਅਦ ਦਰਜ ਕੀਤਾ ਗਿਆ ਹੈ । ਨੌਜਵਾਨ ਬਾਨੂੰ ਵਰਮਾ ਪੁੱਤਰ ਰਕੇਸ਼ ਕੁਮਾਰ ਨੇ ਸ਼ਿਕਾਇਤ ਕੀਤੀ ਸੀ ਕਿ ਉਸਦੀ ਵਿਆਹ 11 ਜਨਵਰੀ.2023 ਨੂੰ ਅਲੀਸ਼ਾ ਭਗਤ ਨਾਲ ਹੋਇਆ ਸੀ ਵਿਆਹ ਤੋਂ ਪਹਿਲਾਂ ਦੋਵਾਂ ਪਰਿਵਾਰਾਂ ਦੀ ਆਪਸੀ ਸਹਿਮਤੀ ਹੋਈ ਸੀ ਕਿ ਵਿਆਹ ਤੋਂ ਬਾਅਦ ਅਲੀਸਾ ਭਗਤ ਸਟੱਡੀ ਵੀਜੇ ਤੇ ਯੂ.ਕੇ ਜਾਵੇਗੀ ਅਤੇ ਜਿੰਨੇ ਵੀ ਪੈਸੇ ਲੱਗਣਗੇ ਦੋਵੇਂ ਪਰਿਵਾਰ ਅੱਧੇ-ਅੱਧੇ ਲਗਾਉਣਗੇ ਅਤੇ ਯੂ.ਕੇ ਪਹੁੰਚਣ ਤੋਂ ਬਾਅਦ ਅਲੀਸ਼ਾਂ ਭਗਤ ਆਪਣੇ ਪਤੀ ਬਾਨੂੰ ਵਰਮਾਂ ਨੂੰ ਸਪਾਊਸ ਵੀਜੇ ਤੇ ਵਿਦੇਸ ਯੂ.ਕੇ ਬੁਲਾ ਲਵੇਗੀ।ਜਿਸਤੇ ਉਸ ਵਲੋਂ 14/15 ਲੱਖ ਰੁਪਏ ਖਰਚ ਕੇ ਅਲੀਸਾ ਭਗਤ ਨੂੰ ਵਿਦੇਸ ਯੂ.ਕੇ ਭੇਜਿਆ ਸੀ ਪਰ ਅਲੀਸਾ ਭਗਤ ਨੇ ਵਿਦੇਸ ਯੂ.ਕੇ ਪਹੁੰਚ ਕੇ ਅਪਣੀ ਮਾਤਾ ਆਸ਼ਾ ਰਾਣੀ ਅਤੇ ਪਿਤਾ ਇੰਦਰਜੀਤ ਭਗਤ ਨਾਲ ਇੱਕ ਸਲਾਹ ਹੋ ਕੇ ਉਸ ਦਾ ਸਪਾਉਸ ਵੀਜਾ ਨਾ ਲਗਵਾ ਕੇ ਉਸ ਨਾਲ 1/15 ਲੱਖ ਰੁਪਏ ਦੀ ਠੱਗੀ ਮਾਰੀ ਹੈ।
ਸ਼ਿਕਾਇਤ ਕਰਤਾ ਬਾਨੂੰ ਵਰਮਾ ਅਨੁਸਾਰ ਉਸ ਨੇ ਖਰਚ ਕੀਤੇ ਪੈਸੇ ਦੇ ਸਬੂਤ ਵੀ ਪੁਲਿਸ ਨੂੰ ਮੁਹਈਆ ਕਰਵਾ ਦਿੱਤੇ ਸੀ ਅਤੇ ਇਸ ਇਨਕੁਆਇਰੀ ਤੋਂ ਪਹਿਲਾਂ ਪੁਲਿਸ ਦੇ ਮਹਿਲਾ ਵਿੰਗ ਵੱਲੋਂ ਕੀਤੀ ਗਈ ਜਾਂਚ ਵਿੱਚ ਲੜਕੀ ਦੇ ਪਰਿਵਾਰ ਨੇ ਮੰਨਿਆ ਸੀ ਕਿ ਲੜਕੀ ਦੀ ਸ਼ਾਦੀ ਬਿਨਾਂ ਲੈਣ ਦਿੰਦੇ ਹੋਈ ਸੀ ਤੇ ਲੜਕੇ ਅਤੇ ਉਸਦੇ ਪਰਿਵਾਰ ਵੱਲੋਂ ਉਸ ਨੂੰ ਵਿਦੇਸ਼ ਭੇਜਣ ਲਈ ਪੈਸੇ ਲਗਾਏ ਗਏ ਸਨ।
ਦੂਜੇ ਪਾਸੇ ਲੜਕੀ ਦੇ ਪਿਤਾ ਦਾ ਕਹਿਣਾ ਹੈ ਕਿ ਬਾਨੂੰ ਵਰਮਾ ਝੂਠ ਬੋਲ ਰਿਹਾ ਹੈ। ਲੜਕੀ ਕੁਝ ਮਹੀਨੇ ਬਾਅਦ ਹੀ ਦੇਸ਼ ਤੋਂ ਵਾਪਸ ਆ ਗਈ ਸੀ । ਲੜਕੇ ਦੇ ਪਰਿਵਾਰ ਵਾਲੇ ਉਸ ਨੂੰ ਤੰਗ ਕਰਦੇ ਹਨ ਇਸ ਲਈ ਉਹ ਉੱਥੇ ਨਹੀਂ ਰਹਿਣਾ ਚਾਹੁੰਦੀ। ਲੜਕੇ ਪਰਿਵਾਰ ਵੱਲੋਂ ਪੈਸੇ ਤਾਂ ਲਗਾਏ ਗਏ ਹਨ ਪਰ ਜਿੰਨੇ ਉਹ ਕਹਿ ਰਹੇ ਹਨ ਉੰਨੇ ਨਹੀਂ। ਲੜਕੀ ਨੂੰ ਵੀ ਦੇਸ਼ ਭੇਜਣ ਲਈ ਜ਼ਿਆਦਾ ਪੈਸੇ ਲੜਕੀ ਦੇ ਪਿਤਾ ਵੱਲੋਂ ਹੀ ਲਗਾਏ ਗਏ ਹਨ।