← ਪਿਛੇ ਪਰਤੋ
ਹਾਈ ਕੋਰਟ ’ਚ ਮਜੀਠੀਆ ਮਾਮਲੇ ਦੀ ਸੁਣਵਾਈ ਟਲੀ ਬਾਬੂਸ਼ਾਹੀ ਨੈਟਵਰਕ ਚੰਡੀਗੜ੍ਹ, 3 ਜੁਲਾਈ, 2025: ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿਚ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਦੀ ਪਟੀਸ਼ਨ ’ਤੇ ਸੁਣਵਾਈ ਟੱਲ ਗਈ ਹੈ। ਅੱਜ ਮਾਮਲੇ ਦੀ ਸੁਣਵਾਈ ਜਸਟਿਸ ਤ੍ਰਿਭੂਵਨ ਦਹੀਆ ਦੀ ਅਦਾਲਤ ਵਿਚ ਹੋਈ ਜਿਸ ਵਿਚ ਕੋਰਟ ਨੇ ਕਿਹਾ ਕਿ ਕੱਲ੍ਹ ਜਾਰੀ ਕੀਤੇ ਨਵੇਂ ਰਿਮਾਂਡ ਆਰਡਰ ਦੀ ਕਾਪੀ ਕਿਥੇ ਹੈ। ਇਸ ’ਤੇ ਮਜੀਠੀਆ ਦੇ ਵਕੀਲ ਅਰਸ਼ਦੀਪ ਸਿੰਘ ਕਲੇਰ ਨੇ ਦੱਸਿਆ ਕਿ ਨਵਾਂ ਰਿਮਾਂਡ ਆਰਡਰ ਮਿਲਣ ਮਗਰੋਂ ਕੱਲ੍ਹ 4 ਜੁਲਾਈ ਨੂੰ ਸੁਣਵਾਈ ਹੋਵੇਗੀ।
Total Responses : 500