ਜ਼ਿਲ੍ਹਾ ਰੁਜ਼ਗਾਰ ਅਤੇ ਕਾਰੋਬਾਰ ਬਿਊਰੋ ਵੱਲੋਂ ਬਠਿੰਡਾ ਵਿਖੇ ਪਲੇਸਮੈਂਟ ਕੈਂਪ 4 ਜੁਲਾਈ ਨੂੰ: ਡਿਪਟੀ ਕਮਿਸ਼ਨਰ
ਅਸ਼ੋਕ ਵਰਮਾ
ਬਠਿੰਡਾ, 2 ਜੁਲਾਈ 2025 : ਮੁੱਖ ਮੰਤਰੀ ਪੰਜਾਬ ਸ. ਭਗਵੰਤ ਮਾਨ ਦੀ ਯੋਗ ਅਗਵਾਈ ਵਾਲੀ ਸੂਬਾ ਸਰਕਾਰ ਵੱਲੋਂ ਪੜ੍ਹੇ-ਲਿਖੇ ਨੌਜਵਾਨਾਂ ਨੂੰ ਰੋਜ਼ਗਾਰ ਦੇਣ ਅਤੇ ਸਵੈ-ਰੋਜਗ਼ਾਰ ਦੇ ਕਾਬਿਲ ਬਣਾਉਣ ਲਈ ਹਰ ਸੰਭਵ ਉਪਰਾਲੇ ਕੀਤੇ ਜਾ ਰਹੇ ਹਨ। ਇਨ੍ਹਾਂ ਸ਼ਬਦਾ ਦਾ ਪ੍ਰਗਟਾਵਾ ਕਰਦਿਆਂ ਡਿਪਟੀ ਕਮਿਸ਼ਨਰ-ਕਮ-ਚੇਅਰਮੈਨ ਡੀ.ਬੀ.ਈ.ਈ. ਸ਼੍ਰੀ ਸੌਕਤ ਅਹਿਮਦ ਪਰੇ ਨੇ ਦੱਸਿਆ 04 ਜੁਲਾਈ 2025 (ਦਿਨ ਸ਼ੁਕਰਵਾਰ) ਨੂੰ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਬਠਿੰਡਾ ਵਿਖੇ ਪਲੇਸਮੈਂਟ ਕੈਂਪ ਦਾ ਆਯੋਜਨ ਕੀਤਾ ਜਾ ਰਿਹਾ ਹੈ।
ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਦਫ਼ਤਰ ਦੇ ਨੁਮਾਇੰਦੇ ਸ਼੍ਰੀ ਨਵਦੀਪ ਸਿੰਘ ਨੇ ਦੱਸਿਆ ਕਿ ਇਸ ਪਲੇਸਮੈਂਟ ਕੈਂਪ ਵਿੱਚ ਜ਼ੀਰਾ ਐਨਰਜੀ ਸੋਲੀਓਸ਼ਨ ਪ੍ਰਾਈਵੇਟ ਲਿਮਟਿਡ, ਬਠਿੰਡਾ ਵੱਲੋਂ ਮਕੈਨੀਕਲ ਇੰਜੀਨੀਅਰ, ਪ੍ਰੋਡਕਸ਼ਨ ਇੰਜੀਨੀਅਰ, ਕੈਮੀਕਲ ਇੰਜੀਨੀਅਰ, ਆਈ.ਟੀ. ਇੰਜੀਨੀਅਰ, ਐਚ.ਆਰ. ਮੈਨੇਜਰ, ਬੁਆਈਲਰ ਓਪਰੇਟਰ ਦੀਆਂ ਅਸਾਮੀਆਂ ਲਈ ਸਿਲੈਕਸ਼ਨ ਕੀਤੀ ਜਾਵੇਗੀ। ਇਨ੍ਹਾਂ ਅਸਾਮੀਆਂ ਲਈ ਯੋਗਤਾ ਬੀ.ਟੈਕ ਜਾਂ ਡਿਪਲੋਮਾ ਮਕੈਨੀਕਲ ਇੰਜੀਨੀਅਰਿੰਗ, ਪ੍ਰੋਡਕਸ਼ਨ ਇੰਜੀਨੀਅਰਿੰਗ, ਕੈਮੀਕਲ ਇੰਜੀਨੀਅਰਿੰਗ, ਕੰਪੀਊਟਰ ਇੰਜੀਨੀਅਰਿੰਗ, ਐਮ.ਬੀ.ਏ. ਐਚ.ਆਰ. ਵਿੱਚ ਹੋਣੀ ਜ਼ਰੂਰੀ ਹੈ। ਇਸ ਤੋਂ ਇਲਾਵਾ ਬੁਆਈਲਰ ਓਪਰੇਟਰ ਲਈ ਯੋਗਤਾ ਬੁਆਈਲਰ ਓਪਰੇਟਰ ਦਾ ਕੋਰਸ ਜਾਂ ਮਕੈਨੀਕਲ ਜਾਂ ਫਿਟਰ ਬਰਾਂਚ ਵਿੱਚ ਆਈ.ਟੀ.ਆਈ. ਕੀਤੀ ਹੋਣੀ ਚਾਹੀਦੀ ਹੈ। ਇਨ੍ਹਾਂ ਸਾਰੀਆਂ ਅਸਾਮੀਆਂ ਲਈ ਉਮਰ ਹੱਦ 21 ਤੋਂ 40 ਸਾਲ ਅਤੇ ਤਨਖਾਹ 15000/- ਤੋਂ 40000/- ਪ੍ਰਤੀ ਮਹੀਨਾ ਰਹੇਗੀ।
ਹੋਰ ਜਾਣਕਾਰੀ ਸਾਂਝੀ ਕਰਦੇ ਹੋਏ ਪ੍ਰਬੰਧਕੀ ਸ਼ਾਖਾ ਤੋਂ ਸ਼੍ਰੀ ਬਲਤੇਜ ਸਿੰਘ, ਨੇ ਦੱਸਿਆ ਕਿ ਚੌਹਾਨ ਇੰਟਰਪ੍ਰਾਈਜ਼ਜ, ਬਠਿੰਡਾ ਵੱਲੋਂ ਕੰਟਰੋਲ ਪੈਨਲ ਲਈ ਇੰਜੀਨੀਅਰ ਅਤੇ ਇਲੈਕਟ੍ਰੀਸ਼ਿਅਨ ਦੀ ਵੀ ਜਰੂਰਤ ਹੈ। ਇਸ ਅਸਾਮੀ ਲਈ ਯੋਗਤਾ ਡਿਪਲੋਮਾ ਇਲੈਕਟ੍ਰੀਕਲ ਜਾਂ ਆਈ.ਟੀ.ਆਈ. ਇਲੈਕਟ੍ਰੀਸ਼ਿਅਨ ਬਰਾਂਚ ਵਿੱਚ ਕੀਤੀ ਹੋਣੀ ਚਾਹੀਦੀ ਹੈ। ਉਮਰ ਹੱਦ 21 ਤੋਂ 35 ਸਾਲ ਅਤੇ ਤਨਖਾਹ 12000/- ਤੋਂ 15000/- ਪ੍ਰਤੀ ਮਹੀਨਾਂ ਰਹੇਗੀ। ਇਹਨਾਂ ਅਸਾਮੀਆਂ ਲਈ ਚਾਹਵਾਨ ਪ੍ਰਾਰਥੀ ਆਪਣੇ ਨਾਲ ਰਜ਼ਿਓਮ, ਅਧਾਰ ਕਾਰਡ, ਵਿਦਿਅਕ ਯੋਗਤਾ ਦੇ ਸਰਟੀਫਿਕੇਟ ਆਦਿ ਲੈ ਕੇ ਮਿਤੀ 04-07-2025 (ਦਿਨ ਸ਼ੁਕਰਵਾਰ) ਸਮਾਂ ਸਵੇਰੇ 09.30 ਵਜੇ ਤੋਂ 12.30 ਵਜੇ ਤੱਕ ਇੰਟਰਵੀਓ ਲਈ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਸਿਵਲ ਲਾਈਨ, ਬਠਿੰਡਾ ਵਿਖੇ ਪਹੁੰਚ ਸਕਦੇ ਹਨ।
ਹੋਰ ਜਾਣਕਾਰੀ ਲਈ ਪ੍ਰਾਰਥੀ ਦਫਤਰ ਦੇ ਟੈਲੀਗ੍ਰਾਮ ਚੈਨਲ ਡੀ.ਬੀ.ਈ.ਈ. ਬਠਿੰਡਾ ਨੂੰ ਜੁਆਇੰਨ ਕਰ ਸਕਦੇ ਹਨ।