ਸਰਪੰਚ ਡਿੱਗਿਆ ਨਾਲੇ 'ਚ...! ਲੋਕ ਬੋਲੇ, ਕਹਿੰਦੇ- ਨਰਕ ਵੀ ਇਸ ਨਾਲੋਂ ਚੰਗਾ ਹੋਣਾ
ਨਿਕਾਸੀ ਨਾ ਹੋਣ ਕਰ ਕਰਤਾਰਪੁਰ ਰੋਡ ਤੇ ਭਰਿਆ ਨਾਲਿਆਂ ਦਾ ਪਾਣੀ
ਰੋਹਿਤ ਗੁਪਤਾ
ਗੁਰਦਾਸਪੁਰ, 2 ਜੁਲਾਈ 2025- ਗੁਰਦਾਸਪੁਰ ਦੇ ਇਤਿਹਾਸਕ ਕਸਬਾ ਕਲਾਨੌਰ ਵਿੱਚ ਗੰਦੇ ਪਾਣੀ ਦੇ ਨਿਕਾਸੀ ਨੂੰ ਲੈ ਕੇ ਲੋਕ ਇਨ੍ਹੇ ਪਰੇਸ਼ਾਨ ਹੋ ਗਏ ਕਿ ਅੱਧੀ ਰਾਤ ਨੂੰ ਸੜਕ ਤੇ ਆ ਗਏ। ਮਹਲਾ ਨਵਾਂ ਕਟਰਾਂ ਦੇ ਨਾਲੇ ਦਾ ਪਾਣੀ ਓਵਰਫਲੋ ਹੋ ਕੇ ਸਿਰਫ ਗਲੀਆਂ ਤੇ ਲੋਕਾਂ ਦੇ ਘਰ ਵਿੱਚ ਹੀ ਨਹੀਂ ਵੜਿਆ ਬਲਕਿ ਨੈਸ਼ਨਲ ਹਾਈਵੇ 354 ਯਾਨੀ ਕਰਤਾਰਪੁਰ ਰੋਡ ਤੇ ਜਾ ਰਿਹਾ ਹੈ।
ਲੋਕਾਂ ਦਾ ਸਬਰ ਉਦੋਂ ਟੁੱਟਿਆ ਜਦੋਂ ਇੱਕ ਨਜ਼ਦੀਕੀ ਪਿੰਡ ਦਾ ਸਰਪੰਚ ਸਕੂਟਰ ਸਮੇਤ ਨਾਲੇ ਵਿੱਚ ਜਾ ਡਿੱਗਿਆ। ਲੋਕ ਸੜਕ ਤੇ ਆ ਗਏ ਅਤੇ ਪ੍ਰਸ਼ਾਸਨ ਖਿਲਾਫ ਨਾਰੇਬਾਜੀ ਵੀ ਕੀਤੀ। ਉਥੇ ਹੀ ਬੀਡੀਪੀਓ ਦਫਤਰ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਸਮੱਸਿਆ ਉਹਨਾਂ ਦੇ ਧਿਆਨ ਵਿੱਚ ਆ ਗਈ ਹੈ ਤੇ ਜਲਦੀ ਹੀ ਇਸ ਦਾ ਹੱਲ ਕੀਤਾ ਜਾਵੇਗਾ।