← ਪਿਛੇ ਪਰਤੋ
ਅਕਾਲੀ ਵਰਕਰਾਂ ਨੂੰ ਮੁਹਾਲੀ ਆਉਣ ਤੋਂ ਰੋਕਿਆ ਬਾਬੂਸ਼ਾਹੀ ਨੈਟਵਰਕ ਚੰਡੀਗੜ੍ਹ, 2 ਜੁਲਾਈ, 2025: ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਦਾ ਪੁਲਿਸ ਰਿਮਾਂਡ ਅੱਜ ਖ਼ਤਮ ਹੋ ਰਿਹਾ ਹੈ ਜਿਸ ਮਗਰੋਂ ਉਹਨਾਂ ਨੂੰ ਮੁਹਾਲੀ ਦੀ ਅਦਾਲਤ ਵਿਚ ਪੇਸ਼ ਕੀਤਾ ਜਾਣਾ ਹੈ। ਦੂਜੇ ਪਾਸੇ ਅਕਾਲੀ ਵਰਕਰਾਂ ਨੇ ਦੋਸ਼ ਲਾਇਆ ਹੈ ਕਿ ਪੁਲਿਸ ਉਹਨਾਂ ਨੂੰ ਮੁਹਾਲੀ ਪੁੱਜਣ ਤੋਂ ਰੋਕ ਰਹੀ ਹੈ। ਸਮਰਥਕਾਂ ਦਾ ਦੋਸ਼ ਹੈ ਕਿ ਸਵੇਰੇ 4 ਵਜੇ ਤੋਂ ਪੁਲਿਸ ਉਹਨਾਂ ਦੇ ਘਰਾਂ ਵਿਚ ਪਹੁੰਚ ਕੇ ਉਹਨਾਂ ਨੂੰ ਨਜ਼ਰਬੰਦ ਕਰ ਰਹੀ ਹੈ। ਅੰਮ੍ਰਿਤਸਰ ਤੋਂ ਸਮਰਥਕਾਂ ਦਾ ਕਾਫਲਾ ਮੁਹਾਲੀ ਲਈ ਰਵਾਨਾ ਹੋਇਆ ਪਰ ਸਮਰਥਕਾਂ ਨੇ ਦੋਸ਼ ਲਾਇਆ ਕਿ ਬਿਆਸ ਤੋਂ ਅੱਗੇ ਉਹਨਾਂ ਨੂੰ ਜਾਣ ਨਹੀਂ ਦਿੱਤਾ ਜਾ ਰਿਹਾ। ਇਹਨਾਂ ਸਮਰਥਕਾਂ ਨੇ ਸੋਸ਼ਲ ਮੀਡੀਆ ’ਤੇ ਪੋਸਟਾਂ ਵੀ ਪਾਈਆਂ ਹਨ।
Total Responses : 500