ਅੰਮ੍ਰਿਤਪਾਲ ਸਿੰਘ ਦੇ 7 ਸਾਥੀਆਂ ਨੂੰ 4 ਦਿਨਾਂ ਪੁਲਿਸ ਰਿਮਾਂਡ ’ਤੇ ਭੇਜਿਆ
ਬਾਬੂਸ਼ਾਹੀ ਨੈਟਵਰਕ
ਅਜਨਾਲਾ, 21 ਮਾਰਚ, 2025: ਆਸਾਮ ਦੀ ਡਿਬਰੂਗੜ੍ਹ ਜੇਲ੍ਹ ਤੋਂ ਇਥੇ ਲਿਆਂਦੇ ਗਏ ਖਡੂਰ ਸਾਹਿਬ ਦੇ ਐਮ ਪੀ ਅੰਮ੍ਰਿਤਪਾਲ ਸਿੰਘ ਦੇ 7 ਸਾਥੀਆਂ ਨੂੰ ਸਥਾਨਕ ਅਦਾਲਤ ਨੇ 4 ਰੋਜ਼ਾ ਪੁਲਿਸ ਰਿਮਾਂਡ ’ਤੇ ਭੇਜ ਦਿੱਤਾ ਹੈ। ਪੁਲਿਸ ਨੇ ਅਜਨਾਲਾ ਪੁਲਿਸ ਥਾਣੇ ’ਤੇ ਹੋਏ ਹਮਲੇ ਦੇ ਮਾਮਲੇ ਵਿਚ ਇਹਨਾਂ ਨੂੰ ਇਥੇ ਅਦਾਲਤ ਵਿਚ ਪੇਸ਼ ਕੀਤਾ ਸੀ। ਇਹਨਾਂ ਖਿਲਾਫ ਐਫ ਆਈ ਆਰ ਨੰਬਰ 39 ਦਰਜ ਹੈ।
ਪੁਲਿਸ ਨੇ ਮੁਲਜ਼ਮਾਂ ਦਾ 7 ਰੋਜ਼ਾ ਰਿਮਾਂਡ ਮੰਗਿਆ ਸੀ ਪਰ ਅਦਾਲਤ ਨੇ 4 ਰੋਜ਼ਾਰ ਰਿਮਾਂਡ 25 ਮਾਰਚ ਤੱਕ ਦਿੱਤਾ ਹੈ।
2 | 8 | 6 | 4 | 4 | 7 | 2 | 3 |